ਪ੍ਰਦੂਸ਼ਣ ਤੇ ਕਰੋਨਾ ਰੂਪੀ ਰਾਵਣ ਨੂੰ ਹਰਾਉਣ ਦਾ ਸੱਦਾ

ਪ੍ਰਦੂਸ਼ਣ ਤੇ ਕਰੋਨਾ ਰੂਪੀ ਰਾਵਣ ਨੂੰ ਹਰਾਉਣ ਦਾ ਸੱਦਾ

ਰਾਵਣ ਦੇ ਪੁਤਲੇ ਵੱਲ ਤੀਰ ਛੱਡਦੇ ਹੋਏ ਮਨੀਸ਼ ਸਿਸੋਦੀਆ।

ਮਨਧੀਰ ਦਿਓਲ

ਨਵੀਂ ਦਿੱਲੀ, 25 ਅਕਤੂਬਰ

ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਪ੍ਰਦੂਸ਼ਣ ਤੇ ਕਰੋਨਾ ਦੇ ਰੂਪ ’ਚ ਰਾਵਣ ਨੂੰ ਹਰਾਉਣ ਦਾ ਸੱਦਾ ਦਿੱਤਾ। ਸ੍ਰੀ ਸਿਸੋਦੀਆ ਨੇ ਕਿਹਾ ਹੈ ਕਿ ਦਸਹਿਰਾ ਨਾ ਸਿਰਫ ਪ੍ਰਤੀਕ ਹੈ ਬਲਕਿ ਅੱਜ ਦੀਆਂ ਬੁਰਾਈਆਂ ਵਿਰੁੱਧ ਜੰਗ ਦਾ ਮੈਦਾਨ ਵੀ ਹੈ। ਇਸ ਲਈ ਸਾਨੂੰ ਅੱਜ ਦੀ ਬੁਰਾਈ ਪ੍ਰਦੂਸ਼ਣ ਤੇ ਕਰੋਨਾ ਨੂੰ ਹਰਾਉਣ ਲਈ ਸੰਕਲਪ ਕਰਨਾ ਚਾਹੀਦਾ ਹੈ। ਸ੍ਰੀ ਸਿਸੋਦੀਆ ਨੇ ਇਹ ਗੱਲ ਅੱਜ ਆਪਣੇ ਸਰਕਾਰੀ ਨਿਵਾਸ ’ਤੇ ਸੰਕੇਤਕ ਰਾਵਣ ਜਲਾਉਣ ਦੌਰਾਨ ਕਹੀ। ਲਾਲ ਕਿਲ੍ਹੇ ਨੇੜੇ ਹਰ ਸਾਲ ਰਾਵਣ ਨੂੰ ਸਾੜਦੀ ਮਸ਼ਹੂਰ ‘ਲਵਕੁਸ਼ ਰਾਮਲੀਲਾ ਕਮੇਟੀ’ ਨੇ ਕਰੋਨਾ ਤੇ ਪ੍ਰਦੂਸ਼ਣ ਕਾਰਨ ਪ੍ਰਤੀਕ ਸੰਮੇਲਨ ਕਰਵਾਇਆ। ਇਸ ਸਮੇਂ ਸ੍ਰੀ ਸਿਸੋਦੀਆ ਨੇ ਪ੍ਰਦੂਸ਼ਣ ਤੇ ਕਰੋਨਾ ਦੇ ਰੂਪ ’ਚ ਰਾਵਣ ਦੇ ਪੁਤਲੇ ’ਤੇ ਤੀਰ ਚਲਾਇਆ। ਸ੍ਰੀ ਸਿਸੋਦੀਆ ਨੇ ‘ਲਵਕੁਸ਼ ਰਾਮਲੀਲਾ ਕਮੇਟੀ’ ਨੂੰ ਪ੍ਰਦੂਸ਼ਣ ਰਹਿਤ ਰਾਵਣ ਲਈ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਸਾਨੂੰ ਇਸ ਵਾਰ ਪਟਾਕੇ ਮੁਕਤ ਤੇ ਪ੍ਰਦੂਸ਼ਣ ਮੁਕਤ ਦੀਵਾਲੀ ਦਾ ਪ੍ਰਣ ਲੈਣਾ ਵੀ ਪਵੇਗਾ। ਰੋਜ਼ਾਨਾ ਜ਼ਿੰਦਗੀ ਵਿੱਚ ਕਾਰਾਂ ਤੇ ਹੋਰ ਸਾਧਨਾਂ ਰਾਹੀਂ ਪ੍ਰਦੂਸ਼ਣ ਨੂੰ ਘੱਟ ਕਰਨ ਦਾ ਪ੍ਰਣ ਲੈਣਾ ਪਵੇਗਾ।

ਦਿੱਲੀ ਸਰਕਾਰ ਤੇ ਦਿੱਲੀ ਪੁਲੀਸ ਵੱਲੋਂ ਆਗਿਆ ਮਿਲਣ ਮਗਰੋਂ ਸ਼ਾਸਤਰੀ ਪਾਰਕ ਦੀ ਵਿਸ਼ਨੂੰ ਅਵਤਾਰ ਰਾਮਲੀਲਾ ਕਮੇਟੀ ਵੱਲੋਂ ਇਸ ਵਾਰ ਵਿਲੱਖਣ ਤਰੀਕੇ ਨਾਲ ਦਸਹਿਰਾ ਮਨਾਇਆ ਗਿਆ ਤੇ ਰਾਵਣ ਅਤੇ ਸਾਥੀਆਂ ਦੇ ਪੁਤਲੇ ਫੂਕਣ ਦੇ ਨਾਲ-ਨਾਲ ਕਰੋਨਾਵਾਇਰਸ ਦਾ ਪੁਤਲਾ ਵੀ ਫੂਕਿਆ ਗਿਆ। ਉੱਤਰੀ-ਪੂਰਬੀ ਦਿੱਲੀ ਦੇ ਸ਼ਾਸਤਰੀ ਪਾਰਕ ਇਲਾਕੇ ਵਿੱਚ ਰਿਵਾਇਤੀ ਰਾਵਣ, ਮੇਘਨਾਥ ਤੇ ਕੁੰਭਕਰਨ ਦੇ ਪੁਤਲਿਆਂ ਦੇ ਨਾਲ ਕਰੋਨਾਵਾਇਰਸ ਦਾ ਪੁਤਲਾ ਫੂਕਿਆ ਗਿਆ। ਇਨ੍ਹਾਂ ਪੁਤਲਿਆਂ ਵਿੱਚ ‘ਹਰੇ ਪਟਾਕੇ’ ਲਾਏ ਗਏ ਜੋ ਪ੍ਰਦੂਸ਼ਣ ਨਹੀਂ ਫੈਲਾਉਂਦੇ। ਵਿਸ਼ਨੂੰ ਅਵਤਾਰ ਰਾਮਲੀਲਾ ਕਮੇਟੀ ਦੇ ਆਗੂਆਂ ਨੇ ਦੱਸਿਆ ਕਿ ਵਾਤਾਵਰਣ ਬਾਰੇ ਨੇਮਾਂ ਦੀ ਪਾਲਣਾ ਕਰਦੇ ਹੋਏ ਤੇ ਕੋਵਿਡ-19 ਦੌਰਾਨ ਲਾਗੂ ਨਿਯਮਾਂ ਦੀ ਪਾਲਣਾ ਕੀਤੀ ਗਈ। ਇਸ ਵਾਰ ਕਮੇਟੀ ਨੇ ਕੋਈ ਮੇਲਾ ਨਹੀਂ ਲਾਇਆ ਤੇ ਨਾ ਹੀ ਖਾਣ-ਪੀਣ ਦੇ ਸਟਾਲ ਲਾਏ ਹਨ। ਸੀਨੀਅਰ ਪੁਲੀਸ ਅਧਿਕਾਰੀਆਂ ਵੱਲੋਂ ਰਾਵਣ ਸਾੜੇ ਜਾਣ ਦੌਰਾਨ ਡਰੋਨ ਨਾਲ ਨਿਗਰਾਨੀ ਵੀ ਕੀਤੀ ਗਈ। ਕਮੇਟੀ ਵੱਲੋਂ ਸੀਮਿਤ ਲੋਕਾਂ ਨੂੰ ਆਉਣ ਦਾ ਸੱਦਾ ਦਿੱਤਾ ਸੀ। ਵਿਸ਼ਨੂੰ ਅਵਤਾਰ ਰਾਮਲੀਲਾ ਕਮੇਟੀ ਨੇ ਦਸ ਦਿਨਾਂ ਦੌਰਾਨ ਰਾਮਲੀਲਾ ਦਾ ਮੰਚਨ ਵੀ ਕੀਤਾ ਸੀ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਗੁਰੂ ਨਾਨਕ ਜੀ ਦੇ ਸੁਨੇਹੇ ਦੀ ਸਮਾਜਿਕ ਪ੍ਰਸੰਗਕਤਾ

ਗੁਰੂ ਨਾਨਕ ਜੀ ਦੇ ਸੁਨੇਹੇ ਦੀ ਸਮਾਜਿਕ ਪ੍ਰਸੰਗਕਤਾ

ਇਹ ਲੜਾਈ ਬਹੁਤ ਵਿਸ਼ਾਲ ਹੈ!

ਇਹ ਲੜਾਈ ਬਹੁਤ ਵਿਸ਼ਾਲ ਹੈ!

ਸਵੇਰ ਹੋਣ ਤਕ

ਸਵੇਰ ਹੋਣ ਤਕ

ਗੱਲ ਇਕ ਕਿਤਾਬ ਦੀ

ਗੱਲ ਇਕ ਕਿਤਾਬ ਦੀ

ਸ਼ਹਿਰ

View All