ਆਜ਼ਾਦੀ ਦਿਹਾੜਾ: ਦਿੱਲੀ ’ਚ ਸਖ਼ਤ ਸੁਰੱਖਿਆ ਬੰਦੋਬਸਤ : The Tribune India

ਆਜ਼ਾਦੀ ਦਿਹਾੜਾ: ਦਿੱਲੀ ’ਚ ਸਖ਼ਤ ਸੁਰੱਖਿਆ ਬੰਦੋਬਸਤ

ਦਸ ਹਜ਼ਾਰ ਤੋਂ ਵੱਧ ਜਵਾਨ ਤਾਇਨਾਤ; ਲਾਲ ਕਿਲ੍ਹੇ ਦੇ 5 ਕਿਲੋਮੀਟਰ ਘੇਰੇ ’ਚ ਪਤੰਗ ਉਡਾਉਣ ’ਤੇ ਪਾਬੰਦੀ

ਆਜ਼ਾਦੀ ਦਿਹਾੜਾ: ਦਿੱਲੀ ’ਚ ਸਖ਼ਤ ਸੁਰੱਖਿਆ ਬੰਦੋਬਸਤ

ਲਾਲ ਕਿਲ੍ਹੇ ਦੇ ਨੇੜੇ ਸੂਈਏ ਕੁੱਤਿਆਂ ਨਾਲ ਜਾਂਚ ਕਰਦੇ ਹੋਏ ਸੁਰੱਖਿਆ ਮੁਲਾਜ਼ਮ। -ਫੋਟੋ: ਪੀਟੀਆਈ

ਮਨਧੀਰ ਸਿੰਘ ਦਿਓਲ

ਨਵੀਂ ਦਿੱਲੀ, 14 ਅਗਸਤ

ਆਜ਼ਾਦੀ ਦਿਵਸ ਦੇ ਜਸ਼ਨਾਂ ਦੇ ਮੱਦੇਨਜ਼ਰ ਕੌਮੀ ਰਾਜਧਾਨੀ ਦਿੱਲੀ ਵਿੱਚ 10,000 ਤੋਂ ਵੱਧ ਜਵਾਨ ਤਾਇਨਾਤ ਕਰਦਿਆਂ ਲਾਲ ਕਿਲ੍ਹੇ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। 15 ਅਗਸਤ ਨੂੰ ਲਾਲ ਕਿਲ੍ਹੇ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਸ਼ ਨੂੰ ਸੰਬੋਧਨ ਕਰਨਗੇ। ਸੁਰੱਖਿਆ ਪ੍ਰਬੰਧਾਂ ਤਹਿਤ ਚਿਹਰੇ ਦੀ ਪਛਾਣ ਕਰਨ ਵਾਲੇ ਸਿਸਟਮ ਕੈਮਰਿਆਂ ਤੋਂ ਲੈ ਕੇ ਬਹੁ-ਪੱਧਰੀ ਸੁਰੱਖਿਆ ਕਵਰ ਅਤੇ 400 ਤੋਂ ਵੱਧ ਪਤੰਗ ਫੜਨ ਵਾਲਿਆਂ (ਕਾਈਟ ਕੈਚਰਾਂ) ਦੀ ਤਾਇਨਾਤੀ ਕਰਦਿਆਂ ਸੁਰੱਖਿਆ ਬਲਾਂ ਨੇ ਇਤਿਹਾਸਕ ਕਿਲ੍ਹੇ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਕੋਈ ਕਸਰ ਨਹੀਂ ਛੱਡੀ ਹੈ। ਲਾਲ ਕਿਲ੍ਹੇ ’ਤੇ ਆਜ਼ਾਦੀ ਦਿਵਸ ਸਮਾਗਮ ਲਈ 7,000 ਲੋਕਾਂ ਦੇ ਇਕੱਠੇ ਹੋਣ ਦੀ ਉਮੀਦ ਹੈ। ਲਾਲ ਕਿਲ੍ਹੇ ਦੇ ਆਲੇ-ਦੁਆਲੇ 5 ਕਿਲੋਮੀਟਰ ਦੇ ਖੇਤਰ ਨੂੰ ਤਿਰੰਗਾ ਲਹਿਰਾਉਣ ਤੱਕ ‘ਪਤੰਗ ਉਡਾਉਣ ਰਹਿਤ ਖੇਤਰ’ ਵਜੋਂ ਸੀਮਾਬੱਧ ਕੀਤਾ ਗਿਆ ਹੈ। ਵਿਸ਼ੇਸ਼ ਪੁਲੀਸ ਕਮਿਸ਼ਨਰ (ਕਾਨੂੰਨ ਤੇ ਵਿਵਸਥਾ) ਦੀਪੇਂਦਰ ਪਾਠਕ ਨੇ ਕਿਹਾ ਕਿ ਦਿੱਲੀ ਵਿੱਚ ਧਾਰਾ 144 ਦੇ ਪ੍ਰਬੰਧ ਪਹਿਲਾਂ ਹੀ ਲਾਗੂ ਕੀਤੇ ਜਾ ਚੁੱਕੇ ਹਨ। ਉਨ੍ਹਾਂ ਕਿਹਾ ਕਿ 15 ਅਗਸਤ ਤੱਕ ਲਾਲ ਕਿਲੇ ’ਤੇ ਪ੍ਰੋਗਰਾਮ ਦੀ ਸਮਾਪਤੀ ਤੱਕ ਜੋ ਵੀ ਵਿਅਕਤੀ ਪਤੰਗ, ਗੁਬਾਰੇ ਜਾਂ ਚੀਨੀ ਲਾਲਟੈਨਾਂ ਉਡਾਉਂਦਾ ਦੇਖਿਆ ਜਾਵੇਗਾ ਉਸ ਨੂੰ ਸਜ਼ਾ ਦਿੱਤੀ ਜਾਵੇਗੀ। ਪਾਠਕ ਨੇ ਕਿਹਾ ਕਿ ਰਵਾਇਤੀ ਏਰੀਅਲ ਪਲੈਟਫਾਰਮਾਂ ਅਤੇ ਮਨੁੱਖ ਰਹਿਤ ਉੱਡਣ ਵਾਲੀਆਂ ਵਸਤੂਆਂ ਤੋਂ ਕਿਸੇ ਵੀ ਖਤਰੇ ਦਾ ਮੁਕਾਬਲਾ ਕਰਨ ਲਈ ਰਾਡਾਰ ਤਾਇਨਾਤ ਕੀਤੇ ਜਾਣਗੇ।

ਅੱਠ ਸੜਕਾਂ ’ਤੇ ਬੰਦ ਰਹੇਗੀ ਆਵਾਜਾਈ

ਅੱਠ ਸੜਕਾਂ ਜਿਸ ਵਿੱਚ ਨੇਤਾਜੀ ਸੁਭਾਸ਼ ਮਾਰਗ, ਲੋਥੀਅਨ ਰੋਡ, ਐੱਸਪੀ ਮੁਖਰਜੀ ਮਾਰਗ, ਚਾਂਦਨੀ ਚੌਕ ਰੋਡ, ਨਿਸ਼ਾਦ ਰਾਜ ਮਾਰਗ, ਐਸਪਲੇਨੇਡ ਰੋਡ, ਸੁਭਾਸ਼ ਮਾਰਗ, ਰਾਜਘਾਟ ਤੋਂ ਆਈਐੱਸਬੀਟੀ ਤੱਕ ਰਿੰਗ ਰੋਡ ਤੇ ਆਈਐੱਸਬੀਟੀ ਤੋਂ ਆਈਐੱਸਬੀਟੀ ਤੱਕ ਆਊਟਰ ਰਿੰਗ ਰੋਡ ਸ਼ਾਮਲ ਹਨ, ਜਨਤਕ ਯਾਤਰੀਆਂ ਲਈ ਬੰਦ ਹੋਣਗੀਆਂ। ਨੋਇਡਾ, ਲੋਨੀ, ਸਿੰਘੂ, ਗਾਜ਼ੀਪੁਰ, ਬਦਰਪੁਰ, ਸਫੀਆ, ਮਹਾਰਾਜਪੁਰ, ਆਯਾ ਨਗਰ, ਔਚੰਡੀ, ਸੂਰਿਆ ਨਗਰ, ਰਾਜੋਕਰੀ, ਧਾਂਸਾ, ਅਪਸਰਾ, ਕਲੰਦੀ ਕੁੰਜ, ਝੜੌਦਾ, ਭੋਪੁਰਾ, ਲਾਲ ਕੁਆਂ ਪੁਲ ਪ੍ਰਹਿਲਾਦ ਪੁਰ ਅਤੇ ਟਿੱਕਰੀ ਹੱਦਾਂ ਵਪਾਰਕ ਅਤੇ ਆਵਾਜਾਈ ਲਈ ਬੰਦ ਰਹਿਣਗੀਆਂ।

ਚੱਲਦੀ ਰਹੇਗੀ ਮੈਟਰੋ ਸੇਵਾ

15 ਅਗਸਤ ਨੂੰ ਮੈਟਰੋ ਰੇਲ ਸੇਵਾਵਾਂ ਚੱਲਦੀਆਂ ਰਹਿਣਗੀਆਂ। ਹਾਲਾਂਕਿ ਸੁਤੰਤਰਤਾ ਦਿਵਸ ਲਈ ਸਖਤ ਸੁਰੱਖਿਆ ਪ੍ਰਬੰਧਾਂ ਦੇ ਕਾਰਨ ਸੋਮਵਾਰ ਦੁਪਹਿਰ 2 ਵਜੇ ਤੱਕ ਮੈਟਰੋ ਸਟੇਸ਼ਨਾਂ ’ਤੇ ਪਾਰਕਿੰਗ ਸਹੂਲਤ ਨਹੀਂ ਹੋਵੇਗੀ। ਦਿੱਲੀ ਟਰੈਫਿਕ ਪੁਲੀਸ ਨੇ ਆਵਾਜਾਈ ਸਬੰਧੀ ਐਡਵਾਈਜ਼ਰੀ ਵੀ ਜਾਰੀ ਕੀਤੀ ਹੈ। ਲਾਲ ਕਿਲੇ ਦੇ ਆਲੇ-ਦੁਆਲੇ ਦੇ ਇਲਾਕੇ ਵਿੱਚ ਤੜਕੇ 4 ਵਜੇ ਤੋਂ ਸਵੇਰੇ 10 ਵਜੇ ਤੱਕ ਕੋਈ ਆਵਾਜਾਈ ਨਹੀਂ ਹੋਵੇਗੀ। ਇਸ ਸਮੇਂ ਦੌਰਾਨ ਸਿਰਫ ਅਧਿਕਾਰਤ ਵਾਹਨਾਂ ਨੂੰ ਹੀ ਇਸ ਖੇਤਰ ਵਿੱਚ ਜਾਣ ਦੀ ਆਗਿਆ ਹੋਵੇਗੀ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਗੁਜਰਾਤ ਵਿਚ ਚੋਣ ਪਿੜ ਭਖਿਆ

ਗੁਜਰਾਤ ਵਿਚ ਚੋਣ ਪਿੜ ਭਖਿਆ

ਮੁਲਕ ਨਾਲ ਕਦਮ ਤਾਲ ਦਾ ਤਰੱਦਦ

ਮੁਲਕ ਨਾਲ ਕਦਮ ਤਾਲ ਦਾ ਤਰੱਦਦ

ਅਵੱਲੜੇ ਦਰਦ ਲਿਬਾਸ ਦੇ

ਅਵੱਲੜੇ ਦਰਦ ਲਿਬਾਸ ਦੇ

2024 ਦੀਆਂ ਚੋਣਾਂ ਲਈ ਭਾਜਪਾ ਦੀ ਰਣਨੀਤੀ

2024 ਦੀਆਂ ਚੋਣਾਂ ਲਈ ਭਾਜਪਾ ਦੀ ਰਣਨੀਤੀ

ਸ਼ਹਿਰ

View All