ਕੇਜਰੀਵਾਲ ਵੱਲੋਂ ਆਰਡਬਲਿਊਏ ਨੂੰ ਮਿਨੀ ਕੌਂਸਲਰ ਬਣਾਉਣ ਦਾ ਵਾਅਦਾ : The Tribune India

ਨਗਰ ਨਿਗਮ ਚੋਣਾਂ

ਕੇਜਰੀਵਾਲ ਵੱਲੋਂ ਆਰਡਬਲਿਊਏ ਨੂੰ ਮਿਨੀ ਕੌਂਸਲਰ ਬਣਾਉਣ ਦਾ ਵਾਅਦਾ

ਕੇਜਰੀਵਾਲ ਵੱਲੋਂ ਆਰਡਬਲਿਊਏ ਨੂੰ ਮਿਨੀ ਕੌਂਸਲਰ ਬਣਾਉਣ ਦਾ ਵਾਅਦਾ

ਨਗਰ ਨਿਗਮ ਚੋਣਾਂ ਲਈ ਘਰ-ਘਰ ਪ੍ਰਚਾਰ ਕਰਦੇ ਹੋਏ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ। -ਫੋਟੋ: ਮੁਕਾਸ਼ ਅਗਰਵਾਲ

ਮਨਧੀਰ ਸਿੰਘ ਦਿਓਲ

ਨਵੀਂ ਦਿੱਲੀ, 29 ਨਵੰਬਰ

ਦਿੱਲੀ ਐਮਸੀਡੀ ਚੋਣ 2022 ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਿੱਲੀ ਨਗਰ ਨਿਗਮ ਚੋਣਾਂ ਨੂੰ ਲੈ ਕੇ ਰੋਡ ਸ਼ੋਅ ਕੀਤਾ। ਫਿਰ ਡੋਰ-ਟੂ-ਡੋਰ ਮੁਹਿੰਮ ਤਹਿਤ ਸਥਾਨਕ ਲੋਕਾਂ ਨਾਲ ਮੀਟਿੰਗ ਕੀਤੀ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਕੌਮੀ ਰਾਜਧਾਨੀ ਵਿੱਚ ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨਾਂ (ਆਰਡਬਲਯੂਏ) ਨੂੰ ਰਾਜਨੀਤਿਕ ਅਤੇ ਵਿੱਤੀ ਸ਼ਕਤੀਆਂ ਮਿਲਣਗੀਆਂ ਤੇ ਜੇਕਰ ਆਮ ਆਦਮੀ ਪਾਰਟੀ (ਆਪ) ਨਗਰ ਨਿਗਮ ਵਿੱਚ ਸੱਤਾ ਵਿੱਚ ਆਉਂਦੀ ਹੈ ਤਾਂ ਉਹ ਚੋਣਾਂ ਤੋਂ ਬਾਅਦ ਦਿੱਲੀ ਵਾਰਡ ਦੇ ਇੱਕ ਮਿਨੀ ਕੌਂਸਲਰ ਵਾਂਗ ਕੰਮ ਕਰਨਗੇ। ਚੋਣਾਂ ਤੋਂ ਠੀਕ ਪਹਿਲਾਂ ਇੱਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕੇਜਰੀਵਾਲ ਨੇ ਕਿਹਾ ਕਿ ਇਸ ਦ੍ਰਿਸ਼ਟੀਕੋਣ ਦੇ ਪਿੱਛੇ ਦਾ ਵਿਚਾਰ ‘ਲੋਕਾਂ ਨੂੰ ਦਿੱਲੀ ਦੇ ਮਾਲਕ ਬਣਾਉਣਾ ਹੈ (‘ਜਨਤਾ ਕੋ ਦਿਲੀ ਕਾ ਮਾਲਕ ਬਣਾ ਹੈ’) ਕੇਜਰੀਵਾਲ ਸਾਰਿਆਂ ਨੂੰ ਘਰ-ਘਰ ਜਾ ਕੇ ਅਤੇ ਮੈਸੇਜ ਭੇਜ ਕੇ ਆਪ ਨੂੰ ਵੋਟ ਪਾਉਣ ਦੀ ਅਪੀਲ ਕਰਨਗੇ। ਕੇਜਰੀਵਾਲ ਨੇ ਕਿਹਾ, ‘ਅੱਜ ਅਸੀਂ ਦੱਸਣਾ ਚਾਹੁੰਦੇ ਹਾਂ ਕਿ ਜੇਕਰ ਨਗਰ ਨਿਗਮ ਚੋਣਾਂ ਤੋਂ ਬਾਅਦ ‘ਆਪ’ ਐਮਸੀਡੀ ’ਚ ਸੱਤਾ ’ਚ ਆਉਂਦੀ ਹੈ ਤਾਂ ਅਸੀਂ ਅਸਲ ਵਿੱਚ ਆਰਡਬਲਯੂਏ ਨੂੰ ਸਸ਼ਕਤ ਬਣਾਉਣ ਜਾ ਰਹੇ ਹਾਂ। ਅਸੀਂ ਉਨ੍ਹਾਂ ਨੂੰ ਸਿਆਸੀ ਅਤੇ ਵਿੱਤੀ ਸ਼ਕਤੀਆਂ ਦੇਵਾਂਗੇ। ਕੇਜਰੀਵਾਲ ਨੇ ਕਿਹਾ ਕਿ ਜੇਕਰ ਕਿਸੇ ਹੋਰ ਪਾਰਟੀ ਦਾ ਕੌਂਸਲਰ ਬਣਾਇਆ ਜਾਂਦਾ ਹੈ ਤਾਂ ਉਹ ਆਰਡਬਲਯੂਏ ਨੂੰ ਕੰਮ ਨਹੀਂ ਕਰਨ ਦੇਵੇਗਾ। ਤੁਹਾਨੂੰ ਇਹ ਯਕੀਨੀ ਬਣਾਉਣਾ ਹੋਵੇਗਾ ਕਿ ‘ਆਪ’ ਨੂੰ ਸਾਰੀਆਂ 250 ਸੀਟਾਂ ਮਿਲਣ, ਸਾਰੇ ਡੋਰ-ਟੂ-ਡੋਰ ਜਾ ਕੇ ਤੇ ‘ਆਪ’ ਨੂੰ ਵੋਟ ਦਿਓ ਦੀ ਅਪੀਲ ਕਰੋ। 250 ਵਾਰਡਾਂ ਵਿੱਚ ਫੈਲੀਆਂ ਨਗਰ ਨਿਗਮ ਚੋਣਾਂ 4 ਦਸੰਬਰ ਨੂੰ ਹੋਣੀਆਂ ਹਨ, ਜਿਸ ਨੂੰ ਮੁੱਖ ਤੌਰ ’ਤੇ ‘ਆਪ’, ਭਾਜਪਾ ਤੇ ਕਾਂਗਰਸ ਵਿਚਾਲੇ ਮੁਕਾਬਲੇ ਵਜੋਂ ਦੇਖਿਆ ਜਾ ਰਿਹਾ ਹੈ। ‘ਆਪ’ ਅਤੇ ਭਾਜਪਾ ਦੋਵਾਂ ਨੇ ਭਰੋਸਾ ਜਤਾਇਆ ਹੈ ਕਿ ਉਹ ਚੋਣਾਂ ’ਚ ਜਿੱਤ ਪ੍ਰਾਪਤ ਕਰਨਗੇ। ਵੋਟਾਂ ਦੀ ਗਿਣਤੀ 7 ਦਸੰਬਰ ਨੂੰ ਹੋਵੇਗੀ। ਡੋਰ-ਟੂ-ਡੋਰ ਮੁਹਿੰਮ ਦੌਰਾਨ ਸਥਾਨਕ ਲੋਕਾਂ ਨਾਲ ਮੀਟਿੰਗ ਦੌਰਾਨ ਕੇਜਰੀਵਾਲ ਨੇ ਕਿਹਾ ਕਿ ਜੇਕਰ ਇਸ ਵਾਰ ਨਗਰ ਨਿਗਮ ’ਚ ‘ਆਪ’ ਜਿੱਤਦੀ ਹੈ ਤਾਂ ਸਾਰਿਆਂ ਨੂੰ ਅਯੁੱਧਿਆ ਲੈ ਜਾਵਾਂਗੇ। ਭਾਰਤੀ ਜਨਤਾ ਪਾਰਟੀ ’ਤੇ ਨਿਸ਼ਾਨਾ ਸਾਧਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਭਾਜਪਾ ਹੁਣ ਵੀਡੀਓ ਕੰਪਨੀ ਬਣ ਗਈ ਹੈ। ਇੱਕ ਵੀਡੀਓ ਭਾਜਪਾ ਸਵੇਰੇ ਫਿਲਮ ਰਿਲੀਜ਼ ਕਰਦੀ ਹੈ ਤੇ ਸ਼ਾਮ ਤੱਕ ਇਹ ਫਲਾਪ ਸ਼ੋਅ ਸਾਬਤ ਹੁੰਦੀ ਹੈ। ਭਾਜਪਾ ਦੀ ਵੀਡੀਓ ਵਿੱਚ ਨਾ ਤਾਂ ਡਾਂਸ ਹੈ ਅਤੇ ਨਾ ਹੀ ਗੀਤ। ਕੂੜੇ ਦੇ ਮੁੱਦੇ ’ਤੇ ਉਨ੍ਹਾਂ ਕਿਹਾ ਕਿ ਕੇਜਰੀਵਾਲ ਨੂੰ ਗਾਲ੍ਹਾਂ ਕੱਢਣ ਨਾਲ ਦਿੱਲੀ ਦਾ ਕੂੜਾ ਸਾਫ਼ ਨਹੀਂ ਹੋਵੇਗਾ। ਜੇਕਰ ਭਾਜਪਾ ਨੇ ਕੰਮ ਕੀਤਾ ਹੁੰਦਾ ਤਾਂ ਉਨ੍ਹਾਂ ਨੂੰ ਅੱਜ ਚੋਣਾਂ ’ਚ ਪ੍ਰਚਾਰ ਲਈ 17 ਮੰਤਰੀਆਂ ਅਤੇ ਮੁੱਖ ਮੰਤਰੀ ਨੂੰ ਮੈਦਾਨ ’ਚ ਨਹੀਂ ਉਤਾਰਨਾ ਪੈਂਦਾ। ਭਾਜਪਾ ਨੇ ਦਿੱਲੀ ਸਰਕਾਰ ਅਤੇ ਅਰਵਿੰਦ ਕੇਜਰੀਵਾਲ ’ਤੇ ਆਪਣੇ ਨੇਤਾਵਾਂ ਨੂੰ ਜੇਲ੍ਹ ’ਚ ਵੀਵੀਆਈਪੀ ਟ੍ਰੀਟਮੈਂਟ ਦੇਣ ਦਾ ਦੋਸ਼ ਲਗਾਇਆ ਹੈ। ਜ਼ਿਕਰਯੋਗ ਹੈ ਕਿ ਸਤੇਂਦਰ ਜੈਨ ਦਿੱਲੀ ਸਰਕਾਰ ’ਚ ਮੰਤਰੀ ਹਨ ਅਤੇ ਇਸ ਸਮੇਂ ਮਨੀ ਲਾਂਡਰਿੰਗ ਮਾਮਲੇ ’ਚ ਦਿੱਲੀ ਦੀ ਤਿਹਾੜ ਜੇਲ ’ਚ ਬੰਦ ਹਨ।

ਮਿਨੀ ਕੌਂਸਲਰ ਬਣਾਉਣ ਦਾ ਐਲਾਨ ਇੱਕ ਚੋਣ ਸਟੰਟ: ਸੂਦ

ਦਿੱਲੀ ਭਾਜਪਾ ਦੀ ਨਗਰ ਨਿਗਮ ਚੋਣ ਕਮੇਟੀ ਦੇ ਕਨਵੀਨਰ ਆਸ਼ੀਸ਼ ਸੂਦ ਨੇ ਕਿਹਾ ਹੈ ਕਿ ਕੇਜਰੀਵਾਲ ਆਰਡਬਲਿਊਏ ਨੂੰ ਮਿਨੀ ਕੌਂਸਲਰ ਬਣਾਉਣ ਦਾ ਐਲਾਨ ਇੱਕ ਚੋਣ ਸਟੰਟ ਹੈ ਕਿਉਂਕਿ ਪਿਛਲੇ ਅੱਠ ਸਾਲਾਂ ਦੇ ਉਨ੍ਹਾਂ ਦੇ ਸ਼ਾਸਨ ਦਾ ਤਜਰਬਾ ਦੱਸਦਾ ਹੈ ਕਿ ਕੇਜਰੀਵਾਲ ਨੂੰ ਮੁਹੱਲਾ ਸਭਾਵਾਂ ਦਾ ਕੋਈ ਸਤਿਕਾਰ ਨਹੀਂ। ਅਸ਼ੀਸ਼ ਸੂਦ ਨੇ ਕਿਹਾ ਹੈ ਕਿ ਭਾਜਪਾ ਦੇ ਮਤਾ ਪੱਤਰ ਵਿੱਚ ਆਰਡਬਲਿਊਏ ਵੱਲੋਂ ਕੀਤੇ ਗਏ ਸਵਾਗਤ ਤੋਂ ਹੈਰਾਨ ਹੋਏ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਮੁਹੱਲਾ ਸਭਾਵਾਂ ਨੂੰ ਯਾਦ ਕੀਤਾ ਗਿਆ ਹੈ। ਇਹ ਇਸ ਤਰ੍ਹਾਂ ਹੈ ਜਿਵੇਂ ਕਾਂਗਰਸ ਵਾਰ-ਵਾਰ ਰਾਹੁਲ ਗਾਂਧੀ ਨੂੰ ਦੁਬਾਰਾ ਤਿਆਰ ਕਰਨ ਤੇ ਉਨ੍ਹਾਂ ਨੂੰ ਜਨਤਾ ਦੇ ਵਿਚਕਾਰ ਰੱਖਣ ਦੀ ਕੋਸ਼ਿਸ਼ ਕਰ ਰਹੀ ਹੈ। ਸ੍ਰੀ ਸੂਦ ਨੇ ਕਿਹਾ ਹੈ ਕਿ ਅੱਠ ਸਾਲ ਪਹਿਲਾਂ ਸੱਤਾ ਵਿੱਚ ਆਉਣ ਤੋਂ ਤੁਰੰਤ ਬਾਅਦ ਅਰਵਿੰਦ ਕੇਜਰੀਵਾਲ ਨੇ ਸਭ ਤੋਂ ਪਹਿਲਾਂ ਆਰਡਬਲਿਊਏ ਨਾਲ ਭਾਗੀਦਾਰੀ ਸੰਵਾਦ ਬੰਦ ਕਰ ਦਿੱਤਾ ਗਿਆ ਸੀ। ਉਨ੍ਹਾਂ ਕਿਹਾ ਕਿ 2010-11 ਵਿੱਚ ਅਰਵਿੰਦ ਕੇਜਰੀਵਾਲ ਮੁਹੱਲਾ ਸਭਾਵਾਂ ਨੂੰ ਪੁੱਛ ਕੇ ਫੈਸਲੇ ਲੈਣ ਦੀ ਗੱਲ ਕਰਦੇ ਸਨ, ਇਸ ਦਾ ਜ਼ਿਕਰ ਉਨ੍ਹਾਂ ਨੇ ਆਪਣੀ ਕਿਤਾਬ ਸਵਰਾਜ ਵਿੱਚ ਵੀ ਕੀਤਾ ਸੀ, ਪਰ ਪਿਛਲੇ ਅੱਠ ਸਾਲਾਂ ਵਿੱਚ ਉਨ੍ਹਾਂ ਨੇ ਮੁਹੱਲਾ ਸਭਾਵਾਂ ਨੂੰ ਕਿਸੇ ਹੋਰ ’ਤੇ ਛੱਡ ਦਿੱਤਾ ਹੈ। ਇਕੱਲੇ ਸ਼ਰਾਬ ਦੇ ਠੇਕੇ ਖੋਲ੍ਹ ਰਹੇ ਹਨ। ਵਿਧਾਇਕਾਂ ਵਾਂਗ 2017 ਵਿੱਚ ਜਿੱਤੇ ਆਮ ਆਦਮੀ ਪਾਰਟੀ ਦੇ ਕਾਰਪੋਰੇਟਰਾਂ ਨੇ ਵੀ ਆਪਣੇ ਇਲਾਕੇ ਵਿੱਚ ਕਦੇ ਆਰਡਬਲਿਊਏ ਜਾਂ ਮੁਹੱਲਾ ਸਭਾ ਵਿੱਚ ਸੱਤ ਵਾਰ ਗੱਲ ਕਰਨੀ ਜ਼ਰੂਰੀ ਨਹੀਂ ਸਮਝੀ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਕੰਧ ਓਹਲੇ ਪਰਦੇਸ

ਕੰਧ ਓਹਲੇ ਪਰਦੇਸ

‘ਮੇਰੇ ਜੀਵਨ ਦੀਆਂ ਯਾਦਾਂ’ ਲੋਕ ਅਰਪਣ

‘ਮੇਰੇ ਜੀਵਨ ਦੀਆਂ ਯਾਦਾਂ’ ਲੋਕ ਅਰਪਣ

ਮਹਿੰਦਰਪਾਲ ਦੇ ਕਾਵਿ-ਸੰਗ੍ਰਹਿ ‘ਤ੍ਰਿਵੇਣੀ’ ’ਤੇ ਵਿਚਾਰ ਗੋਸ਼ਟੀ

ਮਹਿੰਦਰਪਾਲ ਦੇ ਕਾਵਿ-ਸੰਗ੍ਰਹਿ ‘ਤ੍ਰਿਵੇਣੀ’ ’ਤੇ ਵਿਚਾਰ ਗੋਸ਼ਟੀ

ਹਾਲੇ ਤਾਂ ਮੈਂ ਸਫ਼ਰ ’ਤੇ ਤੁਰਨਾ...

ਹਾਲੇ ਤਾਂ ਮੈਂ ਸਫ਼ਰ ’ਤੇ ਤੁਰਨਾ...

ਪੈਨਸ਼ਨਰ ਪ੍ਰੀਤਮ ਸਿੰਘ

ਪੈਨਸ਼ਨਰ ਪ੍ਰੀਤਮ ਸਿੰਘ

ਪੰਜਾਬ ਦੀ ਉੱਭਰਦੀ ਤਸਵੀਰ ਅਤੇ ਨੌਜਵਾਨ

ਪੰਜਾਬ ਦੀ ਉੱਭਰਦੀ ਤਸਵੀਰ ਅਤੇ ਨੌਜਵਾਨ

ਬਜਟ 2023: ਸਪੱਸ਼ਟਤਾ ਦੀ ਅਣਹੋਂਦ

ਬਜਟ 2023: ਸਪੱਸ਼ਟਤਾ ਦੀ ਅਣਹੋਂਦ

ਸ਼ਹਿਰ

View All