ਨਵੀਂ ਦਿੱਲੀ ’ਚ ਸ਼ੁੱਕਰਵਾਰ ਨੂੰ ਫੁੱਲ ਡਰੈਸ ਰਿਹਰਸਲ ਲਈ ਕਰਤੱਵਿਆ ਪਥ ’ਤੇ ਮੌਜੂਦ ਕਰਮੀ ਮੀਂਹ ਤੋਂ ਬਚਣ ਲਈ ਛਤਰੀ ਲੈ ਕੇ ਜਾਂਦਾ ਹੋਇਆ। ਫੋਟੋ: ਮਾਨਸ ਰੰਜਨ
Advertisement
ਕੌਮੀ ਰਾਜਧਾਨੀ ਦੇ ਕਈ ਹਿੱਸਿਆਂ ਵਿਚ ਸ਼ੁੱਕਰਵਾਰ ਸਵੇਰੇ ਮੀਂਹ ਪਿਆ, ਜਿਸ ਨੇ ਸ਼ਹਿਰ ਦਾ ਤਾਪਮਾਨ ਘਟਾ ਦਿੱਤਾ। ਕਈ ਇਲਾਕਿਆਂ ਵਿੱਚ ਹਲਕੇ ਤੋਂ ਦਰਮਿਆਨਾ ਮੀਂਹ ਪਿਆ। ਮੌਸਮ ਵਿਭਾਗ ਨੇ ਕਿਹਾ ਕਿ ਦਿਨ ਭਰ ਬੱਦਲਵਾਈ ਰਹਿਣ ਦੀ ਸੰਭਾਵਨਾ ਹੈ।
ਭਾਰਤੀ ਮੌਸਮ ਵਿਭਾਗ ਨੇ ਪੱਛਮੀ ਗੜਬੜੀ ਕਾਰਨ ਦਿੱਲੀ ਅਤੇ ਆਸ ਪਾਸ ਦੇ ਖੇਤਰਾਂ ਵਿੱਚ ਦਿਨ ਭਰ ਗਰਜ-ਤੂਫਾਨ ਦੇ ਨਾਲ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਹੈ। ਹਲਕੇ ਮੀਂਹ ਦੇ ਨਾਲ ਗਰਜ, ਬਿਜਲੀ ਅਤੇ 30-40 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣਗੀਆਂ। ਦੁਪਹਿਰ ਜਾਂ ਸ਼ਾਮ ਨੂੰ ਹਲਕਾ ਮੀਂਹ ਪੈਣ ਦੀ ਸੰਭਾਵਨਾ ਹੈ।
Advertisement
ਮੀਂਹ ਕਰਕੇ ਗਣਤੰਤਰ ਦਿਵਸ ਦੀਆਂ ਤਿਆਰੀਆਂ ਤੇ ਪਰੇਡ ਦੀ ਫੁੱਲ ਡਰੈੱਸ ਰਿਹਰਸਲ ’ਤੇ ਵੀ ਅਸਰ ਪਿਆ।
Advertisement
Advertisement
×

