DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

India Japan Agreements 2026: ਭਾਰਤ-ਜਾਪਾਨ ਨੇ ਇਤਿਹਾਸਕ ਪਹਿਲਕਦਮੀਆਂ ਵਿੱਢੀਆਂ

ਆਰਥਿਕ ਭਾਈਵਾਲੀ ਢਾਂਚਾ ਅਤੇ ਫ਼ੌਜੀ ਸਾਜ਼ੋ-ਸਾਮਾਨ ਨੂੰ ਸਾਂਝੇ ਤੌਰ ’ਤੇ ਵਿਕਸਤ ਕਰਨ ਲਈ ਸਮਝੌਤਾ ਸਹੀਬੰਦ

  • fb
  • twitter
  • whatsapp
  • whatsapp
featured-img featured-img
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਵੀਂ ਦਿੱਲੀ ’ਚ ਹੈਦਰਾਬਾਦ ਭਵਨ ਵਿੱਚ ਜਪਾਨ ਦੀ ਪ੍ਰਧਾਨ ਮੰਤਰੀ ਸਾਨੇ ਤਾਕਾਇਚੀ ਨਾਲ ਤਸਵੀਰ ਖਿਚਵਾਉਂਦੇ ਹੋਏ। -ਫੋਟੋ: ਮੁਕੇਸ਼ ਅਗਰਵਾਲ
Advertisement

ਭਾਰਤ ਅਤੇ ਜਪਾਨ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਨ੍ਹਾਂ ਦੀ ਜਪਾਨੀ ਹਮਰੁਤਬਾ ਸਨਾਏ ਤਕਾਇਚੀ ਵਿਚਾਲੇ ਹੋਈ ਸਿਖਰ ਵਾਰਤਾ ਤੋਂ ਬਾਅਦ ਕਈ ਇਤਿਹਾਸਕ ਪਹਿਲਕਦਮੀਆਂ ਦਾ ਐਲਾਨ ਕੀਤਾ, ਜਿਨ੍ਹਾਂ ਵਿੱਚ ਆਰਥਿਕ ਭਾਈਵਾਲੀ ਢਾਂਚਾ ਅਤੇ ਫ਼ੌਜੀ ਸਾਜ਼ੋ-ਸਾਮਾਨ ਨੂੰ ਸਾਂਝੇ ਤੌਰ ’ਤੇ ਵਿਕਸਤ ਕਰਨ ਲਈ ਰੱਖਿਆ ਸਮਝੌਤਾ ਸ਼ਾਮਲ ਹੈ।

ਇਸ ਮੀਟਿੰਗ ਦੇ ਮੁੱਖ ਨਤੀਜਿਆਂ ਵਿੱਚ ਆਰਥਿਕ ਸੁਰੱਖਿਆ ’ਤੇ ਐਲਾਨਨਾਮਾ, ਮਸਨੂਈ ਬੌਧਿਕਤਾ (ਏ ਆਈ) ਦੇ ਖੇਤਰ ਵਿੱਚ ਸਹਿਯੋਗ ਲਈ ਸਾਂਝਾ ਬਿਆਨ ਅਤੇ ਊਰਜਾ ਸਪਲਾਈ ਚੇਨ ਵਿੱਚ ਭਾਈਵਾਲੀ ਨੂੰ ਮਜ਼ਬੂਤ ਕਰਨ ਲਈ ਦਸਤਾਵੇਜ਼ ਸ਼ਾਮਲ ਸੀ। ਦੋਵਾਂ ਪ੍ਰਧਾਨ ਮੰਤਰੀਆਂ ਨੇ ਵਪਾਰ ਅਤੇ ਨਿਵੇਸ਼, ਆਰਥਿਕ ਸੁਰੱਖਿਆ, ਊਰਜਾ, ਉੱਭਰ ਰਹੀਆਂ ਤਕਨਾਲੋਜੀਆਂ, ਰੱਖਿਆ ਅਤੇ ਲੋਕਾਂ ਦੇ ਆਪਸੀ ਸੰਪਰਕ ਦੇ ਖੇਤਰਾਂ ਵਿੱਚ ਭਾਰਤ-ਜਪਾਨ ਸਬੰਧਾਂ ਦੀ ਵਿਆਪਕ ਸਮੀਖਿਆ ਕੀਤੀ।

Advertisement

ਪ੍ਰਧਾਨ ਮੰਤਰੀ ਮੋਦੀ ਨੇ ਆਪਣੇ ਮੀਡੀਆ ਬਿਆਨ ਵਿੱਚ ਦੋਵਾਂ ਦੇਸ਼ਾਂ ਦੇ ਵਧਦੇ ਆਪਸੀ ਸਬੰਧਾਂ ਨੂੰ ਦਰਸਾਉਂਦੇ ਹੋਏ ਕਿਹਾ, ‘‘ਭਾਰਤ ਅਤੇ ਜਪਾਨ ਦੇ ਅਰਥਚਾਰੇ ਇੱਕ-ਦੂਜੇ ਦੇ ਪੂਰਕ ਹਨ। ਸੱਭਿਆਚਾਰਕ ਕਦਰਾਂ-ਕੀਮਤਾਂ ਤੋਂ ਲੈ ਕੇ ਆਧੁਨਿਕ ਤਕਨਾਲੋਜੀ ਤੱਕ, ਸਾਡੀ ਸੋਚ ਅਤੇ ਪਹੁੰਚ ਵਿੱਚ ਵੀ ਸਮਾਨਤਾ ਹੈ। ਅਤੇ ਸਭ ਤੋਂ ਵੱਧ, ਸਾਡੇ ਸਬੰਧਾਂ ਦੀ ਨੀਂਹ ਅਟੁੱਟ ਆਪਸੀ ਵਿਸ਼ਵਾਸ ’ਤੇ ਟਿਕੀ ਹੋਈ ਹੈ।’’ ਮੋਦੀ ਨੇ ਦੱਸਿਆ ਕਿ ਦੋਵਾਂ ਧਿਰਾਂ ਨੇ ਆਰਥਿਕ ਸੁਰੱਖਿਆ ਲਈ ਸਾਂਝਾ ਰੋਡਮੈਪ ਤਿਆਰ ਕੀਤਾ ਹੈ। ਇਸ ਰਾਹੀਂ ਸੈਮੀਕੰਡਕਟਰ, ਕੁਆਂਟਮ ਅਤੇ ਐਡਵਾਂਸਡ ਮਟੀਰੀਅਲ ਵਰਗੇ ਰਣਨੀਤਕ ਖੇਤਰਾਂ ਵਿੱਚ ਸਪਲਾਈ ਚੇਨ ਨੂੰ ਮਜ਼ਬੂਤ ਕੀਤਾ ਜਾਵੇਗਾ।

Advertisement

ਊਰਜਾ ਸੁਰੱਖਿਆ ਦੇ ਖੇਤਰ ਵਿੱਚ ਕਈ ਅਹਿਮ ਫ਼ੈਸਲੇ ਲਏ ਗਏ ਹਨ। ਇਸ ਤਹਿਤ ‘ਭਾਰਤ-ਜਪਾਨ ਬਾਇਓ-ਗੈਸ ਪਹਿਲ’ ਤਹਿਤ ਭਾਰਤ ਵਿੱਚ 1,000 ਬਾਇਓ-ਗੈਸ ਅਤੇ ਜੈਵਿਕ ਖਾਦ ਪਲਾਂਟ ਸਥਾਪਤ ਕੀਤੇ ਜਾਣਗੇ। ਇਹ ਭਾਰਤ ਦੇ ਪਿੰਡਾਂ ਵਿੱਚ ਸਥਿਰਤਾ, ਖ਼ੁਸ਼ਹਾਲੀ ਅਤੇ ਪੇਂਡੂ ਰੁਜ਼ਗਾਰ ਨੂੰ ਨਵੀਂ ਤਾਕਤ ਦੇਵੇਗਾ।

ਪ੍ਰਧਾਨ ਮੰਤਰੀ ਮੋਦੀ ਅਤੇ ਤਕਾਇਚੀ ਦੀ ਮੌਜੂਦਗੀ ਵਿੱਚ ਆਰਥਿਕ ਸੁਰੱਖਿਆ, ਸਵੱਛ ਊਰਜਾ, ਨਾਜ਼ੁਕ ਤਕਨਾਲੋਜੀਆਂ ਅਤੇ ਖੋਜ ਤੇ ਵਿਕਾਸ ਨਾਲ ਸਬੰਧਤ ਅਹਿਮ ਸਮਝੌਤਿਆਂ ਦਾ ਆਦਾਨ-ਪ੍ਰਦਾਨ ਕੀਤਾ ਗਿਆ। ਵਿਦੇਸ਼ ਮੰਤਰਾਲੇ ਦੇ ਤਰਜਮਾਨ ਰਣਧੀਰ ਜੈਸਵਾਲ ਨੇ ਦੱਸਿਆ ਕਿ ਭਾਰਤ ਅਤੇ ਜਪਾਨ ਦਰਮਿਆਨ ਸਫ਼ਾਰਤੀ ਸਬੰਧਾਂ ਦੀ ਸਥਾਪਨਾ ਦੀ 75ਵੀਂ ਵਰ੍ਹੇਗੰਢ ਮਨਾਉਣ ਲਈ ਕੀਤੇ ਜਾਣ ਵਾਲੇ ਪ੍ਰੋਗਰਾਮਾਂ ਦੀ ਸੂਚੀ ’ਤੇ ਵੀ ਸਹਿਮਤੀ ਬਣੀ ਹੈ।

ਮੋਦੀ ਨੇ ਤਕਾਇਚੀ ਨੂੰ ਆਪਣੀ ‘ਛੋਟੀ ਭੈਣ’ ਕਿਹਾ

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਇੱਥੇ ਸਾਂਝੀ ਪ੍ਰੈੱਸ ਕਾਨਫਰੰਸ ਦੌਰਾਨ ਆਪਣੀ ਜਪਾਨੀ ਹਮਰੁਤਬਾ ਸਨਾਏ ਤਕਾਇਚੀ ਨੂੰ ਆਪਣੀ ‘ਛੋਟੀ ਭੈਣ’ ਕਹਿ ਕੇ ਸੰਬੋਧਨ ਕੀਤਾ ਅਤੇ ਉਨ੍ਹਾਂ ਨੂੰ ‘ਦੂਰਦਰਸ਼ੀ ਅਤੇ ਹਰਮਨਪਿਆਰੀ ਆਗੂ’ ਵਜੋਂ ਸਲਾਹਿਆ। ਮੋਦੀ ਨੇ ਇਹ ਟਿੱਪਣੀ ਹਿੰਦੀ ਵਿੱਚ ਕੀਤੀ ਅਤੇ ਤਕਾਇਚੀ ਜੋ ਤਕਨੀਕੀ ਯੰਤਰ ਰਾਹੀਂ ਇਸ ਦਾ ਜਪਾਨੀ ਵਿੱਚ ਨਾਲੋ-ਨਾਲ ਅਨੁਵਾਦ ਸੁਣ ਰਹੀ ਸੀ, ਨੇ ਨਿੱਘੀ ਮੁਸਕਰਾਹਟ ਨਾਲ ਇਸ ਪ੍ਰਤੀ ਆਪਣਾ ਹੁੰਗਾਰਾ ਦਿੱਤਾ। ਪ੍ਰਧਾਨ ਮੰਤਰੀ ਮੋਦੀ ਨੇ ਆਪਣੇ ਸੰਬੋਧਨ ਦੌਰਾਨ ਕਿਹਾ, ‘‘ਯੂਅਰ ਐਕਸੀਲੈਂਸੀ, ਅਤੇ ਮੇਰੀ ਛੋਟੀ ਭੈਣ ਪ੍ਰਧਾਨ ਮੰਤਰੀ ਤਕਾਇਚੀ, ਦੋਵਾਂ ਦੇਸ਼ਾਂ ਦੇ ਡੈਲੀਗੇਟ ਅਤੇ ਮੀਡੀਆ ਦੇ ਮੈਂਬਰੋ, ਨਮਸਕਾਰ! ਕੋਨੀਚਿਵਾ।’’ ਦੱਸ ਦੇਈਏ ਕਿ ‘ਕੋਨੀਚਿਵਾ’ ਜਾਪਾਨੀ ਸ਼ਬਦ ਹੈ ਜੋ ਕਿਸੇ ਦਾ ਸਵਾਗਤ ਜਾਂ ਨਮਸਕਾਰ ਕਰਨ ਲਈ ਵਰਤਿਆ ਜਾਂਦਾ ਹੈ। -ਪੀਟੀਆਈ

Advertisement
×