ਸੀਲਮਪੁਰ ਤੇ ਸ਼ਾਸਤਰੀ ਪਾਰਕ ’ਚ ਦੋ ਪੁਲਾਂ ਦਾ ਉਦਘਾਟਨ

ਸੀਲਮਪੁਰ ਤੇ ਸ਼ਾਸਤਰੀ ਪਾਰਕ ’ਚ ਦੋ ਪੁਲਾਂ ਦਾ ਉਦਘਾਟਨ

ਪੁਲਾਂ ਦਾ ਉਦਘਾਟਨ ਕਰਦੇ ਹੋਏ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ। -ਫੋਟੋ: ਦਿਓਲ

ਮਨਧੀਰ ਸਿੰਘ ਦਿਓਲ

ਨਵੀਂ ਦਿੱਲੀ, 24 ਅਕਤੂਬਰ

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਅੱਜ ਸੀਲਮਪੁਰ ਤੇ ਸ਼ਾਸਤਰੀ ਪਾਰਕ ਵਿੱਚ ਦੋ ਪੁੱਲਾਂ ਦਾ ਉਦਘਾਟਨ ਕਰਨ ਸਮੇਂ ਦਿੱਲੀ ਦੇ ਸਿਹਤ ਤੇ ਸ਼ਹਿਰੀ ਵਿਕਾਸ ਮੰਤਰੀ ਸਤਿੰਦਰ ਜੈਨ, ਲੋਕ ਨਿਰਮਾਣ ਮਹਿਕਮੇ ਦੇ ਅਧਿਕਾਰੀ ਤੇ ਸਥਾਨਕ ਵਿਧਾਇਕ ਅਬਦੁੱਲ ਰਹਿਮਾਨ ਹਾਜ਼ਰ ਸਨ। ਮੁੱਖ ਮੰਤਰੀ ਨੇ ਕਿਹਾ ਕਿ ਉਹ ਖ਼ੁਦ ਪੂਰਬੀ ਦਿੱਲੀ ਵਿੱਚ ਰਹਿੰਦੇ ਰਹੇ ਹਨ ਤੇ ਸਾਰੀਆਂ ਸਮੱਸਿਆਵਾਂ ਤੋਂ ਭਲੀ-ਭਾਂਤ ਜਾਣੂ ਹਨ। ਉਨ੍ਹਾਂ ਦੋਸ਼ ਲਾਇਆ ਕਿ ਦਿੱਲੀ ਦੀਆਂ ਦੂਜੀਆਂ ਪਾਰਟੀਆਂ ਦੀਆਂ ਸਰਕਾਰਾਂ ਨੇ ਪੂਰਬੀ ਦਿੱਲੀ ਨਾਲ ਮਤਰੇਇਆ ਸਲੂਕ ਕੀਤਾ। ਸ਼ਹਿਰੀ ਵਿਕਾਸ ਮੰਤਰੀ ਸਤਿੰਦਰ ਜੈਨ ਨੇ ਕਿਹਾ ਕਿ ਦਿੱਲੀ ਨਗਰ ਨਿਗਮ ਨੇ ਆਜ਼ਾਦ ਮਾਰਕੀਟ ਫਲਾਈਓਵਰ ਬਣਾਉਣ ਲਈ 10 ਸਾਲ ਲਾਏ ਤੇ ਖਰਚ ਕਰੀਬ 800 ਕਰੋੜ ਕੀਤਾ ਜਦੋਂ ‘ਆਪ’ ਸਰਕਾਰ ਨੇ 250 ਕਰੋੜ ਨਾਲ 9-10 ਮਹੀਨੇ ਵਿੱਚ ਪੁੱਲ ਉਸਾਰ ਦਿੱਤੇ। ਉਹ ਦਿੱਲੀ ਦੇ ਅੰਤਰਰਾਜੀ ਬੱਸ ਅੱਡੇ (ਆਈਐੱਸਬੀਟੀ) ਤੋਂ ਉੱਤਰ ਪ੍ਰਦੇਸ਼ ਹੱਦ ਤਕ 10-15 ਮਿੰਟ ਵਿੱਚ ਪੁੱਜਾ ਜਾ ਸਕੇਗਾ। ਇਸ ਮੌਕੇ ਆਪਣੇ ਭਾਸ਼ਣ ਵਿੱਚ ਉਨ੍ਹਾਂ ਇਹ ਵੀ ਕਿਹਾ ਕਿ ਇਹ ਦੋਨੋਂ ਪੁੱਲ ਆਪਣੀ ਲਾਗਤ ਕੀਮਤ 303 ਕਰੋੜ ਦੀ ਬਜਾਏ 250 ਕਰੋੜ ਵਿੱਚ ਬਣੇ ਹਨ, ਕਿਉਂਕਿ ਦਿੱਲੀ ਸਰਕਾਰ ਠੇਕੇਦਾਰਾਂ ਤੋਂ ਹੁਣ ਰਿਸ਼ਵਤ ਨਹੀਂ ਲਈ ਜਾਂਦੀ। ਇਸ ਮੌਕੇ ਮੁੱਖ ਮੰਤਰੀ ਕੇਜਰੀਵਾਲ ਨੇ ਦਿੱਲੀ ਦੀਆਂ ਪਿਛਲੀਆਂ ਸਰਕਾਰਾਂ ਦੀ ਕਾਰਗੁਜ਼ਾਰੀ ’ਤੇ ਸਵਾਲੀਆ ਨਿਸ਼ਾਨ ਲਾਉਂਦੇ ਹੋਏ ਕਿਹਾ ਕਿ ਉਪਰੋਕਤ ਦੋਨਾਂ ਪੁਲਾਂ ਵਿੱਚੋਂ 53 ਕਰੋੜ ਰੁਪਏ ਬਚਾਉਣ ਦਾ ਕਾਰਨ ਇਹ ਹੈ ਕਿ ਪਹਿਲਾਂ ਇਹ ਪੈਸੇ ਆਗੂਆਂ ਦੀਆਂ ਜੇਬਾਂ ਵਿੱਚ ਰਿਸ਼ਵਤ ਦੇ ਰੂਪ ਵਿੱਚ ਜਾਂਦੇ ਸਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਮੁੱਖ ਖ਼ਬਰਾਂ

ਪੰਜਾਬ ਵਿੱਚ ਰੇਲ ਗੱਡੀਆਂ ਦੀ ਆਵਾਜਾਈ ਸ਼ੁਰੂ

ਪੰਜਾਬ ਵਿੱਚ ਰੇਲ ਗੱਡੀਆਂ ਦੀ ਆਵਾਜਾਈ ਸ਼ੁਰੂ

ਬਣਾਂਵਾਲਾ ਤਾਪ ਘਰ ਵਿੱਚ ਪੁੱਜੀ ਕੋਲੇ ਵਾਲੀ ਗੱਡੀ, ਅੰਮ੍ਰਿਤਸਰ ਤੋਂ ਹਰਿ...

ਕਰੋਨਾ: ਸੁਪਰੀਮ ਕੋਰਟ ਵੱਲੋਂ ਦਿੱਲੀ ਤੇ ਗੁਜਰਾਤ ਸਰਕਾਰ ਦੀ ਖਿਚਾਈ

ਕਰੋਨਾ: ਸੁਪਰੀਮ ਕੋਰਟ ਵੱਲੋਂ ਦਿੱਲੀ ਤੇ ਗੁਜਰਾਤ ਸਰਕਾਰ ਦੀ ਖਿਚਾਈ

ਕੇਂਦਰ ਸ਼ਾਸਿਤ ਪ੍ਰਦੇਸ਼ਾਂ ਤੇ ਸੂਬਾ ਸਰਕਾਰਾਂ ਤੋਂ ਵੀਰਵਾਰ ਤੱਕ ਸਟੇਟਸ ਰਿ...

ਕੱਟੜਾ-ਦਿੱਲੀ ਐਕਸਪ੍ਰੈੱਸਵੇਅ ਰੋਡ ਪ੍ਰਾਜੈਕਟ 2023 ’ਚ ਪੂਰਾ ਹੋਵੇਗਾ: ਜਿਤੇਂਦਰ ਸਿੰਘ

ਕੱਟੜਾ-ਦਿੱਲੀ ਐਕਸਪ੍ਰੈੱਸਵੇਅ ਰੋਡ ਪ੍ਰਾਜੈਕਟ 2023 ’ਚ ਪੂਰਾ ਹੋਵੇਗਾ: ਜਿਤੇਂਦਰ ਸਿੰਘ

ਅੰਮ੍ਰਿਤਸਰ ਤੇ ਕੱਟੜਾ ਵਿਚਾਲੇ ਸੰਪਰਕ ਬਣਨ ਨਾਲ ਸੈਰ ਸਪਾਟੇ ਨੂੰ ਮਿਲੇਗਾ...

ਸ਼ਹਿਰ

View All