ਗੂਗਲ ਨੂੰ ਯੂ ਟਿਊਬ ਤੋਂ ਫਿਲਮ ‘ਸਾਹਿਬ ਬੀਵੀ ਔਰ ਗੈਂਗਸਟਰ’ ਹਟਾਉਣ ਦੇ ਨਿਰਦੇਸ਼

ਗੂਗਲ ਨੂੰ ਯੂ ਟਿਊਬ ਤੋਂ ਫਿਲਮ ‘ਸਾਹਿਬ ਬੀਵੀ ਔਰ ਗੈਂਗਸਟਰ’ ਹਟਾਉਣ ਦੇ ਨਿਰਦੇਸ਼

ਨਵੀਂ ਦਿੱਲੀ, 3 ਜੂਨ

ਦਿੱਲੀ ਹਾਈ ਕੋਰਟ ਨੇ ਗੂਗਲ ਐੱਲਐੱਲਸੀ ਨੂੰ ਯੂ ਟਿਊਬ ਤੋਂ ਹਿੰਦੀ ਫਿਲਮ ‘ਸਾਹਿਬ ਬੀਵੀ ਔਰ ਗੈਂਗਸਟਰ’ ਹਟਾਉਣ ਲਈ ਕਿਹਾ ਹੈ। ਫਿਲਮ ਦੇ ਸਹਾਇਕ ਡਾਇਰੈਕਟਰ ਅਨੁਸਾਰ ਫਿਲਮ ਨੂੰ ਗੈਰਕਾਨੂੰਨੀ ਤਰੀਕੇ ਨਾਲ ਸ਼ੋਸ਼ਲ ਮੀਡੀਆ ’ਤੇ ਅਪਲੋਡ ਕੀਤਾ ਗਿਆ ਹੈ। ਜਸਟਿਸ ਰਾਜੀਵ ਸ਼ਕਧਰ ਨੇ ਇਸ ਫਿਲਮ ਨੂੰ 48 ਘੰਟਿਆਂ ਦੇ ਅੰਦਰ ਅੰਦਰ ਹਟਾਉਣ ਦਾ ਹੁਕਮ ਦਿੱਤਾ ਹੈ। ਮਾਮਲੇ ਦੀ ਅਗਲੀ ਸੁਣਵਾਈ 9 ਜੁਲਾਈ ਨੂੰ ਹੋਵੇਗੀ। ਸਹਾਇਕ ਡਾਇਰੈਕਟਰ ਰਾਹੁਲ ਮਿਤਰਾ ਨੇ ਇਸ ਸਬੰਧੀ ਪਟੀਸ਼ਨ ਦਾਖਲ ਕੀਤੀ ਸੀ।

 

 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All