DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Manali: ਦਿੱਲੀ ਦੇ 'ਸ਼ਰਾਬੀ' ਸੈਲਾਨੀ ਨੇ 60 ਸਾਲਾ ਬਜ਼ੁਰਗ ਨੂੰ ਦੋ ਵਾਰ ਦਰੜਿਆ

ਕੁੱਲੂ ਜ਼ਿਲ੍ਹੇ ਵਿੱਚ ਸੋਮਵਾਰ ਨੂੰ ਮਨਾਲੀ ਨੇੜੇ ਨੱਗਰ ਰੋਡ ਦੇ ਫਾਰਮ ਇਲਾਕੇ ਵਿੱਚ ਇੱਕ ਦਿੱਲੀ ਨੰਬਰ ਦੀ ਕਾਰ ਵੱਲੋਂ 60 ਸਾਲਾ ਰਾਹਗੀਰ ਨੂੰ ਕਥਿਤ ਤੌਰ 'ਤੇ ਟੱਕਰ ਮਾਰਨ, ਘਸੀਟਣ ਅਤੇ ਦੋ ਵਾਰ ਦਰੜਨ ਤੋਂ ਬਾਅਦ ਉਸਦੀ ਮੌਤ ਹੋ ਗਈ। ਇਹ...

  • fb
  • twitter
  • whatsapp
  • whatsapp
featured-img featured-img
Image improvised by AI.
Advertisement
ਕੁੱਲੂ ਜ਼ਿਲ੍ਹੇ ਵਿੱਚ ਸੋਮਵਾਰ ਨੂੰ ਮਨਾਲੀ ਨੇੜੇ ਨੱਗਰ ਰੋਡ ਦੇ ਫਾਰਮ ਇਲਾਕੇ ਵਿੱਚ ਇੱਕ ਦਿੱਲੀ ਨੰਬਰ ਦੀ ਕਾਰ ਵੱਲੋਂ 60 ਸਾਲਾ ਰਾਹਗੀਰ ਨੂੰ ਕਥਿਤ ਤੌਰ 'ਤੇ ਟੱਕਰ ਮਾਰਨ, ਘਸੀਟਣ ਅਤੇ ਦੋ ਵਾਰ ਦਰੜਨ ਤੋਂ ਬਾਅਦ ਉਸਦੀ ਮੌਤ ਹੋ ਗਈ। ਇਹ ਘਟਨਾ ਸ਼ਨਿਚਰਵਾਰ ਨੂੰ ਕੁੱਲੂ ਜ਼ਿਲ੍ਹੇ ਦੇ ਕਸੌਲ ਵਿੱਚ ਪਾਰਕਿੰਗ ਨੂੰ ਲੈ ਕੇ ਹੋਏ ਮਾਮੂਲੀ ਵਿਵਾਦ ਤੋਂ ਬਾਅਦ ਪੰਜਾਬ ਦੇ ਇੱਕ ਸੈਲਾਨੀ ਵੱਲੋਂ ਇੱਕ ਸਥਾਨਕ ਵਿਅਕਤੀ ਦੀ ਲੱਤ ਵਿੱਚ ਗੋਲੀ ਮਾਰਨ ਦੇ ਦੋ ਦਿਨ ਬਾਅਦ ਵਾਪਰੀ ਹੈ।
ਚਸ਼ਮਦੀਦਾਂ ਅਨੁਸਾਰ ਮਾਰੂਤੀ ਸਵਿਫਟ ਕਾਰ, ਜਿਸ ਦਾ ਰਜਿਸਟ੍ਰੇਸ਼ਨ ਨੰਬਰ DL12CU0584 ਹੈ, ਸੜਕ ਦੇ ਗਲਤ ਪਾਸੇ ਚੱਲ ਰਹੀ ਸੀ ਜਦੋਂ ਇਸ ਨੇ ਰਾਮ ਕਿਸ਼ਨ ਨਾਮ ਦੇ ਸਥਾਨਕ ਵਾਸੀ ਨੂੰ ਟੱਕਰ ਮਾਰ ਦਿੱਤੀ, ਜੋ ਸੜਕ ਦੇ ਕਿਨਾਰੇ ਜਾ ਰਿਹਾ ਸੀ। ਚਸ਼ਮਦੀਦਾਂ ਨੇ ਦੋਸ਼ ਲਾਇਆ ਕਿ ਦਿੱਲੀ ਦੇ ਕਰੋਲ ਬਾਗ ਦੇ ਰਹਿਣ ਵਾਲੇ 29 ਸਾਲਾ ਡਰਾਈਵਰ ਵਿਕਰਾਂਤ ਵਿਜ ਨੇ ਪੀੜਤ ਨੂੰ ਲਗਪਗ 25 ਫੁੱਟ ਤੱਕ ਘਸੀਟਿਆ ਅਤੇ ਫਿਰ ਗੱਡੀ ਨੂੰ ਰਿਵਰਸ ਕਰਕੇ ਉਸਦੇ ਉੱਪਰੋਂ ਦੁਬਾਰਾ ਚੜ੍ਹਾ ਦਿੱਤਾ, ਜਿਸ ਨਾਲ ਮੌਕੇ 'ਤੇ ਹੀ ਉਸਦੀ ਮੌਤ ਹੋ ਗਈ।

ਪਾਰਬਤੀ ਘਾਟੀ ਵਿੱਚ ਸਖ਼ਤ ਸੁਰੱਖਿਆ ਦੀ ਮੰਗ

ਕਸੌਲ ਗੋਲੀਬਾਰੀ ਦੀ ਘਟਨਾ ਨੇ ਪਾਰਬਤੀ ਘਾਟੀ ਵਿੱਚ ਚਿੰਤਾ ਪੈਦਾ ਕਰ ਦਿੱਤੀ ਹੈ, ਜਿੱਥੇ ਵਸਨੀਕ ਹਥਿਆਰਬੰਦ ਅਤੇ ਬੇਕਾਬੂ ਸੈਲਾਨੀਆਂ ਵਿਰੁੱਧ ਸੁਰੱਖਿਆ ਦੀ ਮੰਗ ਕਰ ਰਹੇ ਹਨ। ਸਥਾਨਕ ਲੋਕਾਂ ਨੇ ਖੇਤਰ ਵਿੱਚ ਦਾਖਲ ਹੋਣ ਵਾਲੇ ਸੈਲਾਨੀਆਂ 'ਤੇ ਨਜ਼ਰ ਰੱਖਣ ਲਈ ਭੂੰਤਰ ਨੇੜੇ ਹਾਥੀਥਾਨ ਵਿਖੇ ਇੱਕ ਸਥਾਈ ਸੁਰੱਖਿਆ ਚੈੱਕਪੋਸਟ ਦੀ ਮੰਗ ਕੀਤੀ ਹੈ। ਇੱਕ ਚਸ਼ਮਦੀਦ ਓਮ ਪ੍ਰਕਾਸ਼ ਨੇ ਦੱਸਿਆ ਕਿ ਉਹ ਆਪਣੀ ਗੱਡੀ ਧੋਣ ਤੋਂ ਬਾਅਦ ਕਸਬੇ ਵੱਲ ਜਾ ਰਿਹਾ ਸੀ ਜਦੋਂ ਦਿੱਲੀ ਦੀ ਤੇਜ਼ ਰਫਤਾਰ ਕਾਰ ਨੇ ਉਸ ਨੂੰ ਓਵਰਟੇਕ ਕੀਤਾ। ਉਸ ਨੇ ਦਾਅਵਾ ਕੀਤਾ ਕਿ ਗੱਡੀ ਵਿੱਚ ਦੋ ਨੌਜਵਾਨ ਅਤੇ ਇੱਕ ਔਰਤ ਸੀ, ਉੱਚੀ ਆਵਾਜ਼ ਵਿੱਚ ਸੰਗੀਤ ਚੱਲ ਰਿਹਾ ਸੀ ਅਤੇ ਸਵਾਰ ਕਥਿਤ ਤੌਰ 'ਤੇ ਸਫ਼ਰ ਦੌਰਾਨ ਸ਼ਰਾਬ ਪੀ ਰਹੇ ਸਨ। ਉਸਨੇ ਕਿਹਾ ਕਿ ਡਰਾਈਵਰ ਨਸ਼ੇ ਵਿੱਚ ਜਾਪਦਾ ਸੀ।

Advertisement

ਸਥਾਨਕ ਵਸਨੀਕਾਂ ਨੇ ਡਰਾਈਵਰ ਨੂੰ ਉਦੋਂ ਕਾਬੂ ਕਰ ਲਿਆ ਜਦੋਂ ਉਹ ਕਥਿਤ ਤੌਰ 'ਤੇ ਮੌਕੇ ਤੋਂ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ। ਉਨ੍ਹਾਂ ਨੇ ਪੁਲੀਸ ਨੂੰ ਸੂਚਿਤ ਕੀਤਾ, ਜਿਸ ਨੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਅਤੇ ਪੋਸਟਮਾਰਟਮ ਲਈ ਲਾਸ਼ ਨੂੰ ਕਬਜ਼ੇ ਵਿੱਚ ਲੈ ਲਿਆ। ਕੁੱਲੂ ਦੇ ਪੁਲੀਸ ਸੁਪਰਡੈਂਟ ਮਦਨ ਲਾਲ ਕੌਸ਼ਲ ਨੇ ਦੱਸਿਆ ਕਿ ਮੁਲਜ਼ਮ ਖ਼ਿਲਾਫ਼ BNS ਦੀ ਧਾਰਾ 105 ਤਹਿਤ ਕੇਸ ਦਰਜ ਕੀਤਾ ਗਿਆ ਹੈ, ਜੋ ਕਿ ਗੈਰ-ਇਰਾਦਾਤਨ ਹੱਤਿਆ ਨਾਲ ਸਬੰਧਤ ਹੈ।
ਚਸ਼ਮਦੀਦਾਂ ਦੇ ਬਿਆਨ BNSS ਦੀ ਧਾਰਾ 173 ਤਹਿਤ ਦਰਜ ਕੀਤੇ ਗਏ ਹਨ। ਐੱਸਪੀ ਨੇ ਕਿਹਾ ਕਿ ਵਿਜ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਗੱਡੀ ਨੂੰ ਜ਼ਬਤ ਕਰ ਲਿਆ ਗਿਆ ਹੈ, ਜਦਕਿ ਕਾਰ ਵਿੱਚ ਸਵਾਰ ਹੋਰ ਲੋਕਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਕੌਸ਼ਲ ਨੇ ਕਿਹਾ, "ਜਾਂਚ ਚੱਲ ਰਹੀ ਹੈ ਅਤੇ ਸਾਰੇ ਪਹਿਲੂਆਂ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।" ਪੁਲੀਸ ਨੇ ਪੀੜਤ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਅਤੇ ਇਸ ਦੁਖਦਾਈ ਮੌਤ ਤੱਕ ਲੈ ਜਾਣ ਵਾਲੇ ਘਟਨਾਕ੍ਰਮ ਨੂੰ ਜੋੜਨ ਦੀ ਕੋਸ਼ਿਸ਼ ਕਰ ਰਹੀ ਹੈ।
Advertisement
Advertisement
×