DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਤੰਬਾਕੂ ’ਤੇ ਟੈਕਸਾਂ ਦੀ ਮਾਰ: ਦੇਸ਼ ’ਚ ਸਮਗਲਿੰਗ ਵਧਣ ਦਾ ਖ਼ਦਸ਼ਾ !

ਨਵੀਂ ਐਕਸਾਈਜ਼ ਡਿਊਟੀ ਨਾਲ ਸਿਗਰਟਾਂ ਹੋਣਗੀਆਂ 70% ਤੱਕ ਮਹਿੰਗੀਆਂ; ਮਾਹਰਾਂ ਨੇ ਜਤਾਈ ਚਿੰਤਾ

  • fb
  • twitter
  • whatsapp
  • whatsapp
featured-img featured-img
ਸੰਕੇਤਕ ਤਸਵੀਰ।
Advertisement

ਕੇਂਦਰ ਸਰਕਾਰ ਵੱਲੋਂ ਤੰਬਾਕੂ ਉਤਪਾਦਾਂ ’ਤੇ ਲਗਾਏ ਗਏ ਭਾਰੀ ਟੈਕਸਾਂ ਕਾਰਨ ਹੁਣ ਦੇਸ਼ ਵਿੱਚ ਨਾਜਾਇਜ਼ ਵਪਾਰ ਅਤੇ ਸਮਗਲਿੰਗ ਵਧਣ ਦਾ ਖ਼ਤਰਾ ਪੈਦਾ ਹੋ ਗਿਆ ਹੈ।

ਵਿੱਤ ਮੰਤਰਾਲੇ ਨੇ ਹਾਲ ਹੀ ਵਿੱਚ ਸਿਗਰਟਾਂ ’ਤੇ ਨਵੀਂ ਐਕਸਾਈਜ਼ ਡਿਊਟੀ ਲਾਗੂ ਕੀਤੀ ਹੈ, ਜਿਸ ਨਾਲ 1 ਫਰਵਰੀ ਤੋਂ ਟੈਕਸਾਂ ਵਿੱਚ 60 ਤੋਂ 70 ਫੀਸਦੀ ਤੱਕ ਦਾ ਵਾਧਾ ਹੋ ਜਾਵੇਗਾ।

Advertisement

ਮਾਹਰਾਂ ਅਨੁਸਾਰ, ਇੰਨਾ ਵੱਡਾ ਵਾਧਾ ਲੋਕਾਂ ਨੂੰ ਸਿਗਰਟ ਛੱਡਣ ਲਈ ਨਹੀਂ, ਸਗੋਂ ਸਸਤੀਆਂ ਅਤੇ ਗੈਰ-ਕਾਨੂੰਨੀ ਸਮਗਲਡ ਸਿਗਰਟਾਂ ਵੱਲ ਧੱਕੇਗਾ। ਵਰਤਮਾਨ ਵਿੱਚ ਵੀ ਭਾਰਤ ਵਿੱਚ ਨਾਜਾਇਜ਼ ਤੰਬਾਕੂ ਦਾ ਬਾਜ਼ਾਰ ਕੁੱਲ ਮਾਰਕੀਟ ਦਾ 26 ਫੀਸਦੀ ਹੈ, ਜੋ ਦੁਨੀਆ ਵਿੱਚ ਚੌਥੇ ਨੰਬਰ ’ਤੇ ਹੈ।

Advertisement

ਜੇ.ਪੀ. ਮੋਰਗਨ ਅਤੇ ਨੋਮੁਰਾ ਵਰਗੀਆਂ ਗਲੋਬਲ ਵਿੱਤੀ ਸੰਸਥਾਵਾਂ ਨੇ ਚੇਤਾਵਨੀ ਦਿੱਤੀ ਹੈ ਕਿ ਟੈਕਸਾਂ ਵਿੱਚ ਬੇਤਹਾਸ਼ਾ ਵਾਧੇ ਨਾਲ ਸਰਕਾਰ ਦੇ ਮਾਲੀਏ (Revenue) ਨੂੰ ਵੱਡੀ ਸੱਟ ਵੱਜ ਸਕਦੀ ਹੈ ਕਿਉਂਕਿ ਖਪਤਕਾਰ ਡਿਊਟੀ-ਪੇਡ ਸਿਗਰਟਾਂ ਦੀ ਬਜਾਏ ਬਿਨਾਂ ਟੈਕਸ ਵਾਲੀਆਂ ਚੋਰੀ-ਛਿਪੇ ਆਉਣ ਵਾਲੀਆਂ ਸਿਗਰਟਾਂ ਦੀ ਵਰਤੋਂ ਕਰਨਗੇ।

ਆਸਟਰੇਲੀਆ ਵਰਗੇ ਦੇਸ਼ਾਂ ਦਾ ਹਵਾਲਾ ਦਿੰਦੇ ਹੋਏ ਮਾਹਰਾਂ ਨੇ ਕਿਹਾ ਹੈ ਕਿ ਅਜਿਹੇ ਫੈਸਲਿਆਂ ਨਾਲ ਅਕਸਰ ਸੰਗਠਿਤ ਅਪਰਾਧ ਅਤੇ ਸਮਗਲਿੰਗ ਨੈੱਟਵਰਕ ਮਜ਼ਬੂਤ ਹੁੰਦੇ ਹਨ। 'ਟੋਬੈਕੋ ਇੰਸਟੀਚਿਊਟ ਆਫ ਇੰਡੀਆ' (TII) ਨੇ ਵੀ ਸਰਕਾਰ ਨੂੰ ਇਸ ਫੈਸਲੇ 'ਤੇ ਮੁੜ ਵਿਚਾਰ ਕਰਨ ਦੀ ਅਪੀਲ ਕੀਤੀ ਹੈ ਤਾਂ ਜੋ ਨਾਜਾਇਜ਼ ਕਾਰੋਬਾਰ ਨੂੰ ਰੋਕਿਆ ਜਾ ਸਕੇ।

Advertisement
×