DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Elon Musk ਦੇ ਨਵੇਂ ਐਲਗੋਰਿਦਮ ’ਤੇ ਭਾਰਤ ਦਾ ਬਿਆਨ: X ਨੂੰ ਮੰਨਣਾ ਪਵੇਗਾ ਦੇਸ਼ ਦਾ ਕਾਨੂੰਨ

ਐਕਸ ਪਲੇਟਫਾਰਮ ਲਈ ਦੇਸ਼ ਦੇ ਕਾਨੂੰਨ ਦੀ ਪਾਲਣਾ ਕਰਨੀ ਜ਼ਰੂਰੀ

  • fb
  • twitter
  • whatsapp
  • whatsapp
featured-img featured-img
Elon Musk. File
Advertisement

ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' (X) ਦੇ ਨਵੇਂ ਨਿਯਮ, ਜਿਸ ਤਹਿਤ ਕਿਸੇ ਵੀ ਸਰਕਾਰ ਵੱਲੋਂ ਕੰਟੈਂਟ ਹਟਾਉਣ ਦੀ ਮੰਗ ਨੂੰ ਜਨਤਕ ਕੀਤਾ ਜਾਵੇਗਾ, ’ਤੇ ਸਰਕਾਰੀ ਅਧਿਕਾਰੀ ਨੇ ਸੋਮਵਾਰ ਨੂੰ ਕਿਹਾ ਕਿ ਐਕਸ ਨੂੰ ਦੇਸ਼ ਦਾ ਕਾਨੂੰਨ ਮੰਨਣਾ ਪਵੇਗਾ।

ਐਲਨ ਮਸਕ ਦਾ ਨਵਾਂ ਐਲਗੋਰਿਦਮ

Advertisement

ਐਲਨ ਮਸਕ ਨੇ ਸ਼ਨਿੱਚਰਵਾਰ ਨੂੰ ਐਕਸ ਵਿੱਚ ਸ਼ਾਮਲ ਕੀਤੇ ਗਏ ਇੱਕ ਨਵੇਂ ਐਲਗੋਰਿਦਮ ਬਾਰੇ ਸਾਂਝਾ ਕਰਦਿਆਂ ਕਿਹਾ ਸੀ ਕਿ "ਸਰਕਾਰਾਂ ਵੱਲੋਂ ਮੰਗੀ ਗਈ ਕੋ ਵੀ ਸੈਂਸਰਸ਼ਿਪ ਹੁਣ ਸਾਫ਼ ਤੌਰ ’ਤੇ ਦਿਖਾਈ ਦੇਵੇਗੀ।"

Advertisement

ਯੂਜ਼ਰਸ ਨੂੰ ਮਿਲੇਗੀ ਜਾਣਕਾਰੀ

ਇਸ ਕਦਮ ਦੇ ਹਿੱਸੇ ਵਜੋਂ, ਐਕਸ ਯੂਜ਼ਰਸ ਇਹ ਦੇਖ ਸਕਣਗੇ ਕਿ ਸਰਕਾਰ ਕਦੋਂ ਕਿਸੇ ਪੋਸਟ ਨੂੰ ਹਟਾਉਣ ਦੀ ਮੰਗ ਕਰਦੀ ਹੈ ਜਾਂ ਯੂਜ਼ਰ ਅਕਾਊਂਟਸ ’ਤੇ ਪਾਬੰਦੀਆਂ ਲਗਾਉਣ ਦੀ ਬੇਨਤੀ ਕਰਦੀ ਹੈ।

ਅਧਿਕਾਰੀ ਦਾ ਬਿਆਨ

ਜਦੋਂ ਐਕਸ ਦੇ ਨਵੇਂ ਨਿਯਮਾਂ ਬਾਰੇ ਪੁੱਛਿਆ ਗਿਆ ਤਾਂ ਇੱਕ ਅਧਿਕਾਰੀ ਨੇ ਕਿਹਾ ਕਿ "ਐਕਸ ਨੂੰ ਦੇਸ਼ ਦਾ ਕਾਨੂੰਨ ਮੰਨਣਾ ਪਵੇਗਾ।" ਇਹ ਨਵੇਂ ਨਿਯਮ ਸਰਕਾਰ ਵੱਲੋਂ ਪੋਸਟਾਂ ਹਟਾਉਣ ਦੀਆਂ ਬੇਨਤੀਆਂ ਨੂੰ ਯੂਜ਼ਰਸ ਲਈ ਹੋਰ ਜ਼ਿਆਦਾ ਸਪੱਸ਼ਟ ਕਰ ਦੇਣਗੇ।

Advertisement
×