ਗੁਰਦੁਆਰਾ ਵਾਰਡਾਂ ਦੀ ਵੋਟਰ ਸੂਚੀ ਦੀ ਸੋਧ ਵਾਲੇ ਸਾਫਟਵੇਅਰ ਦਾ ਉਦਘਾਟਨ

ਗੁਰਦੁਆਰਾ ਵਾਰਡਾਂ ਦੀ ਵੋਟਰ ਸੂਚੀ ਦੀ ਸੋਧ ਵਾਲੇ ਸਾਫਟਵੇਅਰ ਦਾ ਉਦਘਾਟਨ

ਵੋਟਾਂ ਬਣਾਉਣ ਲਈ ਆਨਲਾਈਨ ਪੋਰਟਲ ਸ਼ੁਰੂ ਕਰਨ ਮੌਕੇ ਰਾਜਿੰਦਰ ਪਾਲ ਗੌਤਮ। -ਫੋਟੋ: ਦਿਓਲ

ਪੱਤਰ ਪ੍ਰੇਰਕ
ਨਵੀਂ ਦਿੱਲੀ, 22 ਅਕਤੂਬਰ 

ਦਿੱਲੀ ਸਰਕਾਰ ਦੇ ਗੁਰਦੁਆਰਾ ਚੋਣ ਮੰਤਰੀ ਰਾਜਿੰਦਰ ਪਾਲ ਗੌਤਮ ਨੇ ਅੱਜ ਰਾਜਧਾਨੀ ਦੇ ਗੁਰਦੁਆਰਾ ਹਲਕਿਆਂ (ਵਾਰਡਾਂ) ਦੀ ਵੋਟਰ ਸੂਚੀ ਨੂੰ ਸੋਧਣ ਲਈ ਤਿਆਰ ਕੀਤੇ ਗਏ ਇੱਕ ਨਵੇਂ ਸਾਫਟਵੇਅਰ ਦਾ ਉਦਘਾਟਨ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਕੋਵਿਡ ਮਹਾਮਾਰੀ ਵਿੱਚ ਲੋੜੀਂਦੀ ਦੂਰੀ ਬਣਾਈ ਰੱਖਦੇ ਹੋਏ ਆਨਲਾਈਨ ਫਾਰਮ ਜਮ੍ਹਾਂ ਕਰਨਾ ਲਾਭਦਾਇਕ ਹੈ। ਡਾਇਰੈਕਟੋਰੇਟ ਆਫ਼ ਗੁਰਦੁਆਰਾ ਚੋਣਾਂ ਨੇ ਅੱਜ ਤੋਂ ਗੁਰਦੁਆਰਾ ਵਾਰਡਾਂ ਦੀ ਸੂਚੀ ਦੀ ‘ਆਨਲਾਈਨ’ ਤੇ ‘ਆਫਲਾਈਨ’ ਦੀ ਸ਼ੁਰੂਆਤ ਕੀਤੀ ਹੈ। ਇਸ ਕਾਰਜ ਲਈ ਫਾਰਮ ਜਮ੍ਹਾਂ ਕਰਨ ਦੀ ਆਖ਼ਰੀ ਤਰੀਕ 20.11.2020 ਨਿਰਧਾਰਤ ਕੀਤੀ ਗਈ ਹੈ। ਗੁਰਦੁਆਰਾ ਚੋਣਾਂ ਦੇ ਵੋਟਰਾਂ ਦੀ ਸਹੂਲਤ ਲਈ ਰਾਜਧਾਨੀ ਦੇ ਨਾਮਜ਼ਦ ਸਾਰੇ 46 ਕੇਂਦਰਾਂ ’ਚ ਜ਼ਰੂਰੀ ਸਟਾਫ ਦੀ ਨਿਯੁਕਤੀ ਕੀਤੀ ਗਈ ਹੈ। ਸ੍ਰੀ ਗੌਤਮ ਨੇ ਕਿਹਾ ਕਿ ਗੁਰਦੁਆਰਾ ਚੋਣ ਡਾਇਰੈਕਟੋਰੇਟ ਦੀ ਪਹਿਲਕਦਮੀ ਤੇ ਦਿੱਲੀ ਸਰਕਾਰ ਦੇ ਸੂਚਨਾ ਤੇ ਤਕਨਾਲੋਜੀ ਵਿਭਾਗ ਦੀ ਇੱਕ ਕੰਪਨੀ, ਡੀ-ਜੀਐੱਸ ਨੇ ਪਹਿਲੀ ਵਾਰ ਇੱਕ ਸਾਫਟਵੇਅਰ ਤਿਆਰ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਪੋਰਟਲ ਨਾਲ ਸਬੰਧਤ ਸਾਫਟਵੇਅਰ ਐਪਲੀਕੇਸ਼ਨ ਬਣਾਉਣ ਤੇ ਚਲਾਉਣ ਦਾ ਕੰਮ ਡੀ-ਜੀਐਸ ਕੰਪਨੀ ਨੂੰ ਦਿੱਤਾ ਗਿਆ ਹੈ। ਗੁਰਦੁਆਰਾ ਚੋਣ ਮੰਤਰੀ ਨੇ ਕਿਹਾ ਕਿ ਗੁਰਦੁਆਰਾ ਚੋਣ ਡਾਇਰੈਕਟੋਰੇਟ ਨੇ ਸਾਰੀ ਦਿੱਲੀ ਦੇ ਗੁਰਦੁਆਰਾ ਵਾਰਡਾਂ ਅਨੁਸਾਰ 46 ਜ਼ੋਨਲ ਦਫਤਰ ਸਥਾਪਤ ਕੀਤੇ ਹਨ। ਗੁਰਦੁਆਰਾ ਚੋਣ ਮੰਤਰੀ ਨੇ ਦੱਸਿਆ ਕਿ ਇਸ ਆਨ ਲਾਈਨ ਪੋਰਟਲ ਰਾਹੀਂ ਗੁਰਦੁਆਰਾ ਚੋਣਾਂ ਦੇ ਵੱਡੀ ਗਿਣਤੀ ਵੋਟਰ ਆਪਣੀ ਸਹੂਲਤ ਅਨੁਸਾਰ ਵੋਟਰ ਸੂਚੀ ’ਚ ਆਪਣੇ ਨਾਮ ਸ਼ਾਮਲ ਕਰਨ ਦੀ ਸਹੂਲਤ ਲੈ ਸਕਦੇ ਹਨ। ਇਸ ਐਪਲੀਕੇਸ਼ਨ ਵਿਚ ਵਾਰਡ ਦੇ ਸਾਰੇ ਵੇਰਵਿਆਂ, ਵਾਰਡ ’ਚ ਆਉਣ ਵਾਲੇ ਖੇਤਰ / ਸਥਾਨ ਦਾ ਨਾਮ ਤੇ ਦਾਖਲੇ ਲਈ ਭਰੀ ਗਈ ਦਰਖਾਸਤ ਦੀ ਸਥਿਤੀ ਵੀ ਵੇਖੀ ਜਾ ਸਕਦੀ ਹੈ।

ਇਸ ਸਾਫਟਵੇਅਰ ਐਪਲੀਕੇਸ਼ਨ ਦੇ ਲੰਬੇ ਸਮੇਂ ਦੇ ਲਾਭ ਹੋਣਗੇ ਤੇ ਭਵਿੱਖ ’ਚ ਵੀ ਇਕੱਠੀ ਕੀਤੀ ਜਾਣਕਾਰੀ ਦੀ ਵਰਤੋਂ ਕਰਨ ਦੇ ਯੋਗ ਹੋਣਗੇ। ਇਹ ਕਿਸੇ ਵੀ ਕਿਸਮ ਦੇ ਕਾਨੂੰਨੀ ਮਾਮਲੇ ਵਿਚ ਨਾਮਜ਼ਦ ਚੁਣੇ ਗਏ ਵੋਟਰਾਂ ਦੀ ਪ੍ਰਮਾਣਿਕਤਾ ਨੂੰ ਸਾਬਤ ਕਰਨ ਵਿਚ ਸਹਾਇਤਾ ਕਰੇਗਾ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਪੰਜਾਬ ਦੇ ਕਿਸਾਨਾਂ ਦਾ ਦਿੱਲੀ ਵੱਲ ਕੂਚ ਅੱਜ

ਪੰਜਾਬ ਦੇ ਕਿਸਾਨਾਂ ਦਾ ਦਿੱਲੀ ਵੱਲ ਕੂਚ ਅੱਜ

ਹਰਿਆਣਾ ਦੀ ਸਰਹੱਦ ਨੇੜੇ ਡੇਰੇ ਲਾਏ; ਸਰਹੱਦ ’ਤੇ ਮਾਹੌਲ ਤਣਾਅਪੂਰਨ; ਮਹੀ...

ਟਕਰਾਅ ਦੀ ਥਾਂ ਹੱਦਾਂ ’ਤੇ ਪੱਕੇ ਧਰਨੇ ਲਾਉਣਗੇ ਕਿਸਾਨ

ਟਕਰਾਅ ਦੀ ਥਾਂ ਹੱਦਾਂ ’ਤੇ ਪੱਕੇ ਧਰਨੇ ਲਾਉਣਗੇ ਕਿਸਾਨ

* ਧਰਨਿਆਂ ਲਈ ਪੰਜਾਬ-ਹਰਿਆਣਾ ਦੀ ਹੱਦ ’ਤੇ ਅੱਠ ਥਾਵਾਂ ਦੀ ਸ਼ਨਾਖ਼ਤ

ਬੇਅਦਬੀ ਕਾਂਡ ਦੀ ਸੁਣਵਾਈ ਪੰਜਾਬ ਤੋਂ ਬਾਹਰ ਤਬਦੀਲ ਕਰਨ ਤੋਂ ਇਨਕਾਰ

ਬੇਅਦਬੀ ਕਾਂਡ ਦੀ ਸੁਣਵਾਈ ਪੰਜਾਬ ਤੋਂ ਬਾਹਰ ਤਬਦੀਲ ਕਰਨ ਤੋਂ ਇਨਕਾਰ

* ਡੇਰਾ ਪ੍ਰੇਮੀਆਂ ਦੀ ਪਟੀਸ਼ਨ ਖਾਰਜ * ਹੇਠਲੀ ਅਦਾਲਤ ਨੂੰ ਸੁਣਵਾਈ ਨਿਰਪ...

ਸ਼ਾਹੀ ਭੋਜ: ਕੈਪਟਨ ਅਤੇ ਸਿੱਧੂ ਦੀ ਮੁੜ ਜੱਫੀ ਪਈ

ਸ਼ਾਹੀ ਭੋਜ: ਕੈਪਟਨ ਅਤੇ ਸਿੱਧੂ ਦੀ ਮੁੜ ਜੱਫੀ ਪਈ

ਕਰੀਬ ਇਕ ਘੰਟੇ ਤੱਕ ਦੋਵੇਂ ਆਗੂਆਂ ਵਿਚਾਲੇ ਸੁਖਾਵੇਂ ਮਾਹੌਲ ’ਚ ਹੋਈ ਗੱਲ...

ਸ਼ਹਿਰ

View All