ਐੱਲਜੀ ਸਾਹਿਬ ਇੰਨਾ ਤਾਂ ਮੇਰੀ ਪਤਨੀ ਨਹੀਂ ‘ਡਾਂਟਦੀ’: ਕੇਜਰੀਵਾਲ : The Tribune India

ਐੱਲਜੀ ਸਾਹਿਬ ਇੰਨਾ ਤਾਂ ਮੇਰੀ ਪਤਨੀ ਨਹੀਂ ‘ਡਾਂਟਦੀ’: ਕੇਜਰੀਵਾਲ

ਐੱਲਜੀ ਸਾਹਿਬ ਇੰਨਾ ਤਾਂ ਮੇਰੀ ਪਤਨੀ ਨਹੀਂ ‘ਡਾਂਟਦੀ’: ਕੇਜਰੀਵਾਲ

ਨਵੀਂ ਦਿੱਲੀ: ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਿੱਲੀ ਦੇ ਉਪ ਰਾਜਪਾਲ ਵੀ.ਕੇ.ਸਕਸੈਨਾ ਨਾਲ ਕਈ ਮੁੱਦਿਆਂ ’ਤੇ ਆਪਣੀ ਸਰਕਾਰ ਦੇ ਸਿੰਗ ਫਸਣ ਦੇ ਹਵਾਲੇ ਨਾਲ ਅੱਜ ਕਿਹਾ ਕਿ ਜਿੰਨੀ ‘ਡਾਂਟ’ ਉਪ ਰਾਜਪਾਲ ਹੋਰੀਂ ਮਾਰਦੇ ਹਨ, ਓਨੀ ਤਾਂ ਕਦੇ ਉਨ੍ਹਾਂ ਦੀ ਆਪਣੀ ਪਤਨੀ ਨੇ ਨਹੀਂ ਮਾਰੀ। ਕੇਜਰੀਵਾਲ ਨੇ ਉਪ ਰਾਜਪਾਲ ਨੂੰ ਕਿਹਾ ਕਿ ਉਹ ‘ਮੌਜ’ ਕਰਨ। ‘ਆਪ’ ਸੁਪਰੀਮੋ ਨੇ ਇਕ ਟਵੀਟ ਵਿੱਚ ਕਿਹਾ ਕਿ ਉਨ੍ਹਾਂ ਨੂੰ ਆਪਣੀ ਪੂਰੀ ਜ਼ਿੰਦਗੀ ਵਿੱਚ ਇੰਨੇ ‘ਪ੍ਰੇਮ ਪੱਤਰ’ ਆਪਣੀ ਪਤਨੀ ਕੋਲੋਂ ਨਹੀਂ ਮਿਲੇ ਹੋਣਗੇ, ਜਿੰਨੇ ਉਪ ਰਾਜਪਾਲ ਨੇ ਮਹਿਜ਼ ਛੇ ਮਹੀਨਿਆਂ ਵਿੱਚ ਦੇ ਛੱਡੇ ਹਨ। ਕੇਜਰੀਵਾਲ ਨੇ ਹਿੰਦੀ ਵਿਚ ਕੀਤੇ ਟਵੀਟ ਵਿੱਚ ਕਿਹਾ, ‘‘ਐੱਲਜੀ ਸਾਹਿਬ, ਥੋੜ੍ਹੀ ਮੌਜ ਕਰੋ। ਤੇ ਆਪਣੇ ਸੁਪਰ ਬੌਸ ਨੂੰ ਵੀ ਕਹੋ, ਥੋੜ੍ਹਾ ਚਿਲ ਕਰਨ।’’  ਉਧਰ ਭਾਜਪਾ ਨੇ ‘ਇਹ ਬਚਗਾਨਾ ਭਾਸ਼ਾ’ ਵਰਤਣ ਲਈ ਕੇਜਰੀਵਾਲ ਨੂੰ ਭੰਡਿਆ ਹੈ। ਭਾਜਪਾ ਨੇ ਕਿਹਾ ਕਿ ਉਪ ਰਾਜਪਾਲ ਉਨ੍ਹਾਂ (ਕੇਜਰੀਵਾਲ) ਨੂੰ ਸਿੱਧੇ ਰਾਹ ਪੈਣ ਲਈ ਹੀ ਡਾਂਟਦੇ ਹਨ। ‘ਘੁਟਾਲੇ ਬੰਦ ਕਰੋ’ ਤੇ ਦੀਵਾਲੀ ਤੋਂ ਪਹਿਲਾਂ ਸੈਨੀਟੇਸ਼ਨ ਵਰਕਰਾਂ ਦੀਆਂ ਤਨਖਾਹਾਂ ਦਾ ਭੁਗਤਾਨ ਕਰੋ। ਕੇਜਰੀਵਾਲ ਨੇ ਉਪਰੋਕਤ ਟਿੱਪਣੀਆਂ ਅਜਿਹੇ ਮੌਕੇ ਕੀਤੀਆਂ ਹਨ ਜਦੋਂ ਉਪ ਰਾਜਪਾਲ ਸਕਸੈਨਾ ਨੇ ਮੁੱਖ ਮੰਤਰੀ ਤੇ ‘ਆਪ’ ਮੰਤਰੀਆਂ ਨੂੰ ਲੰਘੇ ਦਿਨੀਂ ਪੱਤਰ ਲਿਖ ਕੇ ਮਹਾਤਮਾ ਗਾਂਧੀ ਤੇ ਸਾਬਕਾ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਦੀ ਜਨਮ ਵਰ੍ਹੇਗੰਢ ਲਈ ਰੱਖੇ ਸਮਾਗਮਾਂ ’ਚੋਂ ਗ਼ੈਰਹਾਜ਼ਰ ਰਹਿਣ ਨੂੰ ‘ਵੱਡਾ ਅਨਾਦਰ’ ਦੱਸਿਆ ਸੀ। ਸਕਸੈਨਾ ਨੇ ਪਿਛਲੇ ਹਫ਼ਤੇ ਬੁਨਿਆਦੀ ਢਾਂਚੇ ਨਾਲ ਜੁੜੇ ਪ੍ਰਾਜੈਕਟਾਂ ਵਿਚ ਦੇਰੀ ਦੇ ਹਵਾਲੇ ਨਾਲ ਕੇਜਰੀਵਾਲ ਨੂੰ ਰੁੱਖਾਂ ਦੀ ਕਟਾਈ ਦਾ ਕੰਮ ਤੇਜ਼ ਕਰਨ ਲਈ ਵੀ ਪੱਤਰ ਲਿਖਿਆ ਸੀ। -ਪੀਟੀਆਈ  

ਗੁਜਰਾਤ ਚੋਣਾਂ: ‘ਆਪ’ ਵੱਲੋਂ 12 ਉਮੀਦਵਾਰਾਂ ਦੀ ਚੌਥੀ ਸੂਚੀ ਜਾਰੀ

ਅਹਿਮਦਾਬਾਦ: ਆਮ ਆਦਮੀ ਪਾਰਟੀ ਨੇ ਆਗਾਮੀ ਗੁਜਰਾਤ ਵਿਧਾਨ ਸਭਾ ਚੋਣਾਂ ਲਈ 12 ਉਮੀਦਵਾਰਾਂ ਦੀ ਆਪਣੀ ਚੌਥੀ ਸੂਚੀ ਅੱਜ ਜਾਰੀ ਕਰ ਦਿੱਤੀ ਹੈ। ਇਸ ਸੂਚੀ ਵਿੱਚ ਅਧਿਆਪਕਾਂ, ਵਪਾਰੀਆਂ ਅਤੇ ਕਬਾਇਲੀ ਵਿਅਕਤੀਆਂ ਸਣੇ ਸਮਾਜ ਦੇ ਵੱਖ-ਵੱਖ ਵਰਗਾਂ ਦੇ ਵਿਅਕਤੀਆਂ ਨੂੰ ਟਿਕਟਾਂ ਦਿੱਤੀਆਂ ਗਈਆਂ ਹਨ। ਉਮੀਦਵਾਰਾਂ ਦੀ ਚੌਥੀ ਸੂਚੀ ਵਿੱਚ 12 ਸੀਟਾਂ ਸ਼ਾਮਲ ਹਨ। -ਪੀਟੀਆਈ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸੁਰੰਗਾਂ ਦਾ ਦੇਸ਼ ਨੌਰਵੇ

ਸੁਰੰਗਾਂ ਦਾ ਦੇਸ਼ ਨੌਰਵੇ

ਭਾਰਤੀ ਅਰਥਚਾਰੇ ਪ੍ਰਤੀ ਆਸ਼ਾ ਤੇ ਨਿਰਾਸ਼ਾ ਦੇ ਪਸਾਰ

ਭਾਰਤੀ ਅਰਥਚਾਰੇ ਪ੍ਰਤੀ ਆਸ਼ਾ ਤੇ ਨਿਰਾਸ਼ਾ ਦੇ ਪਸਾਰ

ਸਿਆਸਤ ਨੇ ਸੈਨਾਪਤੀ ਵਾਲੀ ਤਾਣੀ ਹੋਰ ਉਲਝਾਈ...

ਸਿਆਸਤ ਨੇ ਸੈਨਾਪਤੀ ਵਾਲੀ ਤਾਣੀ ਹੋਰ ਉਲਝਾਈ...

ਨੌਜਵਾਨ ਪੀੜ੍ਹੀ ਦੀ ਦਸ਼ਾ ਅਤੇ ਦਿਸ਼ਾ

ਨੌਜਵਾਨ ਪੀੜ੍ਹੀ ਦੀ ਦਸ਼ਾ ਅਤੇ ਦਿਸ਼ਾ

ਸੂਨਕ ਦੇ ਸਿਰ ਕੰਡਿਆਂ ਦਾ ਤਾਜ

ਸੂਨਕ ਦੇ ਸਿਰ ਕੰਡਿਆਂ ਦਾ ਤਾਜ

ਡੇਟਾ ਨਿੱਜੀਕਰਨ ਦੇ ਰਾਹ ’ਤੇ

ਡੇਟਾ ਨਿੱਜੀਕਰਨ ਦੇ ਰਾਹ ’ਤੇ

ਭਾਰਤੀ ਅਰਥਚਾਰੇ ਲਈ ਖ਼ਤਰੇ ਦੀ ਘੰਟੀ

ਭਾਰਤੀ ਅਰਥਚਾਰੇ ਲਈ ਖ਼ਤਰੇ ਦੀ ਘੰਟੀ