ਸਿਆਸਤ ਨੂੰ A to Z ਜਾਣਨ ਵਾਲੇ ਕੇਜਰੀਵਾਲ ਨਾ ਸਿੱਖ ਸਕੇ ੳ-ਅ

ਸਿਆਸਤ ਨੂੰ A to Z ਜਾਣਨ ਵਾਲੇ ਕੇਜਰੀਵਾਲ ਨਾ ਸਿੱਖ ਸਕੇ ੳ-ਅ

ਮਨਧੀਰ ਸਿੰਘ ਦਿਓਲ

ਨਵੀਂ ਦਿੱਲੀ, 19 ਜਨਵਰੀ

ਦਿੱਲੀ ਦੇ ਮੁੱਖ ਮੰਤਰੀ ਤੇ 'ਆਪ' ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਵੱਲੋਂ 2016 ਵਿੱਚ ਪੰਜਾਬੀ ਭਾਸ਼ਾ ਸਿੱਖਣ ਦਾ ਮਕਸਦ ਨਾ ਪੂਰਾ ਹੋ ਸਕਿਆ ਤੇ ਉਹ ਪੰਜਾਬੀ ਭਾਸ਼ਾ ਦਾ ਗਿਆਨ ਨਾ ਲੈ ਸਕੇ। ਪੰਜਾਬ ਵਿੱਚੋਂ ਲੋਕ ਸਭਾ ਚੋਣਾਂ 2014 'ਚ 4 ਸੀਟਾਂ ਜਿੱਤਣ ਮਗਰੋਂ ਸ੍ਰੀ ਕੇਜਰੀਵਾਲ ਨੇ 2016 ਵਿੱਚ ਪੰਜਾਬੀ ਭਾਸ਼ਾ ਸਿੱਖਣ ਲਈ ਪੰਜਾਬੀ ਜਾਣਨ ਵਾਲੇ ਅਧਿਕਾਰੀਆਂ ਦੀਆਂ ਸੇਵਾਵਾਂ ਲਈਆਂ ਸਨ। ਸੂਤਰਾਂ ਮੁਤਾਬਕ ਦਿੱਲੀ ਸਰਕਾਰ ਵਿੱਚ ਪੰਜਾਬੀ ਭਾਸ਼ਾ ਜਾਣਨ ਵਾਲੇ ਇਹ ਅਧਿਕਾਰੀ ਵਾਰੀ-ਵਾਰੀ ਦਿੱਲੀ ਦੇ ਮੁੱਖ ਮੰਤਰੀ ਨੂੰ ਭਾਸ਼ਾਈ ਗਿਆਨ ਦੇਣ ਲਈ ਸਰਕਾਰੀ ਰਿਹਾਇਸ਼ 'ਤੇ ਜਾਂਦੇ ਸਨ। ਉੱਦੋਂ ਇਹ ਮੰਨਿਆ ਜਾ ਰਿਹਾ ਸੀ ਕਿ ਸ੍ਰੀ ਕੇਜਰੀਵਾਲ ਪੰਜਾਬੀਆਂ ਨਾਲ ਆਪਣੀ ਨੇੜਤਾ ਹੋਰ ਵਧਾਉਣ ਲਈ ਪੰਜਾਬੀ ਦਾ ਗਿਆਨ ਲੈਣਾ ਚਾਹੁੰਦੇ ਸਨ। ਉਨ੍ਹਾਂ ਕੁੱਝ ਸਮਾਂ ਪੰਜਾਬੀ ਸਿੱਖਣ ਲਈ ਲਾਇਆ ਵੀ ਸੀ। ਪੰਜਾਬ ਵਿਧਾਨ ਸਭਾ ਚੋਣਾਂ ਸਾਲ 2022 ਤੋਂ ਪਹਿਲਾਂ ਇਸੇ ਕਰਕੇ ਹੀ ਸ੍ਰੀ ਕੇਜਰੀਵਾਲ ਨੇ ਇਸ ਵਾਰ ਤਿਲਕ ਨਗਰ ਤੋਂ ਵਿਧਾਇਕ ਜਰਨੈਲ ਸਿੰਘ ਨੂੰ ਪੰਜਾਬ ਦਾ ਇੰਚਾਰਜ ਲਾਇਆ ਤੇ ਨਾਲ ਦੂਜੇ ਪੰਜਾਬੀ ਵਿਧਾਇਕ ਰਾਘਵ ਚੱਢਾ ਨੂੰ ਸਹਿ-ਇੰਚਾਰਜ ਨਿਯੁਕਤ ਕੀਤਾ। ਹਾਲਾਂ ਕਿ ਸ੍ਰੀ ਚੱਢਾ ਪੰਜਾਬੀ ਹਨ ਪਰ ਉਹ ਪੰਜਾਬੀ ਬੋਲੀ ਨੂੰ ਪੰਜਾਬ ਵਾਲੇ ਲਹਿਜ਼ੇ ਵਿੱਚ ਨਹੀਂ ਬੋਲ ਸਕਦੇ ਤੇ ਇਹੀ ਸਮੱਸਿਆ ਸ੍ਰੀ ਜਰਨੈਲ ਸਿੰਘ ਦੀ ਹੈ। ਇਨ੍ਹਾਂ ਦੋਨਾਂ ਵਿਧਾਇਕਾਂ ਦੀ ਬੋਲੀ ਵਿੱਚ ਦਿੱਲੀ ਸ਼ਹਿਰ ਦੀ ਪੰਜਾਬੀ ਭਾਅ ਮਾਰਦੀ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਮਿਲੀ ਜੁਲੀ ਤਹਿਜ਼ੀਬ ਅਤੇ ਕੱਟੜਤਾ ਦੀ ਸਿਆਸਤ

ਮਿਲੀ ਜੁਲੀ ਤਹਿਜ਼ੀਬ ਅਤੇ ਕੱਟੜਤਾ ਦੀ ਸਿਆਸਤ

ਜਨਤਕ ਅਦਾਰਿਆਂ ਦੀ ਵੇਚ-ਵੱਟ

ਜਨਤਕ ਅਦਾਰਿਆਂ ਦੀ ਵੇਚ-ਵੱਟ

ਸਨਅਤੀ ਨਿਕਾਸ ਅਤੇ ਭੋਜਨ ਦੀ ਗੁਣਵੱਤਾ

ਸਨਅਤੀ ਨਿਕਾਸ ਅਤੇ ਭੋਜਨ ਦੀ ਗੁਣਵੱਤਾ

ਪਾਕਿਸਤਾਨ ਲਈ ਕੋਈ ਸੌਖਾ ਰਾਹ ਨਹੀਂ

ਪਾਕਿਸਤਾਨ ਲਈ ਕੋਈ ਸੌਖਾ ਰਾਹ ਨਹੀਂ

ਵਕਤੋਂ ਖੁੰਝ ਗਈ ਆਰਬੀਆਈ

ਵਕਤੋਂ ਖੁੰਝ ਗਈ ਆਰਬੀਆਈ

ਸ਼ਹਿਰ

View All