ਐੱਲਜੀ ਵੱਲੋਂ ‘ਵਨ ਰੋਡ-ਵਨ ਹਫ਼ਤਾ’ ਮੁਹਿੰਮ ਦੀ ਸ਼ੁਰੂਆਤ : The Tribune India

ਐੱਲਜੀ ਵੱਲੋਂ ‘ਵਨ ਰੋਡ-ਵਨ ਹਫ਼ਤਾ’ ਮੁਹਿੰਮ ਦੀ ਸ਼ੁਰੂਆਤ

ਮੁਹਿੰਮ ਤਹਿਤ ਪੈਦਲ ਮਾਰਗਾਂ ਤੇ ਸੜਕਾਂ ਦੀ ਮੁਰੰਮਤ ਦੇ ਕਾਰਜ ਕੀਤੇ ਜਾਣਗੇ

ਐੱਲਜੀ ਵੱਲੋਂ ‘ਵਨ ਰੋਡ-ਵਨ ਹਫ਼ਤਾ’ ਮੁਹਿੰਮ ਦੀ ਸ਼ੁਰੂਆਤ

ਪੱਤਰ ਪ੍ਰੇਰਕ

ਨਵੀਂ ਦਿੱਲੀ, 7 ਅਗਸਤ਼

ਦਿੱਲੀ ਦੇ ਉਪ ਰਾਜਪਾਲ ਵਿਨੈ ਕੁਮਾਰ ਸਕਸੈਨਾ ਨੇ ਅੱਜ ਨਵੀਂ ਦਿੱਲੀ ਮਿਉਂਸਪਲ ਕੌਂਸਲ ਦੀ ‘ਇੱਕ ਸੜਕ-ਇੱਕ ਹਫ਼ਤਾ’ ਮੁਹਿੰਮ ਦੀ ਸ਼ੁਰੂਆਤ ਕੀਤੀ, ਜਿਸ ਤਹਿਤ ਨਗਰ ਨਿਗਮ ਵੱਲੋਂ ਫੁੱਟਪਾਥਾਂ, ਪੈਦਲ ਮਾਰਗਾਂ, ਸੜਕਾਂ ਦੇ ਕਿਨਾਰਿਆਂ ਤੇ ਮੱਧ ਭਾਗ ਦੀ ਮੁਰੰਮਤ ਤੇ ਰੱਖ-ਰਖਾਅ ਦਾ ਕੰਮ ਕੀਤਾ ਜਾਵੇਗਾ। ਇਸ ਦੇ ਨਾਲ ਹੀ ਸ੍ਰੀ ਸਕਸੈਨਾ ਨੇ ਅਧਿਕਾਰੀਆਂ ਨੂੰ ਐੱਨਡੀਐੱਮਸੀ ਖੇਤਰਾਂ ਅਧੀਨ ਆਉਂਦੀਆਂ 15 ਸੜਕਾਂ ਦੇ ਕੰਮ ਨੂੰ ਪਹਿਲ ਦੇ ਆਧਾਰ ’ਤੇ ਮੁਕੰਮਲ ਕਰਨ ਦੇ ਨਿਰਦੇਸ਼ ਦਿੱਤੇ ਹਨ। ਉਪ ਰਾਜਪਾਲ ਸਕਸੈਨਾ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਨਵੀਂ ਦਿੱਲੀ ਖੇਤਰ ਵਿੱਚ ਤਿਲਕ ਮਾਰਗ ਅਤੇ ਹੋਰ ਸੜਕਾਂ ਨੂੰ ਸੁਧਾਰਨ ਦਾ ਕੰਮ ਵਿਆਪਕ ਤੌਰ ‘ਤੇ ਕੀਤਾ ਜਾਣਾ ਚਾਹੀਦਾ ਹੈ। ਇਸ ਦੌਰਾਨ ਉਨ੍ਹਾਂ ਦੱਸਿਆ ਕਿ ਮੁਹਿੰਮ ਤਹਿਤ ਅੱਜ ਸੁਪਰੀਮ ਕੋਰਟ ਦੇ ਆਲੇ-ਦੁਆਲੇ ਤਿਲਕ ਮਾਰਗ ਅਤੇ ਭਗਵਾਨ ਦਾਸ ਸੜਕ ਦੇ ਫੁੱਟਪਾਥਾਂ, ਪੈਦਲ ਮਾਰਗ ਤੇ ਸੜਕ ਕਿਨਾਰਿਆਂ ਦੀ ਮੁਰੰਮਤ ਅਤੇ ਰੱਖ-ਰਖਾਅ ਦਾ ਕੰਮ ਕੀਤਾ ਗਿਆ। ਉਪ ਰਾਜਪਾਲ ਨੇ ਟਵੀਟ ਕੀਤਾ, ‘‘ਤਿਲਕ ਮਾਰਗ ਅਤੇ ਭਗਵਾਨ ਦਾਸ ਰੋਡ ਤੋਂ ‘ਇੱਕ ਸੜਕ, ਇੱਕ ਹਫ਼ਤਾ’ ਮੁਹਿੰਮ ਸ਼ੁਰੂ ਕੀਤੀ ਗਈ। ਇਸ ਵਿੱਚ ਫੁੱਟਪਾਥ ਦੀ ਮੁਰੰਮਤ, ਰੁੱਖਾਂ ਦੀ ਛਾਂਟੀ, ਗਰਿੱਲਾਂ ਦੀ ਪੇਂਟਿੰਗ, ਸੜਕਾਂ ਦੀ ਸਾਂਭ-ਸੰਭਾਲ ਅਤੇ ਨਵੇਂ ਚਿੰਨ੍ਹ ਆਦਿ ਸ਼ਾਮਲ ਹਨ। ਇਸ ਪ੍ਰਾਜੈਕਟ ਵਿੱਚ ਫੁੱਟਪਾਥਾਂ ਦੀ ਮੁਰੰਮਤ, ਸਫ਼ੈਦ ਵਾਸ਼, ਪੇਂਟਿੰਗ, ਬਿਜਲੀ ਦੇ ਖੰਭਿਆਂ ਦੀ ਸਾਂਭ-ਸੰਭਾਲ ਅਤੇ ਹਰ ਕਿਸਮ ਦੇ ਕਬਜ਼ੇ ਨੂੰ ਜਲਦੀ ਤੋਂ ਜਲਦੀ ਹਟਾਉਣਾ ਸ਼ਾਮਲ ਹੋਵੇਗਾ।’’ ਇਸ ਤੋਂ ਇਲਾਵਾ ਐਲ-ਜੀ ਨੇ ਹਰੀਆਲੀ ਦੇ ਰੱਖ-ਰਖਾਅ ਅਤੇ ਸੁਰੱਖਿਆ ਦੇ ਨਾਲ-ਨਾਲ ਸੜਕਾਂ ਦੀ ਰੋਜ਼ਾਨਾ ਸਫ਼ਾਈ ‘ਤੇ ਵੀ ਜ਼ੋਰ ਦਿੱਤਾ। ਜ਼ਿਕਰਯੋਗ ਹੈ ਕਿ ਐਲਜੀ ਨੇ ਅਧਿਕਾਰੀਆਂ ਨੂੰ ਐਨਡੀਐਮਸੀ ਖੇਤਰਾਂ ਵਿੱਚ 15 ਸੜਕਾਂ ਦੇ ਮੁਕੰਮਲ ਸੁਧਾਰ ਨੂੰ ਪਹਿਲ ਦੇ ਆਧਾਰ ‘ਤੇ ਕਰਨ ਦੇ ਨਿਰਦੇਸ਼ ਦੇਣ ਤੋਂ ਇਲਾਵਾ ਜਨਤਕ ਸੁਰੱਖਿਆ ਲਈ ਚੰਗੀ ਗੁਣਵੱਤਾ ਵਾਲੀਆਂ ਸੜਕਾਂ ਦੇ ਨਿਰਮਾਣ ਅਤੇ ਵੱਡੇ ਪੱਧਰ ‘ਤੇ ਉਨ੍ਹਾਂ ਦੇ ਸਹੀ ਰੱਖ-ਰਖਾਅ ‘ਤੇ ਜ਼ੋਰ ਦਿੱਤਾ। ਰੁੱਖਾਂ ਦੀ ਛਾਂਟੀ ਕਰਨ ਦੇ ਵੀ ਨਿਰਦੇਸ਼ ਦਿੱਤੇ। 45 ਫੁੱਟ ਤੋਂ ਵੱਧ ਉਚਾਈ ਵਾਲੇ ਦਰੱਖਤਾਂ ਦੀ ਕਟਾਈ ਨਿਯਮਤ ਤੌਰ ‘ਤੇ ਕੀਤੀ ਜਾਵੇ। ਇਸ ਮੌਕੇ ਐੱਨਡੀਐੱਮਸੀ ਦੇ ਕਾਰਜਕਾਰੀ ਚੇਅਰਮੈਨ ਅਸ਼ਵਨੀ ਕੁਮਾਰ, ਵਾਈਸ ਚੇਅਰਮੈਨ ਸਤੀਸ਼ ਉਪਾਧਿਆਏ, ਕੁਲਜੀਤ ਸਿੰਘ ਚਾਹਲ ਵੀ ਹਾਜ਼ਰ ਸਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਵਧਦੀਆਂ ਕੀਮਤਾਂ ਅਤੇ ਅਰਥਚਾਰੇ ਦੀ ਖੜੋਤ

ਵਧਦੀਆਂ ਕੀਮਤਾਂ ਅਤੇ ਅਰਥਚਾਰੇ ਦੀ ਖੜੋਤ

ਕਰਤਾਰਪੁਰ ਸਾਹਿਬ ਦੇ ਦਰਸ਼ਨ-ਦੀਦਾਰੇ

ਕਰਤਾਰਪੁਰ ਸਾਹਿਬ ਦੇ ਦਰਸ਼ਨ-ਦੀਦਾਰੇ

ਲੜਖੜਾ ਰਹੀ ਕੈਨੇਡਾ ਦੀ ਰੀਅਲ ਅਸਟੇਟ

ਲੜਖੜਾ ਰਹੀ ਕੈਨੇਡਾ ਦੀ ਰੀਅਲ ਅਸਟੇਟ

ਬੇਹਿਸਾਬ ਲਾਲਚ ਦੇ ਘੁੱਟ

ਬੇਹਿਸਾਬ ਲਾਲਚ ਦੇ ਘੁੱਟ

ਭਾਰਤੀ ਅਰਥਚਾਰਾ ਸਵਾਲਾਂ ਦੇ ਘੇਰੇ ’ਚ

ਭਾਰਤੀ ਅਰਥਚਾਰਾ ਸਵਾਲਾਂ ਦੇ ਘੇਰੇ ’ਚ

ਮੁੱਖ ਖ਼ਬਰਾਂ

ਹਿਮਾਚਲ ਕਾਂਗਰਸ ਦੇ ਹੱਥ

ਹਿਮਾਚਲ ਕਾਂਗਰਸ ਦੇ ਹੱਥ

* ਹਿਮਾਚਲ ’ਚ ‘ਰਿਵਾਜ ਨਹੀਂ ਰਾਜ ਬਦਲਿਆ’ * ਕਾਂਗਰਸ ਨੂੰ ਮਿਲਿਆ ਸਪੱਸ਼ਟ ...

ਗੁਜਰਾਤ ’ਚ ਭਾਜਪਾ ਨੇ ਇਤਿਹਾਸ ਸਿਰਜਿਆ

ਗੁਜਰਾਤ ’ਚ ਭਾਜਪਾ ਨੇ ਇਤਿਹਾਸ ਸਿਰਜਿਆ

* ਲਗਾਤਾਰ ਸੱਤਵੀਂ ਵਾਰ ਅਸੈਂਬਲੀ ਚੋਣ ਜਿੱਤੀ * ਪੰਜ ਸੀਟਾਂ ਜਿੱਤਣ ਵਾਲੀ...

ਕੁਆਰਟਰ ਫਾਈਨਲ ਮੁਕਾਬਲੇ ਅੱਜ ਤੋਂ

ਕੁਆਰਟਰ ਫਾਈਨਲ ਮੁਕਾਬਲੇ ਅੱਜ ਤੋਂ

ਬ੍ਰਾਜ਼ੀਲ ਤੇ ਕ੍ਰੋਏਸ਼ੀਆ ਹੋਣਗੇ ਆਹਮੋ-ਸਾਹਮਣੇ

ਸ਼ਹਿਰ

View All