DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਭਾਰਤ ਵੱਲੋਂ ਅਮਰੀਕੀ ਸਕੱਤਰ ਲੂਟਨਿਕ ਦਾ ਦਾਅਵਾ ਰੱਦ

ਪ੍ਰਧਾਨ ਮੰਤਰੀ ਮੋਦੀ ਤੇ ਡੋਨਲਡ ਟਰੰਪ ਦਰਮਿਆਨ ਪਿਛਲੇ ਸਾਲ ਅੱਠ ਵਾਰ ਗੱਲ ਹੋੲੀ: ਭਾਰਤ; ਅਮਰੀਕੀ ਸਕੱਤਰ ਨੇ ਕਿਹਾ ਸੀ ਕਿ ਮੋਦੀ ਦੀ ਟਰੰਪ ਨਾਲ ਗੱਲਬਾਤ ਨਾ ਹੋਣ ’ਤੇ ਵਪਾਰ ਸੌਦਾ ਸਿਰੇ ਨਹੀਂ ਚਡ਼੍ਹਿਆ

  • fb
  • twitter
  • whatsapp
  • whatsapp
Advertisement

ਭਾਰਤ ਨੇ ਅਮਰੀਕੀ ਵਣਜ ਸਕੱਤਰ ਹਾਵਰਡ ਲੂਟਨਿਕ ਦੀ ਟਿੱਪਣੀ ਨੂੰ ਅੱਜ ਗਲਤ ਕਰਾਰ ਦਿੱਤਾ ਹੈ। ਇਸ ਤੋਂ ਪਹਿਲਾਂ ਲੂਟਨਿਕ ਨੇ ਕਿਹਾ ਸੀ ਕਿ ਦੋਵਾਂ ਦੇਸ਼ਾਂ ਦਰਮਿਆਨ ਪ੍ਰਸਤਾਵਿਤ ਵਪਾਰ ਸੌਦਾ ਪਿਛਲੇ ਸਾਲ ਇਸ ਕਰ ਕੇ ਸਿਰੇ ਨਹੀਂ ਚੜ੍ਹਿਆ ਸੀ ਕਿਉਂਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਟੈਲੀਫੋਨ ਨਹੀਂ ਕੀਤਾ ਸੀ।

ਨਵੀਂ ਦਿੱਲੀ ਨੇ ਜ਼ੋਰ ਦੇ ਕੇ ਕਿਹਾ ਕਿ ਉਹ ਇਸ ਲਾਭਦਾਇਕ ਵਪਾਰ ਸੌਦੇ ਨੂੰ ਪੂਰਾ ਕਰਨ ਵਿੱਚ ਦਿਲਚਸਪੀ ਰੱਖਦੇ ਹਨ। ਇਸ ਲਈ ਸ੍ਰੀ ਮੋਦੀ ਅਤੇ ਟਰੰਪ ਦੀ 2025 ਵਿੱਚ ਅੱਠ ਵਾਰ ਫੋਨ ’ਤੇ ਗੱਲਬਾਤ ਕੀਤੀ ਜਿਸ ਵਿੱਚ ਵੱਖ-ਵੱਖ ਪਹਿਲੂਆਂ ਨੂੰ ਵਿਚਾਰਿਆ ਗਿਆ।

Advertisement

ਟਰੰਪ ਵਲੋਂ ਭਾਰਤ ’ਤੇ 50 ਫੀਸਦੀ ਟੈਰਿਫ ਲਗਾਉਣ ਤੋਂ ਬਾਅਦ ਦੋਵਾਂ ਧਿਰਾਂ ਵਿਚਕਾਰ ਦੁਵੱਲੇ ਵਪਾਰ ਸਮਝੌਤੇ ਲਈ ਗੱਲਬਾਤ ਵਿਚ ਰੁਕਾਵਟ ਆ ਗਈ। ਇਸ ਟੈਰਿਫ ਵਿੱਚ ਰੂਸੀ ਕੱਚੇ ਤੇਲ ਦੀ ਖਰੀਦ ਲਈ 25 ਫੀਸਦੀ ਦੀ ਵਾਧੂ ਡਿਊਟੀ ਵੀ ਸ਼ਾਮਲ ਹੈ।

Advertisement

ਮੋਦੀ ਨੇ ਟਰੰਪ ਨੂੰ ਫੋਨ ਨਹੀਂ ਕੀਤਾ, ਇਸ ਲਈ ਭਾਰਤ-ਅਮਰੀਕਾ ਵਪਾਰਕ ਸਮਝੌਤਾ ਨਹੀਂ ਹੋਇਆ: ਲੁਟਨਿਕ

Advertisement
×