DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Ketan Agarwal Pune Murder Case: ਸਾਜ਼ਿਸ਼ ਰਚਣ ਦੇ ਦੋਸ਼ ’ਚ ਇੱਕ ਹੋਰ ਗ੍ਰਿਫ਼ਤਾਰ, ਮਾਮਲੇ ’ਚ ਤੀਜੀ ਗ੍ਰਿਫ਼ਤਾਰੀ

ਪੁਣੇ ਪੁਲੀਸ ਵੱਲੋਂ ਮੁੱਖ ਮੁਲਜ਼ਮ ਚੇਤਨ ਚੌਧਰੀ ਦੇ ਦੋਸਤ ਰਿਤੇਸ਼ ਹਾਂਗੇ ਖ਼ਿਲਾਫ਼ ਕਾਰਵਾਈ

  • fb
  • twitter
  • whatsapp
  • whatsapp
featured-img featured-img
Ketan Agarwal Pune Murder Case: ਸਾਜ਼ਿਸ਼ ਰਚਣ ਦੇ ਦੋਸ਼ ’ਚ ਇੱਕ ਹੋਰ ਗ੍ਰਿਫ਼ਤਾਰ, ਮਾਮਲੇ ’ਚ ਤੀਜੀ ਗ੍ਰਿਫ਼ਤਾਰੀ
Advertisement

ਪੁਣੇ ਦੇ ਚਰਚਿਤ ਰੀਅਲਟਰ ਕੇਤਨ ਅਗਰਵਾਲ ਕਤਲ ਕਾਂਡ ਵਿੱਚ ਪੁਲੀਸ ਨੇ ਇੱਕ 22 ਸਾਲਾ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਇਸ ਬਹੁ-ਚਰਚਿਤ ਕੇਸ ਵਿੱਚ ਤੀਜੀ ਗ੍ਰਿਫ਼ਤਾਰੀ ਹੈ। ਗ੍ਰਿਫ਼ਤਾਰ ਕੀਤੇ ਗਏ ਨੌਜਵਾਨ ਦੀ ਪਛਾਣ ਰਿਤੇਸ਼ ਹਾਂਗੇ ਵਜੋਂ ਹੋਈ ਹੈ, ਜੋ ਕਿ ਮ੍ਰਿਤਕ ਕੇਤਨ ਦੀ ਮੰਗੇਤਰ ਸੀਆ ਗੋਇਲ ਦੇ ਪ੍ਰੇਮੀ ਚੇਤਨ ਚੌਧਰੀ ਦਾ ਦੋਸਤ ਹੈ।

ਪੁਲੀਸ ਅਨੁਸਾਰ ਇਹ ਘਟਨਾ ਚਾਲੂ ਵਰ੍ਹੇ 18 ਜੂਨ ਨੂੰ ਵਾਪਰੀ ਸੀ, ਜਦੋਂ ਸੀਆ ਗੋਇਲ (20) ਅਤੇ ਉਸ ਦੇ ਪ੍ਰੇਮੀ ਚੇਤਨ ਚੌਧਰੀ (22) ਨੇ ਮਿਲ ਕੇ ਕੇਤਨ ਅਗਰਵਾਲ ਨੂੰ ਪੁਣੇ ਜ਼ਿਲ੍ਹੇ ਦੇ ਲੋਹਗੜ੍ਹ ਕਿਲ੍ਹੇ ਦੀ ਪਹਾੜੀ ਤੋਂ ਹੇਠਾਂ ਧੱਕਾ ਦੇ ਦਿੱਤਾ ਸੀ, ਜਿਸ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ ਸੀ। ਪੁਣੇ ਦਿਹਾਤੀ ਦੇ ਐੱਸ.ਪੀ. ਸੰਦੀਪ ਸਿੰਘ ਗਿਲ ਨੇ ਦੱਸਿਆ ਕਿ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਰਿਤੇਸ਼ ਹਾਂਗੇ ਵੀ ਕੇਤਨ ਅਗਰਵਾਲ ਦੇ ਕਤਲ ਦੀ ਸਾਜ਼ਿਸ਼ ਵਿੱਚ ਸ਼ਾਮਲ ਸੀ, ਜਿਸ ਤੋਂ ਬਾਅਦ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

Advertisement

ਇੱਕ ਹੋਰ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਰਿਤੇਸ਼ ਨੂੰ ਸੀਆ ਅਤੇ ਚੇਤਨ ਦੀ ਪੂਰੀ ਯੋਜਨਾ ਬਾਰੇ ਪਹਿਲਾਂ ਤੋਂ ਹੀ ਜਾਣਕਾਰੀ ਸੀ। ਸ਼ੁਰੂਆਤ ’ਚ ਕੇਤਨ ਦੇ ਹੱਥ-ਪੈਰ ਤੋੜ ਕੇ ਉਸ ਨੂੰ ਜ਼ਖ਼ਮੀ ਕਰਨ ਅਤੇ ਬਾਅਦ ’ਚ ਉਸ ਦਾ ਕਤਲ ਕਰਨ ਦੀ ਵਿਉਂਤਬੰਦੀ ਬਣਾਈ ਗਈ ਸੀ। 18 ਜੂਨ ਨੂੰ ਲੋਹਗੜ੍ਹ ਕਿਲ੍ਹੇ ’ਤੇ ਘਟਨਾ ਨੂੰ ਅੰਜਾਮ ਦੇਣ ਤੋਂ ਤੁਰੰਤ ਬਾਅਦ ਚੇਤਨ ਨੇ ਰਿਤੇਸ਼ ਨਾਲ ਸੰਪਰਕ ਕਰਕੇ ਉਸ ਨੂੰ ਇਸ ਬਾਰੇ ਸੂਚਿਤ ਕੀਤਾ ਸੀ।

Advertisement

ਪੁਲੀਸ ਜਾਂਚ ਮੁਤਾਬਕ ਕੇਤਨ ਅਤੇ ਸੀਆ ਦੀ ਮੰਗਣੀ ਇਸੇ ਸਾਲ ਫਰਵਰੀ ਮਹੀਨੇ ਵਿੱਚ ਹੋਈ ਸੀ, ਪਰ ਸੀਆ ਪਹਿਲਾਂ ਤੋਂ ਹੀ ਚੇਤਨ ਚੌਧਰੀ ਨਾਲ ਪ੍ਰੇਮ ਸਬੰਧਾਂ ਵਿੱਚ ਸੀ। ਸੀਆ ਅਤੇ ਚੇਤਨ ਨੂੰ ਲੱਗਦਾ ਸੀ ਕਿ ਕੇਤਨ ਉਨ੍ਹਾਂ ਦੇ ਰਿਸ਼ਤੇ ਵਿੱਚ ਰੁਕਾਵਟ ਬਣ ਰਿਹਾ ਹੈ, ਜਿਸ ਕਾਰਨ ਉਨ੍ਹਾਂ ਨੇ ਉਸ ਨੂੰ ਰਸਤੇ ਤੋਂ ਹਟਾਉਣ ਦੀ ਖੂਨੀ ਸਾਜ਼ਿਸ਼ ਰਚੀ।

Advertisement
×