DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

India-US Trade: ਭਾਰਤ ਵਿੱਚ ਜੈਨੇਟਿਕ ਤੌਰ ’ਤੇ ਸੋਧੀਆਂ ਫਸਲਾਂ ਦੀ ‘ਨੋ ਐਂਟਰੀ’: ਕਿਸਾਨ ਹਿੱਤ ਪਹਿਲੇ ਨੰਬਰ ’ਤੇ: ਪੀਊਸ਼ ਗੋਇਲ

ਡੇਅਰੀ, ਕਣਕ ਅਤੇ ਚੌਲਾਂ ਦੇ ਬਾਜ਼ਾਰ ਅਮਰੀਕਾ ਲਈ ਰਹਿਣਗੇ ਬੰਦ; ਵਿਰੋਧੀ ਧਿਰ ਦੇ ਦਾਅਵੇ ਕੀਤੇ ਖ਼ਾਰਜ

  • fb
  • twitter
  • whatsapp
  • whatsapp
Advertisement

India-US Trade: ਕੇਂਦਰੀ ਵਣਜ ਮੰਤਰੀ ਪਿਊਸ਼ ਗੋਇਲ ਨੇ ਭਾਰਤ ਅਤੇ ਅਮਰੀਕਾ ਵਿਚਾਲੇ ਹੋਏ ਇਤਿਹਾਸਕ ਵਪਾਰਕ ਸਮਝੌਤੇ ਦੀ ਸ਼ਲਾਘਾ ਕਰਦਿਆਂ ਇਸ ਨੂੰ 2047 ਤੱਕ ‘ਵਿਕਸਿਤ ਭਾਰਤ’ ਬਣਾਉਣ ਦੇ ਰਾਹ ਵਿੱਚ ਇੱਕ ਵੱਡਾ ਮੀਲ ਪੱਥਰ ਦੱਸਿਆ ਹੈ। ਇਸ ਸਮਝੌਤੇ ਤਹਿਤ ਭਾਰਤ ਹੁਣ ਅਮਰੀਕਾ ਤੋਂ 80 ਰੁਪਏ ਪ੍ਰਤੀ ਕਿੱਲੋ ਦੇ ਘੱਟੋ-ਘੱਟ ਦਰਾਮਦ ਮੁੱਲ ’ਤੇ ਸੇਬਾਂ ਦੀ ਖਰੀਦ ਕਰੇਗਾ।

ਕੇਂਦਰੀ ਵਣਜ ਮੰਤਰੀ ਪਿਊਸ਼ ਗੋਇਲ ਨੇ ਸਪੱਸ਼ਟ ਕੀਤਾ ਹੈ ਕਿ ਅਮਰੀਕਾ ਨਾਲ ਹੋਏ ਤਾਜ਼ਾ ਵਪਾਰ ਸਮਝੌਤੇ ਦੇ ਬਾਵਜੂਦ, ਭਾਰਤ ਜੈਨੇਟਿਕ ਤੌਰ ’ਤੇ ਸੋਧੀਆਂ (GM) ਫ਼ਸਲਾਂ, ਮੀਟ, ਡੇਅਰੀ ਉਤਪਾਦਾਂ ਅਤੇ ਕਣਕ, ਚੌਲ, ਮੱਕੀ ਤੇ ਸੋਇਆਬੀਨ ਵਰਗੀਆਂ ਮੁੱਖ ਫ਼ਸਲਾਂ ਲਈ ਆਪਣੇ ਬਾਜ਼ਾਰ ਨਹੀਂ ਖੋਲ੍ਹੇਗਾ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਵੱਲੋਂ ਕਿਸਾਨਾਂ ਦੇ ਨੁਕਸਾਨ ਦੇ ਕੀਤੇ ਜਾ ਰਹੇ ਦਾਅਵੇ ਪੂਰੀ ਤਰ੍ਹਾਂ ਬੇਬੁਨਿਆਦ ਹਨ।

Advertisement

ਭਾਰਤ ਨੇ ਬਾਜਰਾ, ਜਵਾਰ, ਕੇਲੇ ਅਤੇ ਮੂੰਗ ਵਰਗੀਆਂ ਸੰਵੇਦਨਸ਼ੀਲ ਵਸਤਾਂ 'ਤੇ ਕੋਈ ਰਿਆਇਤ ਨਹੀਂ ਦਿੱਤੀ ਹੈ। ਰਿਆਇਤਾਂ ਸਿਰਫ਼ ਉਨ੍ਹਾਂ ਖੇਤਰਾਂ ਵਿੱਚ ਦਿੱਤੀਆਂ ਗਈਆਂ ਹਨ ਜਿੱਥੇ ਭਾਰਤ ਆਯਾਤ 'ਤੇ ਨਿਰਭਰ ਹੈ, ਜਿਵੇਂ ਕਿ ਕੈਂਸਰ ਦੀਆਂ ਦਵਾਈਆਂ, ਮੈਡੀਕਲ ਉਪਕਰਨ ਅਤੇ ਊਰਜਾ ਖੇਤਰ।

Advertisement

ਦੂਜੇ ਪਾਸੇ, ਇਹ ਸਮਝੌਤਾ ਭਾਰਤੀ ਬਰਾਮਦਕਾਰਾਂ ਲਈ ਖੁਸ਼ਖਬਰੀ ਲੈ ਕੇ ਆਇਆ ਹੈ। ਰੂਸੀ ਤੇਲ ਖਰੀਦਣ ਕਾਰਨ ਅਮਰੀਕਾ ਵੱਲੋਂ ਲਗਾਇਆ ਗਿਆ 25 ਫੀਸਦੀ ਜੁਰਮਾਨਾ ਟੈਰਿਫ ਹਟਾ ਦਿੱਤਾ ਗਿਆ ਹੈ। ਮਾਰਚ ਤੱਕ ਲਾਗੂ ਹੋਣ ਵਾਲੇ ਇਸ ਸਮਝੌਤੇ ਨਾਲ ਭਾਰਤ ਦੇ ਲਗਭਗ 44 ਅਰਬ ਡਾਲਰ ਦੇ ਨਿਰਯਾਤ ਡਿਊਟੀ-ਮੁਕਤ ਹੋ ਜਾਣਗੇ।

ਹੀਰੇ-ਜਵਾਹਰਾਤ, ਸਮਾਰਟਫੋਨ, ਚਾਹ, ਕੌਫੀ ਅਤੇ ਮਸਾਲਿਆਂ ਵਰਗੀਆਂ ਚੀਜ਼ਾਂ ਹੁਣ ਬਿਨਾਂ ਕਿਸੇ ਟੈਕਸ ਦੇ ਅਮਰੀਕਾ ਭੇਜੀਆਂ ਜਾ ਸਕਣਗੀਆਂ। ਇਸ ਤੋਂ ਇਲਾਵਾ, ਚਮੜਾ, ਕੱਪੜਾ ਅਤੇ ਖੇਡਾਂ ਦੇ ਸਾਮਾਨ ’ਤੇ ਟੈਕਸ ਘਟਣ ਨਾਲ ਭਾਰਤ ਵਿੱਚ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਹੋਣ ਦੀ ਉਮੀਦ ਹੈ।

ਇਸ ਦੇ ਬਦਲੇ ਭਾਰਤ ਨੂੰ ਆਟੋ ਅਤੇ ਹਵਾਈ ਜਹਾਜ਼ਾਂ ਦੇ ਪੁਰਜ਼ਿਆਂ ਲਈ ਅਮਰੀਕੀ ਬਾਜ਼ਾਰ ਤੱਕ ਡਿਊਟੀ-ਮੁਕਤ ਪਹੁੰਚ ਮਿਲੇਗੀ, ਜਿਸ ਨਾਲ ਭਾਰਤ ਦੇ ਨਿਰਮਾਣ ਖੇਤਰ (Manufacturing Sector) ਨੂੰ ਭਾਰੀ ਹੁਲਾਰਾ ਮਿਲਣ ਦੀ ਉਮੀਦ ਹੈ। ਪਿਊਸ਼ ਗੋਇਲ ਅਨੁਸਾਰ, ਇਹ ਸਮਝੌਤਾ ਖੇਤੀਬਾੜੀ, MSMEs ਅਤੇ ਫਾਰਮਾ ਉਦਯੋਗ ਲਈ ਨਵੇਂ ਮੌਕੇ ਪੈਦਾ ਕਰੇਗਾ।

Advertisement
×