ਦਿੱਲੀ-ਨੋਇਡਾ ਵਿੱਚ ਜਾਮ, ਰਾਹਗੀਰ ਪ੍ਰੇਸ਼ਾਨ : The Tribune India

ਦਿੱਲੀ-ਨੋਇਡਾ ਵਿੱਚ ਜਾਮ, ਰਾਹਗੀਰ ਪ੍ਰੇਸ਼ਾਨ

ਮਹਾਤਮਾ ਗਾਂਧੀ ਦੀ ਬਰਸੀ ਮੌਕੇ ਵੀਆਈਪੀ ਰੂਟ ਕਾਰਨ ਵਾਹਨਾਂ ਦੀਆਂ ਲੱਗੀਆਂ ਲੰਮੀਆਂ ਕਤਾਰਾਂ

ਦਿੱਲੀ-ਨੋਇਡਾ ਵਿੱਚ ਜਾਮ, ਰਾਹਗੀਰ ਪ੍ਰੇਸ਼ਾਨ

ਦਿੱਲੀ ਦੇ ਰਾਜਘਾਟ ਵਿੱਚ ਵੀਵੀਆਈਪੀ ਦੇ ਆਉਣ ਕਾਰਨ ਪ੍ਰਗਤੀ ਮੈਦਾਨ ਨੇੜੇ ਲੱਗਿਆ ਜਾਮ। -ਫੋਟੋ: ਪੀਟੀਆਈ

ਪੱਤਰ ਪ੍ਰੇਰਕ
ਨਵੀਂ ਦਿੱਲੀ, 30 ਜਨਵਰੀ

ਮੱਧ ਦਿੱਲੀ ਵਿੱਚ ਰਾਹਗੀਰਾਂ ਨੂੰ ਸੋਮਵਾਰ ਨੂੰ ਜਾਮ ਦਾ ਸਾਹਮਣਾ ਕਰਨਾ ਪਿਆ ਤੇ ਇਸ ਦੌਰਾਨ ਉਨ੍ਹਾਂ ਨੂੰ ਕਾਫੀ ਸਮਾਂ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਵਿੱਚ ਬਰਬਾਦ ਕਰਨਾ ਪਿਆ। ਇਹ ਜਾਮ ਇਸ ਲਈ ਲੱਗਿਆ ਕਿਉਂਕਿ ਮਹਾਤਮਾ ਗਾਂਧੀ ਦੀ ਬਰਸੀ ਮੌਕੇ ਵੀਆਈਪੀ ਰੂਟ ਰਾਜ ਘਾਟ ਦੇ ਇਲਾਕਿਆਂ ਵਿੱਚ ਲੱਗਿਆ ਹੋਇਆ ਸੀ। ਇਸ ਕਰਕੇ ਆਵਾਜਾਈ ਦੀਆਂ ਹਦਾਇਤਾਂ ਮੰਨਣਾ ਦਿੱਲੀ ਪੁਲੀਸ ਦੀ ਮਜਬੂਰੀ ਸੀ। ਇਸ ਜਾਮ ਦਾ ਅਸਰ ਪੂਰਬੀ ਦਿੱਲੀ ਤੋਂ ਨੋਇਡਾ ਦੇ ਕੁੱਝ ਹਿੱਸੇ ਤੱਕ ਵੀ ਦਿਖਾਈ ਦਿੱਤਾ। ਸਵੇਰ ਦੇ ਭੀੜ-ਭੜੱਕੇ ਦੇ ਸਮੇਂ ਦੌਰਾਨ ਟਰੈਫਿਕ ਜਾਮ ਦੇਖਿਆ ਗਿਆ, ਕਿਉਂਕਿ ਕਈ ਨੇਤਾ ਮਹਾਤਮਾ ਗਾਂਧੀ ਦੀ ਬਰਸੀ ’ਤੇ ਉਨ੍ਹਾਂ ਨੂੰ ਸ਼ਰਧਾਂਜਲੀ ਦੇਣ ਲਈ ਆਈਟੀਓ ਨੇੜੇ ਰਾਜਘਾਟ ਗਏ ਸਨ। ਇਸ ਕਾਰਨ ਸੜਕਾਂ ’ਤੇ ਵਾਹਨਾਂ ਦੀਆਂ ਕਤਾਰਾਂ ਲਗ ਗਈਆਂ।

ਡੀਸੀਪੀ ਟ੍ਰੈਫਿਕ (ਸੈਂਟਰਲ) ਚੰਦਰ ਕੁਮਾਰ ਸਿੰਘ ਨੇ ਦੱਸਿਆ ਕਿ ਲੇਡੀ ਇਰਵਿਨ ਕਾਲਜ ਤੋਂ ਬਹਾਦੁਰ ਸ਼ਾਹ ਜ਼ਫਰ ਮਾਰਗ ਤੱਕ ਜਾਣ ਵਾਲੇ ਮਾਰਗ ਸਮੇਤ ਆਈਟੀਓ ਦੇ ਆਸ-ਪਾਸ ਦੇ ਖੇਤਰਾਂ ਵਿੱਚ ਸਵੇਰੇ ਕੁਝ ਘੰਟਿਆਂ ਤੱਕ ਭਾਰੀ ਆਵਾਜਾਈ ਰਹੀ। ਉਨ੍ਹਾਂ ਕਿਹਾ ਕਿ ਖੇਤਰ ਵਿੱਚ ਵਾਧੂ ਟਰੈਫਿਕ ਕਰਮਚਾਰੀ ਤਾਇਨਾਤ ਕੀਤੇ ਗਏ ਸਨ ਕਿਉਂਕਿ ਰਾਜਘਾਟ ’ਤੇ ਮਹਾਤਮਾ ਗਾਂਧੀ ਦੀ ਬਰਸੀ ਦੇ ਮੱਦੇਨਜ਼ਰ ਖੇਤਰ ਵਿੱਚ ਵੀਵੀਆਈਪੀ ਆਵਾਜਾਈ ਸੀ ਜੋ ਉਸੇ ਰਸਤੇ ਤੋਂ ਚੱਲਦਾ ਹੈ। ਦਿੱਲੀ ਟਰੈਫਿਕ ਪੁਲੀਸ ਨੇ ਟਵਿੱਟਰ ਪੋਸਟ ਵਿੱਚ ਇਹ ਵੀ ਕਿਹਾ ਕਿ ਵਿਸ਼ੇਸ਼ ਟਰੈਫਿਕ ਪ੍ਰਬੰਧਾਂ ਕਾਰਨ ਰਾਜਘਾਟ ਨੇੜੇ ਵਿਕਾਸ ਮਾਰਗ ਅਤੇ ਰਿੰਗ ਰੋਡ ’ਤੇ ਆਵਾਜਾਈ ਬਹੁਤ ਜ਼ਿਆਦਾ ਰਹੀ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ੍ਰੀਲੰਕਾ ਵਿਚ ਚੀਨੀ ਦਖ਼ਲ ਦਾ ਤੋੜ

ਸ੍ਰੀਲੰਕਾ ਵਿਚ ਚੀਨੀ ਦਖ਼ਲ ਦਾ ਤੋੜ

ਲੁਤਰੋ ਦੇ ਪੁਆੜੇ...

ਲੁਤਰੋ ਦੇ ਪੁਆੜੇ...

ਰਾਜ ਰਾਣੀ

ਰਾਜ ਰਾਣੀ

ਖ਼ਤਰਨਾਕ ਮੋੜ ਲੈਂਦੀ ਹੋਈ ਯੂਕਰੇਨ ਜੰਗ

ਖ਼ਤਰਨਾਕ ਮੋੜ ਲੈਂਦੀ ਹੋਈ ਯੂਕਰੇਨ ਜੰਗ

ਚੋਣ ਕਮਿਸ਼ਨਰਾਂ ਦੀ ਨਿਯੁਕਤੀ ਅਤੇ ਲੋਕਰਾਜ

ਚੋਣ ਕਮਿਸ਼ਨਰਾਂ ਦੀ ਨਿਯੁਕਤੀ ਅਤੇ ਲੋਕਰਾਜ

ਸ਼ਹਿਰ

View All