ਸਵੇਰ ਸਾਰ ਸੰਘਣੀ ਧੁੰਦ ਨੇ ਘੇਰੀ ਰਾਜਧਾਨੀ, ਤਾਪਮਾਨ ਘਟਿਆ

ਸਵੇਰ ਸਾਰ ਸੰਘਣੀ ਧੁੰਦ ਨੇ ਘੇਰੀ ਰਾਜਧਾਨੀ, ਤਾਪਮਾਨ ਘਟਿਆ

ਠੰਢ ਦੌਰਾਨ ਗੁਰੂਗ੍ਰਾਮ ਵਿੱਚ ਦੁਦਾਹਰਾ-ਕਪਸ਼ੇਰਾ ਦਿੱਲੀ ਬਾਰਡਰ ’ਤੇ ਮਾਸਕ ਪਹਿਨ ਕੇ ਕੰਮ ’ਤੇ ਜਾਂਦੇ ਹੋਏ ਮਜ਼ਦੂਰ। -ਫੋਟੋ: ਪੀਟੀਆਈ

ਪੱਤਰ ਪ੍ਰੇਰਕ

ਨਵੀਂ ਦਿੱਲੀ: 24 ਜਨਵਰੀ

ਕੌਮੀ ਰਾਜਧਾਨੀ ਦਿੱਲੀ ਨੂੰ ਅੱਜ ਸਵੇਰਸਾਰ ਸੰਘਣੀ ਧੁੰਦ ਦੀ ਚਾਦਰ ਨੇ ਘੇਰ ਲਿਆ ਜਿਸ ਕਾਰਨ ਦ੍ਰਿਸ਼ਟਤਾ ਕਮਜ਼ੋਰ ਹੋ ਗਈ। ਭਾਰਤੀ ਮੌਸਮ ਵਿਭਾਗ (ਆਈਐਮਡੀ) ਅਨੁਸਾਰ ਅੱਜ ਸਵੇਰੇ 7 ਵਜੇ ਸ਼ਹਿਰ ਦਾ ਘੱਟੋ-ਘੱਟ ਤਾਪਮਾਨ 10.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜਦਕਿ ਵੱਧ ਤੋਂ ਵੱਧ ਤਾਪਮਾਨ 14.9 ਡਿਗਰੀ ਸੈਲਸੀਅਸ ਨੂੰ ਛੂਹ ਗਿਆ।

ਆਈਐਮਡੀ ਨੇ ਕਿਹਾ ਕਿ ਉੱਤਰੀ ਮੈਦਾਨੀ ਇਲਾਕਿਆਂ ਵਿੱਚ ਭਾਰੀ ਬਾਰਸ਼ ਹੋਣ ਕਾਰਨ ਕਈ ਪੱਛਮੀ ਗੜਬੜੀਆਂ ਦੇ ਕਾਰਨ ਉੱਤਰ ਪੱਛਮੀ ਭਾਰਤ ਵਿੱਚ 24 ਜਨਵਰੀ ਤੋਂ ਬਾਅਦ ਇੱਕ ਹੋਰ ਠੰਢਾ ਹੋਣ ਦੀ ਸੰਭਾਵਨਾ ਹੈ।

ਮੌਸਮ ਵਿਭਾਗ ਨੇ ਭਵਿੱਖਬਾਣੀ ਕੀਤੀ ਹੈ ਕਿ ਅਗਲੇ ਦੋ ਦਿਨਾਂ ਦੌਰਾਨ ਪੰਜਾਬ, ਹਰਿਆਣਾ, ਚੰਡੀਗੜ੍ਹ-ਦਿੱਲੀ, ਪੱਛਮੀ ਉੱਤਰ ਪ੍ਰਦੇਸ਼, ਰਾਜਸਥਾਨ ਦੇ ਵੱਖ-ਵੱਖ ਇਲਾਕਿਆਂ ਵਿਚ ਸੰਘਣੀ ਧੁੰਦ ਪੈਣ ਦੀ ਸੰਭਾਵਨਾ ਹੈ ਤੇ 24 ਜਨਵਰੀ ਨੂੰ ਇਨ੍ਹਾਂ ਇਲਾਕਿਆਂ ਵਿਚ ਠੰਢੇ ਦਿਨ ਦੇ ਹਾਲਾਤ ਸਨ। ਇਨ੍ਹਾਂ ਖੇਤਰਾਂ ਵਿੱਚ 25-27 ਜਨਵਰੀ ਦੌਰਾਨ ਦਿਨ ਠੰਢੇ ਦੇ ਮੱਦੇਨਜ਼ਰ ਬੇਘਰੇ ਲੋਕਾਂ ਨੇ ਗਣੇਸ਼ ਨਗਰ ਵਿਖੇ ਰੈਣ ਬਸੇਰੇ ਵਿੱਚ ਸ਼ਰਨ ਲਈ। ਇੱਥੇ ਇੱਕ ਕੇਅਰਟੇਕਰ ਨੇ ਕਿਹਾ, ‘ਅਸੀਂ ਦੁਪਹਿਰ ਦੇ ਖਾਣੇ ਤੇ ਰਾਤ ਦੇ ਖਾਣੇ ਦੇ ਨਾਲ ਸਵੇਰੇ ਚਾਹ ਅਤੇ ਰਸ ਦੇ ਰਹੇ ਹਾਂ। ਇੱਥੇ 10-15 ਲੋਕਾਂ ਦੀ ਸਮਰੱਥਾ ਹੈ। ਅਸੀਂ ਕੋਵਿਡ-19 ਪ੍ਰੋਟੋਕੋਲ ਦੀ ਪਾਲਣਾ ਕਰ ਰਹੇ ਹਾਂ।’’

ਦਿੱਲੀ ਵਿੱਚ ਪਿਛਲੇ ਸਮੇਂ ਤੋਂ ਬਾਰਿਸ਼ ਹੋ ਰਹੀ ਹੈ। ਸਿਸਟਮ ਆਫ ਏਅਰ ਕੁਆਲਿਟੀ ਐਂਡ ਵੇਦਰ ਫੋਰਕਾਸਟਿੰਗ ਐਂਡ ਰਿਸਰਚ ਨੇ ਦੱਸਿਆ ਕਿ ਸਮੁੱਚੀ ਹਵਾ ਗੁਣਵੱਤਾ ਸੂਚਕ ਅੰਕ 145 ‘ਦਰਮਿਆਨੀ’ ਸ਼੍ਰੇਣੀ ਵਿੱਚ ਇੱਕ ਸੁਧਾਰ ਦਰਜ ਕੀਤਾ ਗਿਆ ਹੈ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਜਨਤਕ ਅਦਾਰਿਆਂ ਦੀ ਵੇਚ-ਵੱਟ

ਜਨਤਕ ਅਦਾਰਿਆਂ ਦੀ ਵੇਚ-ਵੱਟ

ਸਨਅਤੀ ਨਿਕਾਸ ਅਤੇ ਭੋਜਨ ਦੀ ਗੁਣਵੱਤਾ

ਸਨਅਤੀ ਨਿਕਾਸ ਅਤੇ ਭੋਜਨ ਦੀ ਗੁਣਵੱਤਾ

ਪਾਕਿਸਤਾਨ ਲਈ ਕੋਈ ਸੌਖਾ ਰਾਹ ਨਹੀਂ

ਪਾਕਿਸਤਾਨ ਲਈ ਕੋਈ ਸੌਖਾ ਰਾਹ ਨਹੀਂ

ਵਕਤੋਂ ਖੁੰਝ ਗਈ ਆਰਬੀਆਈ

ਵਕਤੋਂ ਖੁੰਝ ਗਈ ਆਰਬੀਆਈ

ਸ਼ਹਿਰ

View All