ਕੇਜਰੀਵਾਲ ਦਾ ਵੱਧ ਰਿਹਾ ਗ੍ਰਾਫ਼ ਭਾਜਪਾ ਦਾ ਅਸਲ ਨਿਸ਼ਾਨਾ: ਸਿਸੋਦੀਆ : The Tribune India

ਕੇਜਰੀਵਾਲ ਦਾ ਵੱਧ ਰਿਹਾ ਗ੍ਰਾਫ਼ ਭਾਜਪਾ ਦਾ ਅਸਲ ਨਿਸ਼ਾਨਾ: ਸਿਸੋਦੀਆ

ਈਡੀ ਵੱਲੋਂ ਦੁਰਗੇਸ਼ ਪਾਠਕ ਨੂੰ ਸੱਦਣ ’ਤੇ ਆਮ ਆਦਮੀ ਪਾਰਟੀ ਨੇ ਭਾਜਪਾ ਨੂੰ ਘੇਰਿਆ

ਕੇਜਰੀਵਾਲ ਦਾ ਵੱਧ ਰਿਹਾ ਗ੍ਰਾਫ਼ ਭਾਜਪਾ ਦਾ ਅਸਲ ਨਿਸ਼ਾਨਾ: ਸਿਸੋਦੀਆ

ਮੀਡੀਆ ਨੂੰ ਸੰਬੋਧਨ ਕਰਦੇ ਹੋਏ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ।

ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 19 ਸਤੰਬਰ

ਇੱਥੇ ਅੱਜ ਆਮ ਆsਦਮੀ ਪਾਰਟੀ ਨੇ ਆਪਣੇ ਵਿਧਾਇਕ ਦੁਰਗੇਸ਼ ਪਾਠਕ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ ਦੇ ਸੰਮਨ ’ਤੇ ਸਵਾਲ ਉਠਾਇਆ ਦੋਸ਼ ਲਾਇਆ ਕਿ ਇਸ ਕਦਮ ਦਾ ਅਸਲ ਟੀਚਾ ਦਿੱਲੀ ਆਬਕਾਰੀ ਨੀਤੀ ਵਿੱਚ ਕਥਿਤ ਬੇਨਿਯਮੀਆਂ ਦੀ ਜਾਂਚ ਨਹੀਂ ਹੈ, ਸਗੋਂ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਵੱਧ ਰਿਹਾ ਸਿਆਸੀ ਗ੍ਰਾਫ ਹੈ। ‘ਆਪ’ ਦੀ ਇਹ ਪ੍ਰਤੀਕਿਰਿਆ ਉਦੋਂ ਆਈ ਜਦੋਂ ਐੱਮਸੀਡੀ ਚੋਣਾਂ ਦੇ ‘ਆਪ’ ਦੇ ਇੰਚਾਰਜ ਪਾਠਕ ਹੁਣ ਰੱਦ ਕੀਤੀ ਆਬਕਾਰੀ ਨੀਤੀ ਦੀ ਜਾਂਚ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ਦੇ ਸਬੰਧ ਵਿੱਚ ਪੁੱਛਗਿੱਛ ਲਈ ਜਾਂਚ ਏਜੰਸੀ ਦੇ ਸਾਹਮਣੇ ਪੇਸ਼ ਹੋਏ।

‘ਆਪ’ ਦੇ ਮੁੱਖ ਬੁਲਾਰੇ ਸੌਰਭ ਭਾਰਦਵਾਜ ਨੇ ਹਿੰਦੀ ਵਿੱਚ ਇੱਕ ਟਵੀਟ ਵਿੱਚ ਦੋਸ਼ ਲਾਇਆ, ‘ਹੁਣ, ਭਾਜਪਾ-ਈਡੀ-ਸੀਬੀਆਈ ਗੱਠਜੋੜ ਗੁਜਰਾਤ ਤੇ ਦਿੱਲੀ ਦੋਵਾਂ ਚੋਣਾਂ ਲੜੇਗਾ। ਦਿੱਲੀ ਵਿੱਚ ਐੱਮਸੀਡੀ ਚੋਣਾਂ ਹੋਣ ਜਾ ਰਹੀਆਂ ਹਨ’। ਟਵਿੱਟਰ ’ਤੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਹੈਰਾਨੀ ਜਤਾਈ ਕਿ ਉਨ੍ਹਾਂ ਦੀ ਪਾਰਟੀ ਦੇ ਦਿੱਲੀ ਨਗਰ ਨਿਗਮ ਚੋਣਾਂ ਦੇ ਇੰਚਾਰਜ ਦਾ ਸਰਕਾਰ ਦੀ ਆਬਕਾਰੀ ਨੀਤੀ ਨਾਲ ਕੀ ਲੈਣਾ-ਦੇਣਾ ਜਿਸ ਨੂੰ ਏਜੰਸੀ ਨੇ ਮਾਮਲੇ ਵਿੱਚ ਪੁੱਛਗਿੱਛ ਲਈ ਬੁਲਾਇਆ । ਉਨ੍ਹਾਂ ਇਹ ਵੀ ਪੁੱਛਿਆ ਕਿ ਕੀ ਜਾਂਚ ਏਜੰਸੀ ਦੇ ਕਦਮ ਦਾ ਨਿਸ਼ਾਨਾ ਦਿੱਲੀ ਆਬਕਾਰੀ ਹੈ ਜਾਂ ਰਾਸ਼ਟਰੀ ਰਾਜਧਾਨੀ ਵਿੱਚ ਹੋਣ ਵਾਲੀਆਂ ਐਮਸੀਡੀ ਚੋਣਾਂ। ਉਨ੍ਹਾਂ ਪੁੱਛਿਆ ਕਿ ਈਡੀ ਨੇ ਅੱਜ ‘ਆਪ’ ਦੇ ਐੱਮਸੀਡੀ ਚੋਣ ਇੰਚਾਰਜ ਦੁਰਗੇਸ਼ ਪਾਠਕ ਨੂੰ ਤਲਬ ਕੀਤਾ। ਸਾਡੇ ਐੱਮਸੀਡੀ ਚੋਣ ਇੰਚਾਰਜ ਦਾ ਦਿੱਲੀ ਸਰਕਾਰ ਦੀ ਆਬਕਾਰੀ ਨੀਤੀ ਨਾਲ ਕੀ ਲੈਣਾ ਦੇਣਾ ਹੈ। ਕੀ ਉਨ੍ਹਾਂ ਦਾ ਨਿਸ਼ਾਨਾ ਸ਼ਰਾਬ ਨੀਤੀ ਹੈ ਜਾਂ ਐਮਸੀਡੀ ਚੋਣ। ‘ਆਪ’ ਦੇ ਕਾਲਕਾਜੀ ਦੇ ਵਿਧਾਇਕ ਆਤਿਸ਼ੀ ਨੇ ਭਾਜਪਾ ’ਤੇ ਨਿਸ਼ਾਨਾ ਸਾਧਿਆ ਤੇ ਦੋਸ਼ ਲਾਇਆ ਕਿ ਈਡੀ ਦੇ ਇਸ ਕਦਮ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਭਾਜਪਾ ਦਾ ਅਸਲ ਨਿਸ਼ਾਨਾ ‘ਆਪ’ ਦੇ ਕੌਮੀ ਕਨਵੀਨਰ ਕੇਜਰੀਵਾਲ ਦਾ ਵਧਦਾ ਸਿਆਸੀ ਗ੍ਰਾਫ ਹੈ, ਨਾ ਕਿ ਆਬਕਾਰੀ ਨੀਤੀ। ਜ਼ਿਕਰਯੋਗ ਹੈ ਕਿ ਐੱਮਸੀਡੀ ਚੋਣਾਂ 270 ਵਾਰਡਾਂ ਦੀ ਹੱਦਬੰਦੀ ਪੂਰਾ ਹੋਣ ਤੋਂ ਬਾਅਦ ਸਾਲ ਦੇ ਅੰਤ ਤੱਕ ਹੋਣ ਦੀ ਸੰਭਾਵਨਾ ਹੈ। ਈਡੀ ਨੇ ਪਿਛਲੇ ਹਫ਼ਤੇ ਕੇਜਰੀਵਾਲ ਸਰਕਾਰ ਦੀ ਆਬਕਾਰੀ ਨੀਤੀ 2021-22 ਦੇ ਸਬੰਧ ਵਿੱਚ ਦੇਸ਼ ਭਰ ਵਿੱਚ 40 ਥਾਵਾਂ ’ਤੇ ਛਾਪੇ ਮਾਰੇ ਸਨ। ਸੀਬੀਆਈ ਨੇ ਨੀਤੀ ਵਿੱਚ ਕਥਿਤ ਬੇਨਿਯਮੀਆਂ ਦੇ ਸਬੰਧ ਵਿੱਚ ਇੱਕ ਐੱਫਆਈਆਰ ਵੀ ਦਰਜ ਕੀਤੀ ਹੈ ਅਤੇ ਇਸ ਮਾਮਲੇ ਵਿੱਚ ਸਿਸੋਦੀਆ ਦਾ ਨਾਮ ਮੁਲਜ਼ਮਾਂ ਵਿੱਚ ਸ਼ਾਮਲ ਕੀਤਾ ਹੈ। ਦਿੱਲੀ ਦੇ ਉਪ ਰਾਜਪਾਲ ਵੀਕੇ ਸਕਸੈਨਾ ਵੱਲੋਂ ਨੀਤੀ ਨੂੰ ਲਾਗੂ ਕਰਨ ਵਿੱਚ ਕਥਿਤ ਬੇਨਿਯਮੀਆਂ ਦੀ ਸੀਬੀਆਈ ਜਾਂਚ ਦੀ ਸਿਫ਼ਾਰਸ਼ ਕਰਨ ਤੋਂ ਬਾਅਦ ਕੇਜਰੀਵਾਲ ਸਰਕਾਰ ਨੇ ਜੁਲਾਈ ਵਿੱਚ ਨੀਤੀ ਨੂੰ ਵਾਪਸ ਲੈ ਲਿਆ ਸੀ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਵਧਦੀਆਂ ਕੀਮਤਾਂ ਅਤੇ ਅਰਥਚਾਰੇ ਦੀ ਖੜੋਤ

ਵਧਦੀਆਂ ਕੀਮਤਾਂ ਅਤੇ ਅਰਥਚਾਰੇ ਦੀ ਖੜੋਤ

ਕਰਤਾਰਪੁਰ ਸਾਹਿਬ ਦੇ ਦਰਸ਼ਨ-ਦੀਦਾਰੇ

ਕਰਤਾਰਪੁਰ ਸਾਹਿਬ ਦੇ ਦਰਸ਼ਨ-ਦੀਦਾਰੇ

ਲੜਖੜਾ ਰਹੀ ਕੈਨੇਡਾ ਦੀ ਰੀਅਲ ਅਸਟੇਟ

ਲੜਖੜਾ ਰਹੀ ਕੈਨੇਡਾ ਦੀ ਰੀਅਲ ਅਸਟੇਟ

ਬੇਹਿਸਾਬ ਲਾਲਚ ਦੇ ਘੁੱਟ

ਬੇਹਿਸਾਬ ਲਾਲਚ ਦੇ ਘੁੱਟ

ਭਾਰਤੀ ਅਰਥਚਾਰਾ ਸਵਾਲਾਂ ਦੇ ਘੇਰੇ ’ਚ

ਭਾਰਤੀ ਅਰਥਚਾਰਾ ਸਵਾਲਾਂ ਦੇ ਘੇਰੇ ’ਚ

ਮੁੱਖ ਖ਼ਬਰਾਂ

ਐਗਜ਼ਿਟ ਪੋਲ: ਗੁਜਰਾਤ ਵਿੱਚ ਮੁੜ ‘ਕਮਲ’ ਖਿੜਨ ਦੀ ਸੰਭਾਵਨਾ

ਐਗਜ਼ਿਟ ਪੋਲ: ਗੁਜਰਾਤ ਵਿੱਚ ਮੁੜ ‘ਕਮਲ’ ਖਿੜਨ ਦੀ ਸੰਭਾਵਨਾ

ਹਿਮਾਚਲ ਪ੍ਰਦੇਸ਼ ਵਿੱਚ ਭਾਜਪਾ ਤੇ ਕਾਂਗਰਸ ਦਰਮਿਆਨ ਫਸਵੀਂ ਟੱਕਰ, ਦਿੱਲੀ ...

ਗੁਜਰਾਤ ਚੋਣਾਂ: ਦੂਜੇ ਗੇੜ ’ਚ 93 ਸੀਟਾਂ ਲਈ ਵੋਟਿੰਗ ਦਾ ਅਮਲ ਸ਼ੁਰੂ

ਗੁਜਰਾਤ ਚੋਣਾਂ: ਦੂਜੇ ਗੇੜ ’ਚ 93 ਸੀਟਾਂ ਲਈ ਵੋਟਿੰਗ ਦਾ ਅਮਲ ਸ਼ੁਰੂ

ਸ਼ਾਮ 5 ਵਜੇ ਤੱਕ 58.44 ਫੀਸਦ ਪੋਲਿੰਗ

ਲਖੀਮਪੁਰ ਖੀਰੀ: ਕੇਂਦਰ ਗ੍ਰਹਿ ਰਾਜ ਮੰਤਰੀ ਦੇ ਪੁੱਤਰ ਦਾ ਨਾਂ ਕੇਸ ’ਚੋਂ ਹਟਾਉਣ ਸਬੰਧੀ ਅਪੀਲ ਖਾਰਜ

ਲਖੀਮਪੁਰ ਖੀਰੀ: ਕੇਂਦਰ ਗ੍ਰਹਿ ਰਾਜ ਮੰਤਰੀ ਦੇ ਪੁੱਤਰ ਦਾ ਨਾਂ ਕੇਸ ’ਚੋਂ ਹਟਾਉਣ ਸਬੰਧੀ ਅਪੀਲ ਖਾਰਜ

ਆਸ਼ੀਸ਼ ਮਿਸ਼ਰਾ ਸਣੇ ਸਾਰੇ ਮੁਲਜ਼ਮਾਂ ਖਿਲਾਫ ਭਲਕੇ ਹੋਣਗੇ ਦੋਸ਼ ਆਇਦ

ਜਬਰੀ ਧਰਮ ਤਬਦੀਲੀ ਸੰਵਿਧਾਨ ਦੀ ਖਿਲਾਫ਼ਵਰਜ਼ੀ: ਸੁਪਰੀਮ ਕੋਰਟ

ਜਬਰੀ ਧਰਮ ਤਬਦੀਲੀ ਸੰਵਿਧਾਨ ਦੀ ਖਿਲਾਫ਼ਵਰਜ਼ੀ: ਸੁਪਰੀਮ ਕੋਰਟ

ਸੌਲੀਸਿਟਰ ਜਨਰਲ ਨੇ ਜਾਣਕਾਰੀ ਇਕੱਤਰ ਕਰਨ ਲਈ ਹਫ਼ਤੇ ਦਾ ਸਮਾਂ ਮੰਗਿਆ; ਅ...

‘ਮੈਨੂੰ ਅਮਰੀਕੀ ਪੁਲੀਸ ਨੇ ਹਿਰਾਸਤ ’ਚ ਨਹੀਂ ਲਿਆ’

‘ਮੈਨੂੰ ਅਮਰੀਕੀ ਪੁਲੀਸ ਨੇ ਹਿਰਾਸਤ ’ਚ ਨਹੀਂ ਲਿਆ’

ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਮੁੱਖ ਸਾਜ਼ਿਸ਼ਘਾੜੇ ਗੋਲਡੀ ਬਰਾੜ ਨੇ ਯੂਟ...

ਸ਼ਹਿਰ

View All