DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਭਾਰਤ ਅਤੇ ਕੈਨੇਡਾ ਨੇ ਸੁਰੱਖਿਆ ਸਹਿਯੋਗ ਵਧਾਇਆ; ਅਪਰਾਧ, ਅਤਿਵਾਦ ਅਤੇ ਹਵਾਲਗੀ 'ਤੇ ਧਿਆਨ ਕੀਤਾ ਕੇਂਦਰਿਤ

ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਅਤੇ ਕੈਨੇਡੀਅਨ ਸਲਾਹਕਾਰ ਡੇਵਿਡ ਮੌਰੀਸਨ ਵਿਚਕਾਰ ਹੋਈ ਤੀਜੀ ਸੁਰੱਖਿਆ ਗੱਲਬਾਤ

  • fb
  • twitter
  • whatsapp
  • whatsapp
featured-img featured-img
Image credit/X @MEAIndia
Advertisement

ਭਾਰਤ ਅਤੇ ਕੈਨੇਡਾ ਨੇ ਕੌਮਾਂਤਰੀ ਸੰਗਠਿਤ ਅਪਰਾਧ, ਅਤਿਵਾਦ ਅਤੇ ਹਿੰਸਕ ਕੱਟੜਵਾਦ, ਮਨੁੱਖੀ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ, ਸਾਈਬਰ ਅਪਰਾਧ ਅਤੇ ਜਬਰੀ ਵਸੂਲੀ (extortion) ਵਿਰੁੱਧ ਸਹਿਯੋਗ ਵਧਾਉਣ 'ਤੇ ਸਹਿਮਤੀ ਜਤਾਈ ਹੈ। ਦੋਵਾਂ ਧਿਰਾਂ ਨੇ ਅਪਰਾਧੀਆਂ ਦੀ ਹਵਾਲਗੀ 'ਤੇ ਨਜ਼ਦੀਕੀ ਤਾਲਮੇਲ ਕਰਨ ਦੀ ਵਚਨਬੱਧਤਾ ਵੀ ਪ੍ਰਗਟਾਈ ਹੈ।

ਇਹ ਫੈਸਲਾ ਨਵੀਂ ਦਿੱਲੀ ਵਿੱਚ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਅਤੇ ਕੈਨੇਡੀਅਨ ਪ੍ਰਧਾਨ ਮੰਤਰੀ ਦੇ ਸੀਨੀਅਰ ਕੂਟਨੀਤਕ ਅਤੇ ਕੌਮਾਂਤਰੀ ਮਾਮਲਿਆਂ ਦੇ ਸਲਾਹਕਾਰ ਡੇਵਿਡ ਮੌਰੀਸਨ ਵਿਚਕਾਰ ਹੋਏ ਭਾਰਤ-ਕੈਨੇਡਾ ਸੁਰੱਖਿਆ ਸੰਵਾਦ ਦੌਰਾਨ ਲਿਆ ਗਿਆ।

Advertisement

ਦੋਵੇਂ ਧਿਰਾਂ ਮੌਜੂਦਾ ਸੁਰੱਖਿਆ, ਕਾਨੂੰਨ ਲਾਗੂ ਕਰਨ ਵਾਲੇ ਤੰਤਰ ਨੂੰ ਮਜ਼ਬੂਤ ਕਰਨ, ਆਪਸੀ ਚਿੰਤਾ ਦੇ ਮਾਮਲਿਆਂ 'ਤੇ ਤੇਜ਼ੀ ਨਾਲ ਸੰਚਾਰ ਅਤੇ ਸਮੇਂ ਸਿਰ ਜਾਣਕਾਰੀ ਸਾਂਝੀ ਕਰਨ ਲਈ, ਜਿੱਥੇ ਲੋੜ ਹੋਵੇ, ਤਾਲਮੇਲ ਦੇ ਨਵੇਂ ਤਰੀਕੇ ਬਣਾਉਣ ਵਾਸਤੇ ਸਹਿਮਤ ਹੋਈਆਂ।

Advertisement

ਇਹ ਚਰਚਾਵਾਂ ਸਾਲਾਂ ਦੇ ਤਣਾਅਪੂਰਨ ਸਬੰਧਾਂ ਤੋਂ ਬਾਅਦ ਸੁਰੱਖਿਆ ਸਹਿਯੋਗ ਨੂੰ ਮੁੜ ਬਣਾਉਣ ਦੀ ਕੋਸ਼ਿਸ਼ ਕਰ ਰਹੇ ਭਾਰਤ ਅਤੇ ਕੈਨੇਡਾ ਦੇ ਪਿਛੋਕੜ ਵਿੱਚ ਮਹੱਤਵ ਰੱਖਦੀਆਂ ਹਨ।

ਵਿਦੇਸ਼ ਮੰਤਰਾਲੇ ਅਨੁਸਾਰ, ਦੋਵਾਂ ਧਿਰਾਂ ਨੇ ਫਰਵਰੀ ਵਿੱਚ ਬਣੀ 'ਸੁਰੱਖਿਆ ਕਾਰਜ ਯੋਜਨਾ' ਤਹਿਤ ਹੋਈ ਪ੍ਰਗਤੀ ਦਾ ਜਾਇਜ਼ਾ ਲਿਆ ਅਤੇ ਵਿਵਹਾਰਕ ਸਹਿਯੋਗ ਲਈ ਹੋਰ ਖੇਤਰਾਂ ਦੀ ਪਛਾਣ ਕਰਨ 'ਤੇ ਸਹਿਮਤੀ ਜਤਾਈ।

ਗੱਲਬਾਤ ਤੋਂ ਬਾਅਦ ਜਾਰੀ ਕੀਤੇ ਗਏ ਇੱਕ ਬਿਆਨ ਦੇ ਅਨੁਸਾਰ, ਇਸ ਵਿੱਚ ਸਾਈਬਰ ਸੁਰੱਖਿਆ ਅਤੇ ਆਰਥਿਕ ਸੁਰੱਖਿਆ 'ਤੇ ਢਾਂਚਾਗਤ ਸੰਵਾਦ (structured dialogues) ਦੀ ਪੜਚੋਲ ਕਰਨਾ ਸ਼ਾਮਲ ਹੈ।

ਡੋਵਾਲ ਦੇ ਸੱਦੇ 'ਤੇ ਮੌਰੀਸਨ 5 ਤੋਂ 7 ਅਕਤੂਬਰ ਤੱਕ ਭਾਰਤ ਦੌਰੇ 'ਤੇ ਹਨ। ਇਹ ਤਾਜ਼ਾ ਮੀਟਿੰਗ ਸਤੰਬਰ 2025 ਤੋਂ ਬਾਅਦ ਐੱਨ ਐੱਸ ਏ-ਪੱਧਰ ਦੀ ਤੀਜੀ ਸੁਰੱਖਿਆ ਗੱਲਬਾਤ ਸੀ, ਜੋ ਪਿਛਲੇ ਸਾਲ ਨਵੀਂ ਦਿੱਲੀ ਅਤੇ ਫਰਵਰੀ ਵਿੱਚ ਓਟਾਵਾ ਵਿੱਚ ਹੋਈ ਗੱਲਬਾਤ ਤੋਂ ਬਾਅਦ ਹੋਈ ਹੈ।

ਭਾਰਤ ਅਤੇ ਕੈਨੇਡਾ ਨੇ ਠੋਸ ਦੁਵੱਲੇ ਰੱਖਿਆ ਸਬੰਧਾਂ ਦੀ ਸੰਭਾਵਨਾ 'ਤੇ ਵੀ ਚਰਚਾ ਕੀਤੀ ਅਤੇ ਵਿਆਪਕ ਆਰਥਿਕ ਭਾਈਵਾਲੀ ਸਮਝੌਤੇ (CEPA) ਲਈ ਗੱਲਬਾਤ ਨੂੰ ਅੱਗੇ ਵਧਾਉਣ ਦੇ ਯਤਨਾਂ ਦਾ ਸਵਾਗਤ ਕੀਤਾ।

Advertisement
×