Lok Sabha ਤੇ Rajya Sabha Adjourned; ਹੁਣ 16 ਅਪਰੈਲ ਨੂੰ ਮੁੜ ਜੁੜੇਗਾ ਸਦਨ
ਬਜਟ ਸੈਸ਼ਨ ਦੇ ਸ਼ਡਿਊਲ ਵਿੱਚ ਕੀਤਾ ਬਦਲਾਅ
Advertisement
ਲੋਕ ਸਭਾ ਤੇ ਰਾਜ ਸਭਾ ਦੀ ਕਾਰਵਾਈ ਅੱਜ ਮੁਲਤਵੀ ਕਰ ਦਿੱਤੀ ਗਈ ਅਤੇ ਹੁਣ ਸਦਨ ਦੀ ਅਗਲੀ ਬੈਠਕ 16 ਅਪਰੈਲ ਨੂੰ ਹੋਵੇਗੀ। ਇਸ ਬੈਠਕ ਵਿੱਚ ਲੋਕ ਸਭਾ ਦੀਆਂ ਸੀਟਾਂ ਵਧਾਉਣ ਨਾਲ ਸਬੰਧਤ ਇੱਕ ਬਿੱਲ 'ਤੇ ਚਰਚਾ ਹੋ ਸਕਦੀ ਹੈ ਤਾਂ ਕਿ ਵਿਧਾਨ ਪਾਲਿਕਾ ਵਿੱਚ ਔਰਤਾਂ ਲਈ ਰਾਖਵਾਂਕਰਨ ਲਾਗੂ ਕੀਤਾ ਜਾ ਸਕੇ।
ਪਹਿਲਾਂ ਦੇ ਪ੍ਰੋਗਰਾਮ ਅਨੁਸਾਰ ਸਦਨ ਦੀ ਕਾਰਵਾਈ ਅਣਮਿੱਥੇ ਸਮੇਂ ਲਈ ਮੁਲਤਵੀ ਕੀਤੀ ਗਈ ਤੇ ਹੁਣ ਇਹ ਸਦਨ 16 ਅਪਰੈਲ, ਦਿਨ ਵੀਰਵਾਰ ਨੂੰ ਸਵੇਰੇ 11 ਵਜੇ ਮੁੜ ਜੁੜੇਗਾ। ਇਸ ਬਾਰੇ ਜਾਣਕਾਰੀ ਰਾਜ ਸਭਾ ਦੇ ਡਿਪਟੀ ਚੇਅਰਮੈਨ ਹਰਿਵੰਸ਼ ਨੇ ਸਦਨ ਦੀ ਕਾਰਵਾਈ ਰੋਕਣ ਤੋਂ ਪਹਿਲਾਂ ਦਿੱਤੀ।
Advertisement
ਸੰਸਦ ਦਾ ਬਜਟ ਸੈਸ਼ਨ 28 ਜਨਵਰੀ ਨੂੰ ਸ਼ੁਰੂ ਹੋਇਆ ਸੀ। ਪਹਿਲਾਂ ਦੇ ਪ੍ਰੋਗਰਾਮ ਅਨੁਸਾਰ ਰਾਜ ਸਭਾ ਅਤੇ ਲੋਕ ਸਭਾ ਦੋਵਾਂ ਦੀ ਕਾਰਵਾਈ 2 ਅਪਰੈਲ (ਵੀਰਵਾਰ) ਨੂੰ ਅਣਮਿੱਥੇ ਸਮੇਂ ਲਈ ਖ਼ਤਮ ਹੋਣੀ ਸੀ। ਹਾਲਾਂਕਿ, ਹੁਣ ਨਵੇਂ ਫੈਸਲੇ ਮੁਤਾਬਕ ਰਾਜ ਸਭਾ ਦੀ ਕਾਰਵਾਈ ਵਿੱਚ ਵਾਧਾ ਕੀਤਾ ਗਿਆ ਹੈ।
Advertisement
Advertisement
×

