ਸ਼ਰਾਬ ਦੇ ਠੇਕੇ ਰਾਤ 10 ਵਜੇ ਤੱਕ ਖੁੱਲ੍ਹਣਗੇ

ਸ਼ਰਾਬ ਦੇ ਠੇਕੇ ਰਾਤ 10 ਵਜੇ ਤੱਕ ਖੁੱਲ੍ਹਣਗੇ

ਪੱਤਰ ਪ੍ਰੇਰਕ
ਨਵੀਂ ਦਿੱਲੀ, 7 ਅਗਸਤ

ਦਿੱਲੀ ਸਰਕਾਰ ਨੇ ਸ਼ਹਿਰ ਵਿਚ ਹੁਣ ਇਕ ਘੰਟਾ ਹੋਰ ਸ਼ਰਾਬ ਦੀਆਂ ਦੁਕਾਨਾਂ ਖੋਲ੍ਹਣ ਦਾ ਫ਼ੈਸਲਾ ਕੀਤਾ ਹੈ। ਅਧਿਕਾਰੀ ਨੇ ਕਿਹਾ ਕਿ ਇਸ ਕਦਮ ਨਾਲ ਸਰਕਾਰ ਦੇ ਮਾਲੀਏ ਵਿੱਚ ਵੀ ਵਾਧਾ ਹੋਵੇਗਾ। ਆਬਕਾਰੀ ਵਿਭਾਗ ਵੱਲੋਂ ਜਾਰੀ ਕੀਤੇ ਗਏ ਹੁਕਮ ਅਨੁਸਾਰ ਹੁਣ ਸ਼ਰਾਬ ਦੀਆਂ ਦੁਕਾਨਾਂ ਰਾਸ਼ਟਰੀ ਰਾਜਧਾਨੀ ਵਿੱਚ ਸਵੇਰੇ 10 ਵਜੇ ਤੋਂ ਰਾਤ 10 ਵਜੇ ਤੱਕ ਖੁੱਲ੍ਹਣਗੀਆਂ। ਪਹਿਲਾਂ ਦੁਕਾਨਾਂ ਰਾਤ ਨੌਂ ਵਜੇ ਬੰਦ ਹੁੰਦੀਆਂ ਸਨ। ਆਦੇਸ਼ ਵਿੱਚ ਕਿਹਾ ਗਿਆ ਹੈ ਕਿ ਦਿੱਲੀ ਆਪਦਾ ਪ੍ਰਬੰਧਨ ਅਥਾਰਟੀ ਦੀ ਰਾਜ ਕਾਰਜਕਾਰੀ ਕਮੇਟੀ ਦੇ ਚੇਅਰਮੈਨ ਦੇ ਜਾਰੀ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਦਿੱਲੀ ਸਰਕਾਰ ਨੇ ਸ਼ਰਾਬ ਦੀਆਂ ਦੁਕਾਨਾਂ ਨੂੰ ਹੁਣ ਸਵੇਰੇ ਸਵੇਰੇ 10 ਤੋਂ ਰਾਤ 10 ਵਜੇ ਤਕ ਖੁੱਲ੍ਹਣ ਦੀ ਆਗਿਆ ਦਿੱਤੀ ਹੈ। ਇਹ ਸਥਿਤੀ ਤੁਰੰਤ ਪ੍ਰਭਾਵ ਨਾਲ ਅਗਲੇ ਆਦੇਸ਼ਾਂ ਤੱਕ ਜਾਰੀ ਰਹੇਗੀ। ਦਿੱਲੀ ਦੀਆਂ 863 ਸ਼ਰਾਬ ਦੀਆਂ ਦੁਕਾਨਾਂ ਹਨ। ਜ਼ਿਕਰਯੋਗ ਹੈ ਕਿ ਲੌਕਡਾਊਨ ਸ਼ੁਰੂ ਕਰਨ ਸਮੇਂ ਠੇਕੇ ਵੀ ਬੰਦ ਕੀਤੇ ਗਏ ਸਨ ਪਰ ਜਿਉਂ ਦੀ ਠੇਕੇ ਮੁੜ ਸ਼ੁਰੂ ਹੋਏ ਤਾਂ ਖਰੀਦਦਾਰਾਂ ਦੀਆਂ ਕਤਾਰਾਂ ਠੇਕਿਆਂ ’ਤੇ ਲੱਗ ਗਈਆਂ ਸਨ। ਅਗਲੇ ਹੀ ਦਿਨ ਸੂਬਾ ਸਰਕਾਰ ਨੇ 70 ਫ਼ੀਸਦੀ ਕਰ ਲਾ ਦਿੱਤਾ ਸੀ ਜਿਸ ਕਰਕੇ ਸ਼ਰਾਬ ਦੀ ਵਿਕਰੀ ਘੱਟ ਗਈ। ਆਖ਼ੀਰ ਸਰਕਾਰ ਨੂੰ ਕਰ ਵਾਪਸ ਲੈਣਾ ਪਿਆ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All