DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Independence Day: Delhi ’ਚ ਕਈ ਥਾਵਾਂ ਨੂੰ ਬੰਬ ਦੀਆਂ ਧਮਕੀਆਂ

ਸੁਰੱਖਿਆ ਏਜੰਸੀਆਂ ਨੂੰ ਜਾਂਚ ਵਿੱਚ ਨਹੀਂ ਮਿਲੀ ਕੋਈ ਸ਼ੱਕੀ ਵਸਤੂ; ਦਹਿਸ਼ਤ ਫੈਲਾਉਣ ਦੇ ਇਰਾਦੇ ਨਾਲ ਭੇਜੀ ਗਈ ਈ-ਮੇਲ

  • fb
  • twitter
  • whatsapp
  • whatsapp
featured-img featured-img
ਇੰਡੀਆ ਗੇਟ ਨੇੜੇ ਕਰਤੱਵਿਆ ਪਥ ’ਤੇ ਮੁਸਤੈਦ ਸੁਰੱਖਿਆ ਕਰਮੀ। -ਫੋਟੋ: ਏਐੱਨਆਈ
Advertisement

ਆਜ਼ਾਦੀ ਦਿਵਸ ਤੋਂ ਪਹਿਲਾਂ ਦਿੱਲੀ ਦੇ ਪੰਜ ਪ੍ਰਮੁੱਖ ਸਥਾਨਾਂ ਨੂੰ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਮਿਲੀਆਂ ਹਨ। ਇਨ੍ਹਾਂ ਵਿੱਚ ਦਿੱਲੀ ਹਾਈ ਕੋਰਟ, ਜਾਮਨਗਰ ਹਾਊਸ, ਝੰਡੇਵਾਲਾ ਫੈਕਟਰੀ ਕੰਪਲੈਕਸ, ਐੱਮ ਬੀ ਸਾਕੇਤ ਦਫ਼ਤਰ/ਡੀ ਐੱਮ ਦਫਤਰ, ਦਿੱਲੀ ਹਵਾਈ ਅੱਡੇ ਦਾ ਟਰਮੀਨਲ ਤਿੰਨ ਤੇ ਦਿੱਲੀ ਛਾਉਣੀ ਵਿਚਲਾ ਐੱਸ ਡੀ ਐੱਮ ਦਫ਼ਤਰ ਸ਼ਾਮਲ ਹਨ। ਫਾਇਰ ਵਿਭਾਗ ਅਨੁਸਾਰ ਅੱਗ ਬੁਝਾਉਣ ਵਾਲੇ ਇੰਜਣਾਂ ਨੂੰ ਸਾਰੀਆਂ ਥਾਵਾਂ ’ਤੇ ਭੇਜ ਦਿੱਤਾ ਗਿਆ ਅਤੇ ਅਮਲਾ ਚੌਕਸ ਰਿਹਾ। ਹਾਲਾਂਕਿ ਜਾਂਚ ਵਿੱਚ ਕੁਝ ਵੀ ਸ਼ੱਕੀ ਨਹੀਂ ਮਿਲਿਆ। ਦਿੱਲੀ ਹਾਈ ਕੋਰਟ ਦੇ ਅਧਿਕਾਰਤ ਈਮੇਲ ਪਤੇ ’ਤੇ ਇੱਕ ਧਮਕੀ ਭਰੀ ਈਮੇਲ ਪ੍ਰਾਪਤ ਹੋਈ ਜੋ ਕਿ ਰਜਿਸਟਰਾਰ ਜਨਰਲ ਦਾ ਈਮੇਲ ਪਤਾ ਹੈ। ਈਮੇਲ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਅਦਾਲਤ ਦੇ ਅਹਾਤੇ ਅਤੇ ਜੱਜਾਂ ਦੇ ਚੈਂਬਰਾਂ ਵਿੱਚ ਬੰਬ ਰੱਖਿਆ ਗਿਆ ਹੈ। ਦੁਪਹਿਰ 2 ਵਜੇ ਤੱਕ ਇਮਾਰਤ ਖਾਲੀ ਕਰਵਾਉਣ ਅਤੇ ਉਡਾਉਣ ਦਾ ਜ਼ਿਕਰ ਕੀਤਾ ਗਿਆ। ਈਮੇਲ ਮਿਲਣ ’ਤੇ ਦਿੱਲੀ ਪੁਲੀਸ, ਬੰਬ ਡਿਸਪੋਜ਼ਲ ਸਕੁਐਡ, ਡੌਗ ਸਕੁਐਡ ਅਤੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਮੌਕੇ ’ਤੇ ਪਹੁੰਚੀਆਂ ਅਤੇ ਜਾਂਚ ਸ਼ੁਰੂ ਕਰ ਦਿੱਤੀ। ਸੁਰੱਖਿਆ ਏਜੰਸੀਆਂ ਨੇ ਅਦਾਲਤ ਦੇ ਅਹਾਤੇ, ਅਦਾਲਤ ਦੇ ਕਮਰਿਆਂ ਅਤੇ ਸੰਵੇਦਨਸ਼ੀਲ ਖੇਤਰਾਂ ਵਿੱਚ ਤਲਾਸ਼ੀ ਲਈ ਅਤੇ ਜਾਂਚ ਸ਼ੁਰੂ ਕਰ ਦਿੱਤੀ। ਆਜ਼ਾਦੀ ਦਿਵਸ ਦੇ ਮੱਦੇਨਜ਼ਰ ਦਿੱਲੀ ਭਰ ਵਿੱਚ ਸੁਰੱਖਿਆ ਪਹਿਲਾਂ ਹੀ ਸਖ਼ਤ ਹੈ, ਹਾਈ ਕੋਰਟ ਦੇ ਆਲੇ-ਦੁਆਲੇ ਗਸ਼ਤ ਅਤੇ ਜਾਂਚ ਵਧਾ ਦਿੱਤੀ ਗਈ। ਸਪੈਸ਼ਲ ਸੈੱਲ ਅਤੇ ਸਾਈਬਰ ਕ੍ਰਾਈਮ ਯੂਨਿਟ ਈਮੇਲ ਭੇਜਣ ਵਾਲੇ ਦੇ ਆਈ ਪੀ ਪਤੇ ਅਤੇ ਸਰਵਰ ਦੀ ਜਾਂਚ ਕਰ ਰਹੀ ਹੈ ਤਾਂ ਜੋ ਈਮੇਲ ਦੇ ਸਰੋਤ ਦਾ ਪਤਾ ਲਗਾਇਆ ਜਾ ਸਕੇ। ਈਮੇਲ ਨੂੰ ਦਹਿਸ਼ਤ ਫੈਲਾਉਣ ਦੇ ਇਰਾਦੇ ਨਾਲ ਇੱਕ ਝੂਠੀ ਕਾਲ ਮੰਨਿਆ ਜਾ ਰਿਹਾ ਸੀ। ਪੁਲੀਸ ਬਿਨਾਂ ਕਿਸੇ ਢਿੱਲ ਦੇ ਸਾਰੇ ਪ੍ਰੋਟੋਕੋਲ ਦੀ ਪਾਲਣਾ ਕਰਨ ਵਿੱਚ ਜੁਟੀ ਰਹੀ। ਧਮਕੀ ਤੋਂ ਬਾਅਦ ਦਿੱਲੀ ਹਾਈ ਕੋਰਟ ਦੇ ਸੰਯੁਕਤ ਸਕੱਤਰ ਐਡਵੋਕੇਟ ਕੁਨਾਲ ਨੇ ਕਿਹਾ ਕਿ ਅਜਿਹਾ ਲੱਗਦਾ ਹੈ ਕਿ ਧਮਕੀ ਜਾਅਲੀ ਸੀ। ਬੰਬ ਸਕੁਐਡ ਅਤੇ ਸੂਹੀਆ ਕੁੱਤੇ ਪੂਰੇ ਹਾਈ ਕੋਰਟ ਕੰਪਲੈਕਸ ਦੀ ਚੰਗੀ ਤਰ੍ਹਾਂ ਜਾਂਚ ਕਰ ਰਹੇ ਸਨ। ਦਿੱਲੀ ਹਾਈ ਕੋਰਟ ਬਾਰ ਐਸੋਸੀਏਸ਼ਨ ਦੇ ਜੁਆਇੰਟ ਸਕੱਤਰ ਐਡਵੋਕੇਟ ਕੁਨਾਲ ਮਲਹੋਤਰਾ ਨੇ ਇਸ ਘਟਨਾ ਦੀ ਪੁਸ਼ਟੀ ਕੀਤੀ ਅਤੇ ਕਿਹਾ ਕਿ ਸਥਿਤੀ ਕਾਬੂ ਹੇਠ ਹੈ।

ਉੱਤਰੀ ਦਿੱਲੀ ਵਿੱਚ ਸੁਰੱਖਿਆ ਸਖ਼ਤ

ਆਜ਼ਾਦੀ ਦਿਵਸ ਦੇ ਮੱਦੇਨਜ਼ਰ ਉੱਤਰੀ ਦਿੱਲੀ ਵਿੱਚ ਸੁਰੱਖਿਆ ਸਖ਼ਤ ਕਰ ਦਿੱਤੀ ਗਈ ਹੈ। ਡੀ ਸੀ ਪੀ ਰਾਜਾ ਬੰਠੀਆ ਨੇ ਕਿਹਾ ਕਿ ਸੁਰੱਖਿਆ ਇੰਤਜ਼ਾਮ ਸੀ ਸੀ ਟੀ ਵੀ ਨਿਗਰਾਨੀ ਅਤੇ ਖੁਫ਼ੀਆ ਜਾਣਕਾਰੀ ਦੇ ਆਧਾਰ ’ਤੇ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਇਸ ਵਿੱਚ ਅਤਿਵਾਦ ਵਿਰੋਧੀ ਜਾਂਚ ਨੂੰ ਤਰਜੀਹ ਦੇਣਾ ਅਤੇ ਇੱਕ ਮਜ਼ਬੂਤ ਸੁਰੱਖਿਆ ਬੁਨਿਆਦੀ ਢਾਂਚਾ ਸਥਾਪਤ ਕਰਨਾ ਸ਼ਾਮਲ ਹੈ। ਸੁਤੰਤਰਤਾ ਦਿਵਸ ਤੋਂ ਪਹਿਲਾਂ ਉੱਤਰੀ ਦਿੱਲੀ ਵਿੱਚ ਇੱਕ ਵਿਆਪਕ ਸੀ ਸੀ ਟੀ ਵੀ ਕੰਟਰੋਲ ਰੂਮ ਸਥਾਪਤ ਕੀਤਾ ਗਿਆ ਹੈ। ਇਹ ਅਤਿ-ਆਧੁਨਿਕ ਕੰਟਰੋਲ ਰੂਮ ਆਲੇ ਦੁਆਲੇ ਦੀਆਂ ਸਾਰੀਆਂ ਸਰਗਰਮੀਆਂ ’ਤੇ ਨੇੜਿਓਂ ਨਜ਼ਰ ਰੱਖ ਰਿਹਾ ਹੈ।

Advertisement

Advertisement
Advertisement
×