DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸੰਸਦੀ ਪ੍ਰਣਾਲੀ ਤੋਂ ਜਾਣੂ ਕਰਵਾਇਆ

ਮਾਈ ਯੰਗ ਇੰਡੀਆ ਕੁਰੂਕਸ਼ੇਤਰ ਵੱਲੋਂ ਦਇਆਨੰਦ ਮਹਿਲਾ ਕਾਲਜ ਵਿੱਚ ‘ਵਿਕਸਤ ਭਾਰਤ ਯੁਵਾ ਸੰਸਦ’ ਪ੍ਰੋਗਰਾਮ ਕਰਵਾਇਆ ਗਿਆ। ਇਸ ਦਾ ਮੁੱਖ ਉਦੇਸ਼ ਨੌਜਵਾਨਾਂ ਨੂੰ ਲੋਕਤੰਤਰਿਕ ਪ੍ਰਕਿਰਿਆਵਾਂ ਨਾਲ ਜੋੜਨਾ ਅਤੇ ਸੰਸਦੀ ਪ੍ਰਣਾਲੀ ਦੇ ਕੰਮਕਾਜ ਬਾਰੇ ਵਿਹਾਰਕ ਤਜਰਬਾ ਦੇਣਾ ਸੀ। ਪ੍ਰੋਗਰਾਮ ਵਿੱਚ ਆਰੀਆ ਕੰਨਿਆ...

  • fb
  • twitter
  • whatsapp
  • whatsapp
Advertisement

ਮਾਈ ਯੰਗ ਇੰਡੀਆ ਕੁਰੂਕਸ਼ੇਤਰ ਵੱਲੋਂ ਦਇਆਨੰਦ ਮਹਿਲਾ ਕਾਲਜ ਵਿੱਚ ‘ਵਿਕਸਤ ਭਾਰਤ ਯੁਵਾ ਸੰਸਦ’ ਪ੍ਰੋਗਰਾਮ ਕਰਵਾਇਆ ਗਿਆ। ਇਸ ਦਾ ਮੁੱਖ ਉਦੇਸ਼ ਨੌਜਵਾਨਾਂ ਨੂੰ ਲੋਕਤੰਤਰਿਕ ਪ੍ਰਕਿਰਿਆਵਾਂ ਨਾਲ ਜੋੜਨਾ ਅਤੇ ਸੰਸਦੀ ਪ੍ਰਣਾਲੀ ਦੇ ਕੰਮਕਾਜ ਬਾਰੇ ਵਿਹਾਰਕ ਤਜਰਬਾ ਦੇਣਾ ਸੀ। ਪ੍ਰੋਗਰਾਮ ਵਿੱਚ ਆਰੀਆ ਕੰਨਿਆ ਕਾਲਜ ਦੇ ਰਾਜਨੀਤੀ ਵਿਗਿਆਨ ਵਿਭਾਗ ਦੀਆਂ ਵਿਦਿਆਰਥਣਾਂ ਨੇ ਪੂਰੇ ਉਤਸ਼ਾਹ ਨਾਲ ਹਿੱਸਾ ਲਿਆ। ਪ੍ਰੋਗਰਾਮ ਦਾ ਵਿਸ਼ਾ ‘ਐਮਰਜੈਂਸੀ ਦੇ ਪੰਜਾਹ ਸਾਲ: ਭਾਰਤੀ ਲੋਕਤੰਤਰ ਲਈ ਸਬਕ’ ਰੱਖਿਆ ਗਿਆ ਸੀ। ਵਿਦਿਆਰਥਣਾਂ ਨੇ ਐਮਰਜੈਂਸੀ ਦੇ ਪਿਛੋਕੜ, ਲੋਕਤੰਤਰ ਦੀ ਮਹੱਤਤਾ ਅਤੇ ਨਾਗਰਿਕਾਂ ਦੇ ਅਧਿਕਾਰਾਂ ਤੇ ਫਰਜ਼ਾਂ ਬਾਰੇ ਆਪਣੇ ਵਿਚਾਰ ਪੇਸ਼ ਕੀਤੇ। ਪ੍ਰਿੰਸੀਪਲ ਡਾ. ਆਰਤੀ ਤ੍ਰੇਹਨ ਨੇ ਕਿਹਾ ਕਿ ਅਜਿਹੇ ਮੁਕਾਬਲੇ ਵਿਦਿਆਰਥੀਆਂ ’ਚ ਲੀਡਰਸ਼ਿਪ ਦੇ ਗੁਣ ਪੈਦਾ ਕਰਦੇ ਹਨ।

Advertisement
Advertisement
×