IndiGo CFO Appointment: ਇੰਡੀਗੋ ਨੇ Kiran Thadimari ਨੂੰ ਸੀ ਐੱਫ ਓ ਨਿਯੁਕਤ ਕੀਤਾ
ਗੌਰਵ ਨੇਗੀ ਨੂੰ ਐਮ.ਡੀ. ਦਾ ਸਲਾਹਕਾਰ ਬਣਾਇਆ
Advertisement
ਦੇਸ਼ ਦੀ ਪ੍ਰਮੁੱਖ ਏਅਰਲਾਈਨ ਇੰਡੀਗੋ ਨੇ ਸੋਮਵਾਰ ਨੂੰ ਆਪਣੇ ਡਿਪਟੀ ਸੀ.ਐੱਫ.ਓ. Kiran Thadimari ਨੂੰ ਤਰੱਕੀ ਦੇ ਕੇ ਕੰਪਨੀ ਦਾ ਨਵਾਂ ਮੁੱਖ ਵਿੱਤੀ ਅਧਿਕਾਰੀ (CFO) ਬਣਾਉਣ ਦਾ ਐਲਾਨ ਕੀਤਾ ਹੈ। ਰੈਗੂਲੇਟਰੀ ਫਾਈਲਿੰਗ ਅਨੁਸਾਰ ਮੁੱਖ ਵਿੱਤੀ ਅਧਿਕਾਰੀ ਗੌਰਵ ਨੇਗੀ ਨੂੰ ਹੁਣ ਮੈਨੇਜਿੰਗ ਡਾਇਰੈਕਟਰ (MD) ਦੇ ਸਲਾਹਕਾਰ ਵਜੋਂ ਨਿਯੁਕਤ ਕੀਤਾ ਗਿਆ ਹੈ।
Advertisement
Kiran Thadimari 28 ਜੁਲਾਈ ਤੋਂ ਆਪਣੇ ਅਹੁਦੇ ਦੀ ਜ਼ਿੰਮੇਵਾਰੀ ਸੰਭਾਲਣਗੇ। ਉਹ ਚਾਰਟਰਡ ਅਕਾਊਂਟੈਂਟ ਹਨ ਅਤੇ ਉਨ੍ਹਾਂ ਕੋਲ ਵੱਖ-ਵੱਖ ਕੰਪਨੀਆਂ ਇੰਟਰਗਲੋਬ ਐਂਟਰਪ੍ਰਾਈਜ਼ਿਜ਼, ਉਡਾਣ ਅਤੇ ਜਨਰਲ ਇਲੈਕਟ੍ਰਿਕ ਕੰਪਨੀ ਵਿੱਚ ਕੰਮ ਕਰਨ ਦਾ 24 ਸਾਲਾਂ ਤੋਂ ਵੱਧ ਸਮੇਂ ਦਾ ਤਜਰਬਾ ਹੈ।
Advertisement
Advertisement
×

