ਮੁੰਡਾ ਦੀ ਜੈਯੰਤੀ ’ਤੇ ਕਲਸ਼ ਯਾਤਰਾ
ਆਦਿਵਾਸੀ ਮਹਾਨਾਇਕ ਬਿਰਸਾ ਮੁੰਡਾ ਦੀ 150ਵੀਂ ਜੈਯੰਤੀ ’ਤੇ ਦਿੱਲੀ ਯੂਨੀਵਰਸਿਟੀ ਦੇ ਉੱਤਰੀ ਕੈਂਪਸ ਵਿੱਚ ਕਲਸ਼ ਯਾਤਰਾ ਕੀਤੀ ਗਈ। ਆਰ ਐੱਸ ਐੱਸ ਦੇ ਵਿਦਿਆਰਥੀ ਵਿੰਗ ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ (ਏ ਬੀ ਵੀ ਪੀ) ਵੱਲੋਂ ਇਹ ਯਾਤਰਾ ਗੁਰੂ ਤੇਗ਼ ਬਹਾਦਰ ਖ਼ਾਲਸਾ ਕਾਲਜ...
Advertisement
ਆਦਿਵਾਸੀ ਮਹਾਨਾਇਕ ਬਿਰਸਾ ਮੁੰਡਾ ਦੀ 150ਵੀਂ ਜੈਯੰਤੀ ’ਤੇ ਦਿੱਲੀ ਯੂਨੀਵਰਸਿਟੀ ਦੇ ਉੱਤਰੀ ਕੈਂਪਸ ਵਿੱਚ ਕਲਸ਼ ਯਾਤਰਾ ਕੀਤੀ ਗਈ। ਆਰ ਐੱਸ ਐੱਸ ਦੇ ਵਿਦਿਆਰਥੀ ਵਿੰਗ ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ (ਏ ਬੀ ਵੀ ਪੀ) ਵੱਲੋਂ ਇਹ ਯਾਤਰਾ ਗੁਰੂ ਤੇਗ਼ ਬਹਾਦਰ ਖ਼ਾਲਸਾ ਕਾਲਜ ਦੇ ਸਾਹਮਣੇ ਤੋਂ ਸ਼ੁਰੂ ਕਰ ਕੇ ਆਰਟਸ ਫੈਕਲਟੀ ਰੂਮ ਤੱਕ ਕੀਤੀ ਗਈ। ਵਿਦਿਆਰਥੀਆਂ ਨੇ ਬਿਰਸਾ ਮੁੰਡਾ ਦੇ ਜੀਵਨ ਤੋਂ ਪ੍ਰੇਰਨਾ ਲੈਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ 15 ਨਵੰਬਰ ਨੂੰ ਜਨਜਾਤੀ ਗੌਰਵ ਦਿਵਸ ਮਨਾਇਆ ਜਾ ਰਿਹਾ ਹੈ। ਇਹ ਕਲਸ਼ ਯਾਤਰਾ ਬਿਰਸਾ ਮੁੰਡਾ ਦੇ ਜਨਮ ਸਥਾਨ ਦੀ ਮਿੱਟੀ ਲਿਆ ਕੇ ਸ਼ੁਰੂ ਕੀਤੀ ਗਈ ਹੈ। ਇਸ ਦੌਰਾਨ ਵਿਦਿਆਰਥੀ ਇੱਕ ਗੱਡੀ ਦੇ ਪਿੱਛੇ ਪੈਦਲ ਮਾਰਚ ਕਰਦੇ ਹੋਏ ਅੱਗੇ ਵਧੇ। ਇਸ ਦੌਰਾਨ ਸੰਬੋਧਨ ਕਰਦਿਆਂ ਵਿਦਿਆਰਥੀ ਆਗੂਆਂ ਨੇ ਕਿਹਾ ਕਿ ਬਿਰਸਾ ਮੁੰਡਾ (15 ਨਵੰਬਰ 1875 - 9 ਜੂਨ 1900) ਇੱਕ ਭਾਰਤੀ ਕਬਾਇਲੀ ਆਜ਼ਾਦੀ ਕਾਰਕੁਨ ਅਤੇ ਲੋਕ ਨਾਇਕ ਸਨ।
Advertisement
Advertisement
×

