DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

JNU Protest: ਜੇ.ਐਨ.ਯੂ. ਦੇ 14 ਵਿਦਿਆਰਥੀ ਤਿਹਾੜ ਜੇਲ੍ਹ ਵਿੱਚੋਂ ਰਿਹਾਅ

ਸੱਚ ਅਤੇ ਨਿਆਂ ਦੀ ਜਿੱਤ ਕਰਾਰ: ਪਟਿਆਲਾ ਹਾਊਸ ਕੋਰਟ ਦੇ ਹੁਕਮਾਂ ਤੋਂ ਬਾਅਦ ਹੋਈ ਰਿਹਾਈ

  • fb
  • twitter
  • whatsapp
  • whatsapp
featured-img featured-img
ਅਦਾਲਤੀ ਹੁਕਮਾਂ ਤੋਂ ਬਾਅਦ ਰਿਹਾਅ ਹੋਏ ਵਿਦਿਆਰਥੀ ਜਸ਼ਨ ਮਨਾਉਂਦੇ ਹੋਏ। ਫੋਟੋ: ਦਿਓਲ।
Advertisement

JNU Protest: ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (JNU) ਦੇ 14 ਵਿਦਿਆਰਥੀਆਂ ਲਈ ਐਤਵਾਰ ਦੀ ਰਾਤ ਰਾਹਤ ਭਰੀ ਰਹੀ, ਜਦੋਂ ਉਨ੍ਹਾਂ ਨੂੰ ਦਿੱਲੀ ਦੀ ਤਿਹਾੜ ਜੇਲ੍ਹ ਵਿੱਚੋਂ ਰਿਹਾਅ ਕਰ ਦਿੱਤਾ ਗਿਆ। ਪਟਿਆਲਾ ਹਾਊਸ ਕੋਰਟ ਵੱਲੋਂ ਰਿਹਾਈ ਦੇ ਹੁਕਮ ਦਿੱਤੇ ਜਾਣ ਤੋਂ ਬਾਅਦ ਯੂਨੀਅਨ ਪ੍ਰਧਾਨ ਅਦਿਤੀ, ਉਪ ਪ੍ਰਧਾਨ ਗੋਪਿਕਾ, ਸੰਯੁਕਤ ਸਕੱਤਰ ਦਾਨਿਸ਼ ਅਤੇ ਸਾਬਕਾ ਪ੍ਰਧਾਨ ਨਿਤੀਸ਼ ਸਮੇਤ ਹੋਰ ਸਾਰੇ ਵਿਦਿਆਰਥੀ ਬਾਹਰ ਆ ਗਏ ਹਨ।

ਅਦਾਲਤ ਨੇ ਸਪੱਸ਼ਟ ਕੀਤਾ ਕਿ ਸਿਰਫ਼ ਪਤਿਆਂ ਦੀ ਤਸਦੀਕ ਵਰਗੀਆਂ ਰਸਮੀ ਕਾਰਵਾਈਆਂ ਕਾਰਨ ਕਿਸੇ ਦੋਸ਼ੀ ਨੂੰ ਲੰਬੇ ਸਮੇਂ ਤੱਕ ਹਿਰਾਸਤ ਵਿੱਚ ਰੱਖਣਾ ਜਾਇਜ਼ ਨਹੀਂ ਹੈ ਖਾਸ ਕਰਕੇ ਜਦੋਂ ਅਦਾਲਤ ਪਹਿਲਾਂ ਹੀ ਉਨ੍ਹਾਂ ਨੂੰ ਜ਼ਮਾਨਤ ਦਾ ਹੱਕਦਾਰ ਮੰਨ ਚੁੱਕੀ ਹੋਵੇ।

Advertisement

ਵਿਦਿਆਰਥੀ ਯੂਨੀਅਨ ਨੇ ਇਸ ਨੂੰ ਸੱਚ ਅਤੇ ਨਿਆਂ ਦੀ ਜਿੱਤ ਕਰਾਰ ਦਿੰਦਿਆਂ ਕਿਹਾ ਕਿ ਇਹ ਗ੍ਰਿਫ਼ਤਾਰੀਆਂ ਵਿਦਿਆਰਥੀਆਂ ਦੀ ਆਵਾਜ਼ ਨੂੰ ਦਬਾਉਣ ਦੀ ਇੱਕ ਕੋਸ਼ਿਸ਼ ਸੀ। ਯੂਨੀਅਨ ਨੇ ਸਾਫ਼ ਕਰ ਦਿੱਤਾ ਹੈ ਕਿ ਉਨ੍ਹਾਂ ਦਾ ਸੰਘਰਸ਼ ਉਦੋਂ ਤੱਕ ਖ਼ਤਮ ਨਹੀਂ ਹੋਵੇਗਾ ਜਦੋਂ ਤੱਕ ਉਪ-ਕੁਲਪਤੀ (VC) ਜਾਤੀਵਾਦੀ ਟਿੱਪਣੀਆਂ ਦੇ ਦੋਸ਼ ਵਿੱਚ ਅਸਤੀਫ਼ਾ ਨਹੀਂ ਦਿੰਦੇ ਅਤੇ ‘ਰੋਹਿਤ ਐਕਟ’ ਤੇ ‘ਯੂਜੀਸੀ ਇਕੁਇਟੀ ਨਿਯਮ’ ਲਾਗੂ ਨਹੀਂ ਕੀਤੇ ਜਾਂਦੇ। ਉਨ੍ਹਾਂ ਦੀਆਂ ਮੰਗਾਂ ਵਿੱਚ ਨਵੀਂ ਸਿੱਖਿਆ ਨੀਤੀ ਤਹਿਤ ਲਿਆਂਦੇ ਗਏ ਕੋਰਸਾਂ ਨੂੰ ਵਾਪਸ ਲੈਣਾ ਅਤੇ ਯੂਨੀਅਨ ਆਗੂਆਂ ਦੀ ਮੁਅੱਤਲੀ ਰੱਦ ਕਰਨਾ ਵੀ ਸ਼ਾਮਲ ਹੈ।

Advertisement

Advertisement
×