Advertisement
India September Rainfall: ਭਾਰਤੀ ਮੌਸਮ ਵਿਭਾਗ ਨੇ ਦੱਸਿਆ ਹੈ ਕਿ ਸਤੰਬਰ ਮਹੀਨੇ ਦੌਰਾਨ ਪੂਰੇ ਭਾਰਤ ਵਿੱਚ ਆਮ ਨਾਲੋਂ ਘੱਟ ਮੀਂਹ ਪੈਣ ਦੀ ਸੰਭਾਵਨਾ ਹੈ।
ਮੌਸਮ ਵਿਭਾਗ ਨੇ ਕਿਹਾ ਹੈ ਕਿ ਇਸ ਵਾਰ ਬਾਰਸ਼ ਲੰਬੇ ਸਮੇਂ ਦੀ ਔਸਤ (LPA) ਦੇ 91 ਫੀਸਦੀ ਤੋਂ ਵੀ ਘੱਟ ਰਹਿਣ ਦੀ ਉਮੀਦ ਹੈ।
Advertisement
ਐੱਲ.ਪੀ.ਏ. ਤੋਂ ਭਾਵ ਕਿਸੇ ਖਾਸ ਖੇਤਰ ਵਿੱਚ ਲੰਬੇ ਸਮੇਂ (ਆਮ ਤੌਰ 'ਤੇ 30 ਤੋਂ 50 ਸਾਲ) ਦੌਰਾਨ ਦਰਜ ਕੀਤਾ ਗਿਆ ਔਸਤ ਮੀਂਹ ਹੁੰਦਾ ਹੈ। ਸਤੰਬਰ ਮਹੀਨੇ ਲਈ ਇਹ ਲੰਬੇ ਸਮੇਂ ਦੀ ਔਸਤ ਸਾਲ 1971 ਤੋਂ 2020 ਦੇ ਅੰਕੜਿਆਂ ਦੇ ਆਧਾਰ ਉੱਤੇ ਲਗਪਗ 167.9 ਮਿਲੀਮੀਟਰ ਹੈ।
Advertisement
ਮੌਸਮ ਵਿਭਾਗ (IMD) ਨੇ ਇਹ ਵੀ ਦੱਸਿਆ ਹੈ ਕਿ ਸਤੰਬਰ ਵਿੱਚ ਮਾਸਿਕ ਔਸਤ ਵੱਧ ਤੋਂ ਵੱਧ ਤਾਪਮਾਨ ਆਮ ਨਾਲੋਂ ਵੱਧ ਰਹਿਣ ਦੀ ਸੰਭਾਵਨਾ ਹੈ।
Advertisement
×

