ਭਾਰਤ ਦੀ ਸਮੁੰਦਰੀ ਤਾਕਤ ’ਚ ਹੋਵੇਗਾ ਜ਼ਬਰਦਸਤ ਵਾਧਾ; ਬੈਲਿਸਟਿਕ ਮਿਜ਼ਾਈਲਾਂ ਨਾਲ ਲੈਸ ਤੀਜੀ ਸਵਦੇਸ਼ੀ ਪਰਮਾਣੂ ਪਣਡੁੱਬੀ ਨੂੰ ਕਰੇਗਾ ਕਮਿਸ਼ਨ !
ਭਾਰਤੀ ਜਲ ਸੈਨਾ ਦੇ ਮੁਖੀ ਐਡਮਿਰਲ ਡੀਕੇ ਤ੍ਰਿਪਾਠੀ ਨੇ ਕਿਹਾ ਕਿ ਭਾਰਤ ਜਲਦੀ ਹੀ ਆਪਣੀ ਤੀਜੀ ਸਵਦੇਸ਼ੀ ਪਰਮਾਣੂ ਊਰਜਾ ਨਾਲ ਚੱਲਣ ਵਾਲੀ ਅਤੇ ਬੈਲਿਸਟਿਕ ਮਿਜ਼ਾਈਲ ਲੈ ਕੇ ਜਾਣ ਵਾਲੀ ਪਣਡੁੱਬੀ, ਜਿਸਦਾ ਨਾਮ ‘ਅਰਿਦਮਨ ’ ਹੈ, ਨੂੰ ਕਮਿਸ਼ਨ ਕਰਨ ਜਾ ਰਿਹਾ...
ਭਾਰਤੀ ਜਲ ਸੈਨਾ ਦੇ ਮੁਖੀ ਐਡਮਿਰਲ ਡੀਕੇ ਤ੍ਰਿਪਾਠੀ ਨੇ ਕਿਹਾ ਕਿ ਭਾਰਤ ਜਲਦੀ ਹੀ ਆਪਣੀ ਤੀਜੀ ਸਵਦੇਸ਼ੀ ਪਰਮਾਣੂ ਊਰਜਾ ਨਾਲ ਚੱਲਣ ਵਾਲੀ ਅਤੇ ਬੈਲਿਸਟਿਕ ਮਿਜ਼ਾਈਲ ਲੈ ਕੇ ਜਾਣ ਵਾਲੀ ਪਣਡੁੱਬੀ, ਜਿਸਦਾ ਨਾਮ ‘ਅਰਿਦਮਨ ’ ਹੈ, ਨੂੰ ਕਮਿਸ਼ਨ ਕਰਨ ਜਾ ਰਿਹਾ ਹੈ।
ਨੇਵਲ ਭਾਸ਼ਾ ਵਿੱਚ ‘ਸ਼ਿਪ ਸਬਮਰਸੀਬਲ ਬੈਲਿਸਟਿਕ ਨਿਊਕਲੀਅਰ’ (SSBN) ਕਹੇ ਜਾਣ ਵਾਲੀ, ਭਾਰਤ ਪਹਿਲਾਂ ਹੀ INS ਅਰਿਹੰਤ ਅਤੇ INS ਅਰਿਘਾਟ ਨਾਮ ਦੀਆਂ ਦੋ ਅਜਿਹੀਆਂ ਪਣਡੁੱਬੀਆਂ ਸ਼ਾਮਲ ਕਰ ਚੁੱਕਾ ਹੈ। ਇਹ ਪਰਮਾਣੂ ਊਰਜਾ ਨਾਲ ਚੱਲਣ ਵਾਲੀਆਂ ਪਣਡੁੱਬੀਆਂ ਹਨ ਅਤੇ ਕਈ ਦਿਨਾਂ ਤੱਕ ਪਾਣੀ ਦੇ ਅੰਦਰ ਰਹਿ ਸਕਦੀਆਂ ਹਨ।
SSBN ਤੋਂ ਇਲਾਵਾ, ਭਾਰਤ ਰੂਸ ਤੋਂ ਇੱਕ ਪਰਮਾਣੂ ਊਰਜਾ ਨਾਲ ਚੱਲਣ ਵਾਲੀ ਹਮਲਾਵਰ ਪਣਡੁੱਬੀ (nuclear powered attack submarine) ਵੀ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਸੂਤਰਾਂ ਨੇ ਦੱਸਿਆ ਕਿ ਇਸ ਦੇ 2027 ਤੱਕ ਭਾਰਤ ਪਹੁੰਚਣ ਦੀ ਉਮੀਦ ਹੈ।
ਇਸ ਦੌਰਾਨ ਐਡਮਿਰਲ ਨੇ ਦੱਸਿਆ ਕਿ ਭਾਰਤੀ ਸ਼ਿਪਯਾਰਡਾਂ ਵਿੱਚ 51 ਜਹਾਜ਼ ਨਿਰਮਾਣ ਅਧੀਨ ਹਨ। ਰੱਖਿਆ ਮੰਤਰਾਲੇ ਨੇ ਹੋਰ 47 ਜਹਾਜ਼ ਬਣਾਉਣ ਦੀ ਵੀ ਮਨਜ਼ੂਰੀ ਦੇ ਦਿੱਤੀ ਹੈ।

