DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

MANIPUR: ਵਾਈ.ਖੇਮਚੰਦ ਸਿੰਘ ਬਣੇ ਨਵੇਂ ਮੁੱਖ ਮੰਤਰੀ: ਰਾਸ਼ਟਰਪਤੀ ਸ਼ਾਸਨ ਖ਼ਤਮ

ਕੁਕੀ ਅਤੇ ਨਾਗਾ ਭਾਈਚਾਰੇ ਦੇ ਦੋ ਡਿਪਟੀ ਸੀ.ਐਮ. ਵੀ ਨਿਯੁਕਤ; ਸ਼ਾਂਤੀ ਬਹਾਲੀ ਹੋਵੇਗਾ ਮੁੱਖ ਏਜੰਡਾ

  • fb
  • twitter
  • whatsapp
  • whatsapp
featured-img featured-img
BJP MLA Yumnam Khemchand, who was named leader of the NDA's legislature party, arrived at Imphal Airport ahead of his swearing-in ceremony as the Chief Minister of Manipur, Wednesday, Feb. 4, 2026. (PTI Photo)
Advertisement

MANIPUR: ਮਣੀਪੁਰ ਵਿੱਚ ਪਿਛਲੇ ਲਗਭਗ ਇੱਕ ਸਾਲ ਤੋਂ ਲਾਗੂ ਰਾਸ਼ਟਰਪਤੀ ਸ਼ਾਸਨ ਬੁੱਧਵਾਰ ਨੂੰ ਖ਼ਤਮ ਹੋ ਗਿਆ ਹੈ। ਭਾਜਪਾ ਦੇ ਸੀਨੀਅਰ ਆਗੂ ਅਤੇ ਤਾਈਕਵਾਂਡੋ ਮਾਹਿਰ ਯੁਮਨਮ ਖੇਮਚੰਦ ਸਿੰਘ ਨੇ ਸੂਬੇ ਦੇ 13ਵੇਂ ਮੁੱਖ ਮੰਤਰੀ ਵਜੋਂ ਸਹੁੰ ਚੁੱਕ ਕੇ ਸੱਤਾ ਦੀ ਕਮਾਨ ਸੰਭਾਲ ਲਈ ਹੈ। ਰਾਜਪਾਲ ਅਜੈ ਕੁਮਾਰ ਭੱਲਾ ਨੇ ਇੰਫਾਲ ਦੇ ਲੋਕ ਭਵਨ ਵਿਖੇ ਉਨ੍ਹਾਂ ਨੂੰ ਅਹੁਦੇ ਦੀ ਸਹੁੰ ਚੁਕਾਈ।

ਮੁੱਖ ਮੰਤਰੀ ਵਜੋਂ ਸਹੁੰ ਚੁੱਕਣ ਤੋਂ ਤੁਰੰਤ ਬਾਅਦ ਖੇਮਚੰਦ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਤਰਜੀਹ ਸੂਬੇ ਦੀਆਂ ਸਾਰੀਆਂ 36 ਕੌਮਾਂ ਨੂੰ ਨਾਲ ਲੈ ਕੇ ਚੱਲਣਾ ਅਤੇ ਮਣੀਪੁਰ ਵਿੱਚ ਮੁੜ ਸ਼ਾਂਤੀ ਦਾ ਮਾਹੌਲ ਸਥਾਪਿਤ ਕਰਨਾ ਹੈ। ਉਨ੍ਹਾਂ ’ਤੇ ਭਰੋਸਾ ਜਤਾਉਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਧੰਨਵਾਦ ਵੀ ਕੀਤਾ। ਸੂਬੇ ਦੇ ਹਾਲਾਤ ਨੂੰ ਸੁਧਾਰਨ ਅਤੇ ਹਰ ਵਰਗ ਨੂੰ ਪ੍ਰਤੀਨਿਧਤਾ ਦੇਣ ਲਈ ਸਰਕਾਰ ਨੇ ਇਸ ਵਾਰ ਦੋ ਉਪ-ਮੁੱਖ ਮੰਤਰੀ (Deputy CM) ਬਣਾਏ ਹਨ। ਕੁਕੀ ਭਾਈਚਾਰੇ ਨਾਲ ਸਬੰਧਤ ਭਾਜਪਾ ਵਿਧਾਇਕ ਨੇਮਚਾ ਕਿਪਗੇਨ ਅਤੇ ਨਾਗਾ ਪੀਪਲਜ਼ ਫਰੰਟ (NPF) ਦੇ ਐਲ. ਦਿਖੋ ਨੇ ਉਪ-ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ਹੈ।

Advertisement

ਖ਼ਾਸ ਗੱਲ ਇਹ ਰਹੀ ਕਿ ਨੇਮਚਾ ਕਿਪਗੇਨ ਨੇ ਦਿੱਲੀ ਸਥਿਤ ਮਣੀਪੁਰ ਭਵਨ ਤੋਂ ਵੀਡੀਓ ਕਾਨਫਰੰਸਿੰਗ ਰਾਹੀਂ ਵਰਚੁਅਲ ਤੌਰ ’ਤੇ ਸਹੁੰ ਚੁੱਕੀ। ਪ੍ਰਧਾਨ ਮੰਤਰੀ ਮੋਦੀ ਨੇ ਨਵੀਂ ਟੀਮ ਨੂੰ ਵਧਾਈ ਦਿੰਦਿਆਂ ਉਮੀਦ ਜਤਾਈ ਕਿ ਇਹ ਸਰਕਾਰ ਮਣੀਪੁਰ ਦੇ ਭੈਣਾਂ-ਭਰਾਵਾਂ ਦੀ ਖੁਸ਼ਹਾਲੀ ਅਤੇ ਵਿਕਾਸ ਲਈ ਤਨਦੇਹੀ ਨਾਲ ਕੰਮ ਕਰੇਗੀ।

Advertisement

Advertisement
×