DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Indigo ਦੀਆਂ ਲੰਬੀ ਦੂਰੀ ਦੀਆਂ ਉਡਾਣਾਂ ’ਤੇ ਰੋਕ: Copenhagen ਦੀ ਸੇਵਾ 17 ਫਰਵਰੀ ਤੋਂ ਹੋਵੇਗੀ ਬੰਦ

ਇਰਾਨੀ ਹਵਾਈ ਖੇਤਰ ਦੀਆਂ ਪਾਬੰਦੀਆਂ ਅਤੇ ਹਵਾਈ ਅੱਡਿਆਂ ’ਤੇ ਭੀੜ ਕਾਰਨ ਏਅਰਲਾਈਨ ਨੇ ਲਿਆ ਵੱਡਾ ਫੈਸਲਾ

  • fb
  • twitter
  • whatsapp
  • whatsapp
featured-img featured-img
ਇੰਡੀਗੋ ਉਡਾਨ ਦੀ ਫਾਈਲ ਫੋਟੋ।
Advertisement

Indigo: ਇੰਡੀਗੋ ਏਅਰਲਾਈਨ ਨੇ ਬਾਹਰੀ ਸੰਚਾਲਨ ਰੁਕਾਵਟਾਂ ਦਾ ਹਵਾਲਾ ਦਿੰਦੇ ਹੋਏ ਆਪਣੀਆਂ ਲੰਬੀ ਦੂਰੀ ਦੀਆਂ ਉਡਾਣਾਂ ਵਿੱਚ ਵੱਡੇ ਬਦਲਾਅ ਕਰਨ ਦਾ ਐਲਾਨ ਕੀਤਾ ਹੈ। ਇਸ ਤਹਿਤ 17 ਫਰਵਰੀ ਤੋਂ ਮੁੰਬਈ-ਕੋਪਨਹੇਗਨ ਮਾਰਗ ’ਤੇ ਸੇਵਾਵਾਂ ਨੂੰ ਅਗਲੇ ਹੁਕਮਾਂ ਤੱਕ ਮੁਅੱਤਲ ਕਰ ਦਿੱਤਾ ਜਾਵੇਗਾ।

ਏਅਰਲਾਈਨ ਅਨੁਸਾਰ, ਇਰਾਨੀ ਹਵਾਈ ਖੇਤਰ ਵਿੱਚ ਅਨਿਸ਼ਚਿਤਤਾ ਅਤੇ ਕੌਮਾਂਤਰੀ ਹਵਾਈ ਅੱਡਿਆਂ ’ਤੇ ਵਧਦੀ ਭੀੜ ਕਾਰਨ ਜਹਾਜ਼ਾਂ ਦੇ ਆਉਣ-ਜਾਣ ਦੇ ਸਮੇਂ ਵਿੱਚ ਕਾਫ਼ੀ ਵਾਧਾ ਹੋਇਆ ਹੈ। ਇਸ ਕਾਰਨ ਕੰਪਨੀ ਦੇ ਛੇ ਡ੍ਰੀਮਲਾਈਨਰ (Boeing 787-9) ਜਹਾਜ਼ਾਂ ਦੇ ਸ਼ਡਿਊਲ ’ਤੇ ਬੁਰਾ ਅਸਰ ਪੈ ਰਿਹਾ ਸੀ, ਜਿਸ ਨੂੰ ਸੁਧਾਰਨ ਲਈ ਇਹ ਸਖ਼ਤ ਕਦਮ ਚੁੱਕਿਆ ਗਿਆ ਹੈ।

Advertisement

ਕੋਪਨਹੇਗਨ ਤੋਂ ਇਲਾਵਾ, ਦਿੱਲੀ ਤੋਂ ਲੰਡਨ ਹੀਥਰੋ ਅਤੇ ਮੈਨਚੈਸਟਰ ਜਾਣ ਵਾਲੀਆਂ ਉਡਾਣਾਂ ਦੀ ਗਿਣਤੀ ਵਿੱਚ ਵੀ ਕਟੌਤੀ ਕੀਤੀ ਗਈ ਹੈ। ਦਿੱਲੀ-ਮੈਨਚੈਸਟਰ ਉਡਾਣਾਂ 19 ਫਰਵਰੀ ਤੋਂ ਹਫ਼ਤੇ ਵਿੱਚ ਸਿਰਫ਼ ਤਿੰਨ ਦਿਨ ਰਹਿ ਜਾਣਗੀਆਂ, ਜਦੋਂ ਕਿ ਲੰਡਨ ਦੀਆਂ ਉਡਾਣਾਂ ਵੀ ਘਟਾ ਕੇ ਹਫ਼ਤੇ ਵਿੱਚ ਚਾਰ ਕਰ ਦਿੱਤੀਆਂ ਗਈਆਂ ਹਨ।

Advertisement

ਇਸ ਤੋਂ ਇਲਾਵਾ, ਇਰਾਨੀ ਹਵਾਈ ਖੇਤਰ ਦੀ ਵਰਤੋਂ ਨਾ ਕਰ ਸਕਣ ਕਾਰਨ ਤਬਿਲਿਸੀ, ਅਲਮਾਟੀ, ਤਾਸ਼ਕੰਦ ਅਤੇ ਬਾਕੂ ਵਰਗੇ ਸ਼ਹਿਰਾਂ ਲਈ ਉਡਾਣਾਂ ਪਹਿਲਾਂ ਹੀ 28 ਫਰਵਰੀ ਤੱਕ ਰੱਦ ਕਰ ਦਿੱਤੀਆਂ ਗਈਆਂ ਹਨ। ਕੰਪਨੀ ਦਾ ਕਹਿਣਾ ਹੈ ਕਿ ਇਹ ਫੈਸਲਾ ਯਾਤਰੀਆਂ ਨੂੰ ਹੋਣ ਵਾਲੀ ਖੱਜਲ-ਖੁਆਰੀ ਅਤੇ ਦੇਰੀ ਤੋਂ ਬਚਾਉਣ ਲਈ ਲਿਆ ਗਿਆ ਹੈ।

Advertisement
×