DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

India GCC Trade Deal: ਭਾਰਤ ਅਤੇ Gulf Cooperation Council ਨੇ ਮੁਕਤ ਵਪਾਰ ਸਮਝੌਤੇ ’ਤੇ ਸਾਂਝੇ ਬਿਆਨ ’ਤੇ ਕੀਤੇ ਦਸਤਖ਼ਤ

India GCC Trade Deal: ਵਪਾਰਕ ਸਬੰਧਾਂ ਵਿੱਚ ਆਵੇਗੀ ਹੋਰ ਤੇਜ਼ੀ

  • fb
  • twitter
  • whatsapp
  • whatsapp
featured-img featured-img
ਪੀਯੂਸ਼ ਗੋਇਲ ਨੇ ਕਿਹਾ ਕਿ 5 ਫਰਵਰੀ, 2026 ਨੂੰ ਹਸਤਾਖਰ ਕੀਤੇ ਗਏ FTA ਲਈ ਸੰਦਰਭ ਦੀਆਂ ਸ਼ਰਤਾਂ (ToR) ਦੇ ਨਾਲ ਸੰਯੁਕਤ ਬਿਆਨ, ਭਾਰਤ ਅਤੇ GCC ਮੈਂਬਰ ਦੇਸ਼ਾਂ ਵਿਚਕਾਰ ਸਬੰਧਾਂ ਵਿੱਚ ਇੱਕ ਮਹੱਤਵਪੂਰਨ ਮੀਲ ਪੱਥਰ ਹੈ। ANI ਫੋਟੋ
Advertisement

India GCC Trade Deal: ਭਾਰਤ ਅਤੇ ਖਾੜੀ ਸਹਿਯੋਗ ਕੌਂਸਲ (GCC) ਨੇ ਮੰਗਲਵਾਰ ਨੂੰ ਇੱਥੇ ਭਾਰਤ-ਜੀ.ਸੀ.ਸੀ. ਮੁਕਤ ਵਪਾਰ ਸਮਝੌਤੇ (FTA) ਸਬੰਧੀ ਇੱਕ ਸਾਂਝੇ ਬਿਆਨ ’ਤੇ ਦਸਤਖ਼ਤ ਕੀਤੇ ਹਨ। ਇਸ ਮੌਕੇ ਕੇਂਦਰੀ ਵਣਜ ਅਤੇ ਉਦਯੋਗ ਮੰਤਰੀ ਪੀਯੂਸ਼ ਗੋਇਲ ਨੇ ਇਸ ਨੂੰ ਦੋਵਾਂ ਧਿਰਾਂ ਵਿਚਕਾਰ ਰਿਸ਼ਤਿਆਂ ਦਾ ਇੱਕ ਮਹੱਤਵਪੂਰਨ ਪੜਾਅ ਦੱਸਦਿਆਂ ਕਿਹਾ ਕਿ ਸਾਂਝੇ ਇਤਿਹਾਸ ਅਤੇ ਸੱਭਿਆਚਾਰਕ ਸਾਂਝ ’ਤੇ ਟਿਕੇ ਇਨ੍ਹਾਂ ਸਬੰਧਾਂ ਨੂੰ ਇਸ ਸਮਝੌਤੇ ਨਾਲ ਹੋਰ ਹੁਲਾਰਾ ਮਿਲੇਗਾ। ਉਨ੍ਹਾਂ ਕਿਹਾ ਕਿ ਵਿਸ਼ਵ ਪੱਧਰ ’ਤੇ ਅਜਿਹਾ ਮਜ਼ਬੂਤ ਵਪਾਰਕ ਢਾਂਚਾ ਦੋਵਾਂ ਖੇਤਰਾਂ ਲਈ ਲਾਹੇਵੰਦ ਸਾਬਤ ਹੋਵੇਗਾ।

ਜ਼ਿਕਰਯੋਗ ਹੈ ਕਿ ਜੀ.ਸੀ.ਸੀ. ਭਾਰਤ ਦਾ ਸਭ ਤੋਂ ਵੱਡਾ ਵਪਾਰਕ ਭਾਈਵਾਲ ਸਮੂਹ ਹੈ, ਜਿਸ ਨਾਲ ਵਿੱਤੀ ਸਾਲ 2024-25 ਵਿੱਚ ਦੁਵੱਲਾ ਵਪਾਰ 178.56 ਅਰਬ ਡਾਲਰ ਤੱਕ ਪਹੁੰਚ ਗਿਆ ਹੈ। ਇਹ ਭਾਰਤ ਦੇ ਕੁੱਲ ਵਿਸ਼ਵ ਵਪਾਰ ਦਾ ਲਗਭਗ 15.42 ਫੀਸਦੀ ਹਿੱਸਾ ਬਣਦਾ ਹੈ। ਭਾਰਤ ਵੱਲੋਂ ਖਾੜੀ ਦੇਸ਼ਾਂ ਨੂੰ ਮੁੱਖ ਤੌਰ ’ਤੇ ਚੌਲ, ਇੰਜਨੀਅਰਿੰਗ ਦਾ ਸਾਮਾਨ, ਕੱਪੜੇ ਅਤੇ ਗਹਿਣੇ ਬਰਾਮਦ ਕੀਤੇ ਜਾਂਦੇ ਹਨ, ਜਦੋਂਕਿ ਉੱਥੋਂ ਕੱਚਾ ਤੇਲ, ਐਲ.ਐਨ.ਜੀ. ਅਤੇ ਪੈਟਰੋ ਕੈਮੀਕਲ ਮੰਗਵਾਏ ਜਾਂਦੇ ਹਨ।

Advertisement

ਜੀ.ਸੀ.ਸੀ. ਦੇ ਸਕੱਤਰ ਜਨਰਲ ਅਲਬੁਦੈਵੀ ਨੇ ਕਿਹਾ ਕਿ ਇਸ ਸਮਝੌਤੇ ਨਾਲ ਕਾਰੋਬਾਰਾਂ ਵਿੱਚ ਭਰੋਸੇਯੋਗਤਾ ਵਧੇਗੀ ਅਤੇ ਨਿਵੇਸ਼ ਦੇ ਨਵੇਂ ਰਾਹ ਖੁੱਲ੍ਹਣਗੇ। ਮੰਨਿਆ ਜਾ ਰਿਹਾ ਹੈ ਕਿ ਇਸ ਨਾਲ ਭਾਰਤ ਵਿੱਚ ਵਿਦੇਸ਼ੀ ਸਿੱਧੇ ਨਿਵੇਸ਼ (FDI) ਵਿੱਚ ਵੀ ਵੱਡਾ ਵਾਧਾ ਹੋਵੇਗਾ।

Advertisement

Advertisement
×