DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Indigo Airline- ਉਡਾਣਾਂ ਰੱਦ ਹੋਣ ਦੇ ਇੰਡੀਗੋ ਨੇ ਯਾਤਰੀਆਂ ਨੂੰ ਪੂਰੇ ਪੈਸੇ ਮੋੜੇ: ਡੀਜੀਸੀਏ

ਇੰਡੀਗੋ ਦੀਆਂ ਉਡਾਣਾਂ ਰੱਦ ਹੋਣ ਤੋਂ ਬਾਅਦ ਹਵਾਬਾਜ਼ੀ ਮਾਮਲਿਆਂ ਦੇ ਨਿਗਰਾਨ ਨੇ ਅੱਜ ਦਾਅਵਾ ਕੀਤਾ ਕਿ ਹਵਾਈ ਉਡਾਣਾਂ ਰੱਦ ਹੋਣ ਦੇ ਸਾਰੇ ਯਾਤਰੀਆਂ ਨੂੰ ਪੈਸੇ ਮੋੜ ਦਿੱਤੇ ਗਏ ਹਨ। ਇੰਡੀਗੋ ਮੁਤਾਬਕ ਪਿਛਲੇ ਸਾਲ ਦਸੰਬਰ ’ਚ ਰੱਦ ਹੋਈਆਂ ਉਡਾਣਾਂ ਲਈ ਸਾਰੇ...

  • fb
  • twitter
  • whatsapp
  • whatsapp
Advertisement

ਇੰਡੀਗੋ ਦੀਆਂ ਉਡਾਣਾਂ ਰੱਦ ਹੋਣ ਤੋਂ ਬਾਅਦ ਹਵਾਬਾਜ਼ੀ ਮਾਮਲਿਆਂ ਦੇ ਨਿਗਰਾਨ ਨੇ ਅੱਜ ਦਾਅਵਾ ਕੀਤਾ ਕਿ ਹਵਾਈ ਉਡਾਣਾਂ ਰੱਦ ਹੋਣ ਦੇ ਸਾਰੇ ਯਾਤਰੀਆਂ ਨੂੰ ਪੈਸੇ ਮੋੜ ਦਿੱਤੇ ਗਏ ਹਨ। ਇੰਡੀਗੋ ਮੁਤਾਬਕ ਪਿਛਲੇ ਸਾਲ ਦਸੰਬਰ ’ਚ ਰੱਦ ਹੋਈਆਂ ਉਡਾਣਾਂ ਲਈ ਸਾਰੇ ਯਾਤਰੀਆਂ ਦੀ ਰਕਮ ਭੁਗਤਾਨ ਦੇ ਮੂਲ ਸਰੋਤ ਜ਼ਰੀਏ ਮੋੜ ਦਿੱਤੀ ਗਈ ਹੈ।

ਇੰਡੀਗੋ ਏਅਰਲਾਈਨਜ਼ ਮੁਤਾਬਕ ਜਿਨ੍ਹਾਂ ਯਾਤਰੀਆਂ ਦੀਆਂ ਉਡਾਣਾਂ ਨਿਰਧਾਰਤ ਰਵਾਨਗੀ ਸਮੇਂ ਤੋਂ 24 ਘੰਟਿਆਂ ਅੰਦਰ ਰੱਦ ਹੋਈਆਂ, ਉਹ ਨਿਯਮਾਂ ਤਹਿਤ ਮੁਆਵਜ਼ੇ ਦਾ ਦਾਅਵਾ ਕਰ ਸਕਦੇ ਹਨ। ਅਜਿਹੇ ਯਾਤਰੀਆਂ ਦੀ ਮਦਦ ਲਈ ਇੰਡੀਗੋ ਨੇ 'ਜੈਸਚਰ ਆਫ ਕੇਅਰ' (GoC) ਦੀ ਪੇਸ਼ਕਸ਼ ਕੀਤੀ ਹੈ। ਇਸ ਤਹਿਤ 12 ਮਹੀਨੇ ਦੀ ਮਿਆਦ ਵਾਲੇ ਪੰਜ-ਪੰਜ ਹਜ਼ਾਰ ਰੁਪਏ ਦੇ ਦੋ ਟਰੈਵਲ ਵਾਊਚਰ ਯਾਤਰੀਆਂ ਨੂੰ ਦਿੱਤੇ ਜਾ ਰਹੇ ਹਨ।

Advertisement

ਇਹ ਪੇਸ਼ਕਸ਼ ਉਨ੍ਹਾਂ ਯਾਤਰੀਆਂ ਲਈ ਹੈ ਜਿਨ੍ਹਾਂ ਦੀਆਂ ਉਡਾਣਾਂ 3-5 ਦਸੰਬਰ 2025 ਦੌਰਾਨ ਰੱਦ ਹੋਈਆਂ ਜਾਂ ਤਿੰਨ ਘੰਟਿਆਂ ਤੋਂ ਵੱਧ ਦੇਰੀ ਨਾਲ ਚੱਲੀਆਂ। ਇਸ ਦੌਰਾਨ ਯਾਤਰੀ ਆਪਣੀ ਯੋਗਤਾ ਦੀ ਜਾਂਚ ਕਰਕੇ ਵਾਊਚਰ ਲਈ ਵੇਰਵੇ ਜਮ੍ਹਾਂ ਕਰਵਾ ਸਕਦੇ ਹਨ।

Advertisement

Advertisement
×