DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Mahesh Dixit New IB Chief: ਮਹੇਸ਼ ਦੀਕਸ਼ਿਤ ਹੋਣਗੇ ਆਈ ਬੀ ਦੇ ਨਵੇਂ ਮੁਖੀ

ਤੇਲੰਗਾਨਾ ਕਾਡਰ ਦੇ 1993 ਬੈਚ ਦੇ ਆਈਪੀਐਸ ਅਧਿਕਾਰੀ ਨੂੰ ਮਿਲੀ ਜ਼ਿੰਮੇਵਾਰੀ; 30 ਜੂਨ ਨੂੰ ਕਾਰਜਕਾਲ ਪੂਰਾ ਕਰ ਰਹੇ ਤਪਨ ਡੇਕਾ ਦੀ ਲੈਣਗੇ ਥਾਂ

  • fb
  • twitter
  • whatsapp
  • whatsapp
Advertisement

ਤਿਲੰਗਾਨਾ ਕਾਡਰ ਦੇ 1993 ਬੈਚ ਦੇ ਆਈਪੀਐਸ ਅਧਿਕਾਰੀ ਮਹੇਸ਼ ਦੀਕਸ਼ਿਤ ਨੂੰ ਭਾਰਤ ਦੀ ਖੁਫੀਆ ਏਜੰਸੀ ਇੰਟੈਲੀਜੈਂਸ ਬਿਊਰੋ (ਆਈ ਬੀ) ਦਾ ਨਵਾਂ ਮੁਖੀ ਨਿਯੁਕਤ ਕੀਤਾ ਗਿਆ ਹੈ। ਕੇਂਦਰੀ ਮੰਤਰੀ ਮੰਡਲ ਦੀ ਨਿਯੁਕਤੀ ਕਮੇਟੀ ਨੇ ਉਨ੍ਹਾਂ ਦੀ ਨਿਯੁਕਤੀ ਨੂੰ ਮਨਜ਼ੂਰੀ ਦੇ ਦਿੱਤੀ ਹੈ।

ਮਹੇਸ਼ ਦੀਕਸ਼ਿਤ ਇਸ ਵੇਲੇ ਆਈਬੀ ਵਿੱਚ ਵਿਸ਼ੇਸ਼ ਡਾਇਰੈਕਟਰ ਵਜੋਂ ਸੇਵਾਵਾਂ ਨਿਭਾ ਰਹੇ ਹਨ। ਉਹ ਹਿਮਾਚਲ ਪ੍ਰਦੇਸ਼ ਕਾਡਰ ਦੇ ਆਈਪੀਐਸ ਅਧਿਕਾਰੀ ਤਪਨ ਡੇਕਾ ਦੀ ਥਾਂ ਲੈਣਗੇ, ਜੋ ਸਾਲ 2022 ਤੋਂ ਆਈਬੀ ਦੇ ਡਾਇਰੈਕਟਰ ਵਜੋਂ ਕੰਮ ਕਰ ਰਹੇ ਹਨ। ਡੇਕਾ ਦੇ ਕਾਰਜਕਾਲ ਦਾ ਵਾਧਾ 30 ਜੂਨ ਨੂੰ ਸਮਾਪਤ ਹੋ ਰਿਹਾ ਹੈ।

Advertisement

ਮਹੇਸ਼ ਦੀਕਸ਼ਿਤ ਇਸ ਤੋਂ ਪਹਿਲਾਂ ਸ੍ਰੀਨਗਰ ਵਿੱਚ ਆਈਬੀ ਦੀ ਸਬਸਿਡੀਅਰੀ ਇੰਟੈਲੀਜੈਂਸ ਬਿਊਰੋ (ਐੱਸਆਈਬੀ) ਦੇ ਮੁਖੀ ਰਹਿ ਚੁੱਕੇ ਹਨ। ਉਨ੍ਹਾਂ ਨੂੰ ਜੰਮੂ-ਕਸ਼ਮੀਰ ਨਾਲ ਸਬੰਧਤ ਮਾਮਲਿਆਂ ਦਾ ਖਾਸਾ ਤਜਰਬਾ ਹੈ ਅਤੇ ਉਹ ਲੇਹ ਖੇਤਰ ਦੀਆਂ ਸੁਰੱਖਿਆ ਅਤੇ ਖੁਫੀਆ ਗਤੀਵਿਧੀਆਂ ਦੀ ਨਿਗਰਾਨੀ ਵੀ ਕਰ ਚੁੱਕੇ ਹਨ।

Advertisement

ਅਗਸਤ 2019 ਵਿੱਚ ਕੇਂਦਰ ਸਰਕਾਰ ਵੱਲੋਂ ਜੰਮੂ-ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦੇਣ ਵਾਲੇ ਧਾਰਾ 370 ਨੂੰ ਰੱਦ ਕਰਨ ਤੋਂ ਬਾਅਦ ਖੇਤਰ ਵਿੱਚ ਅਮਨ-ਕਾਨੂੰਨ ਅਤੇ ਸੁਰੱਖਿਆ ਪ੍ਰਬੰਧ ਕਾਇਮ ਰੱਖਣ ਵਿੱਚ ਵੀ ਮਹੇਸ਼ ਦੀਕਸ਼ਿਤ ਦੀ ਮਹੱਤਵਪੂਰਨ ਭੂਮਿਕਾ ਮੰਨੀ ਜਾਂਦੀ ਹੈ।

ਲੰਬੇ ਤਜਰਬੇ ਅਤੇ ਸੁਰੱਖਿਆ ਮਾਮਲਿਆਂ ਦੀ ਡੂੰਘੀ ਸਮਝ ਦੇ ਮੱਦੇਨਜ਼ਰ ਉਨ੍ਹਾਂ ਦੀ ਨਿਯੁਕਤੀ ਨੂੰ ਦੇਸ਼ ਦੀ ਅੰਦਰੂਨੀ ਸੁਰੱਖਿਆ ਅਤੇ ਖੁਫੀਆ ਤੰਤਰ ਲਈ ਅਹਿਮ ਮੰਨਿਆ ਜਾ ਰਿਹਾ ਹੈ।

Advertisement
×