ਦਿੱਲੀ ਦੀਆਂ ਸੰਸਥਾਵਾਂ ਕਿਸਾਨਾਂ ਦੀ ਹਮਾਇਤ ’ਚ

ਦਿੱਲੀ ਦੀਆਂ ਸੰਸਥਾਵਾਂ ਕਿਸਾਨਾਂ ਦੀ ਹਮਾਇਤ ’ਚ

ਕਿਸਾਨਾਂ ਨੂੰ ਲੰਗਰ ਵਰਤਾਉਂਦੇ ਹੋਏ ਸਮਾਜ ਸੇਵੀ।

ਪੱਤਰ ਪ੍ਰੇਰਕ

ਨਵੀਂ ਦਿੱਲੀ, 29 ਨਵੰਬਰ

ਧਰਨੇ ਦੌਰਾਨ ਸਿੰਘੂ ਬਾਰਡਰ ’ਤੇ ਡਟੇ ਕਿਸਾਨਾਂ ਦੀ ਮਦਦ ਲਈ ਦਿੱਲੀ ਦੀਆਂ ਸੰਸਥਾਵਾਂ ਵੀ ਮਦਦ ਕਰਨ ਲਈ ਉੱਤਰ ਆਈਆਂ ਹਨ। ਦਿੱਲੀ ਦੀ ਨਰੇਲਾ ਅਰਧ ਸ਼ਹਿਰੀ ਖੇਤਰ ਦੀ ਸੰਸਥਾ ਸ਼ਹੀਦ ਭਗਤ ਸਿੰਘ ਯੂਥ ਬ੍ਰਿਗੇਡ ਵੱਲੋਂ ਧਰਨੇ ਵਾਲੀ ਥਾਂ ’ਤੇ ਸੇਵਾ ਕੀਤੀ ਜਾ ਰਹੀ ਹੈ। ਸੰਸਥਾ ਦੇ ਪ੍ਰਧਾਨ ਦੀਪ ਖੱਤਰੀ ਨੇ ਦੱਸਿਆ ਕਿ ਉਹ 26 ਨਵੰਬਰ ਤੋਂ ਹੀ ਕਾਰਜਾਂ ਵਿੱਚ ਜੁਟ ਗਏ ਸਨ। ਆਈਸਾ ਵੱਲੋਂ ਇੱਥੇ ਮੈਡੀਕਲ ਕੈਂਪ ਲਾਇਆ ਗਿਆ। ਏਆਈਸੀਸੀਟੀਯੂ ਦੇ ਕਾਰਕੁਨ ਵੀ ਪੁੱਜੇ। ਆਲ ਇੰਡੀਆ ਕਿਸਾਨ ਖੇਤ ਮਜ਼ਦੂਰ ਸੰਗਠਨ ਤੋਂ ਰਾਈ (ਸੋਨੀਪਤ) ਦੇ ਹੰਸਰਾਜ ਰਾਣਾ (ਰਾਣਾ ਖਾਪ), ਬਾਂਗਰ ਕਲਾਂ ਤੋਂ ਬਲਬੁੱਧ ਸਿੰਘ ਤੇ ਸਾਥੀਆਂ ਨੇ ਕਿਸਾਨਾਂ ਦੇ ਸਮਰਥਨ ਵਿੱਚ ਆਵਾਜ਼ ਚੁੱਕੀ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਮੁੱਖ ਖ਼ਬਰਾਂ

ਸ਼ਹਿਰ

View All