ਕਰੋਨਾ ਦੀ ਮਾਰ ਕਾਰਨ ਦਿੱਲੀ ’ਚ ਘਟਣ ਲੱਗੇ ਆਈਸੀਯੂ ਬਿਸਤਰੇ

ਨਵੀਂ ਦਿੱਲੀ ਦੇ ਸਰਾਏ ਕਾਲੇ ਖਾਂ ਖੇਤਰ ਵਿੱਚ ਲੋਕਾਂ ਦੇ ਕਰੋਨਾ ਟੈਸਟ ਕਰਦਾ ਹੋਇਆ ਸਿਹਤ ਕਾਮਾ।-ਫੋਟੋ: ਮਾਨਸ ਰੰਜਨ ਭੂਈ

ਕਰੋਨਾ ਦੀ ਮਾਰ ਕਾਰਨ ਦਿੱਲੀ ’ਚ ਘਟਣ ਲੱਗੇ ਆਈਸੀਯੂ ਬਿਸਤਰੇ

ਨਵੀਂ ਦਿੱਲੀ ਦੇ ਸਰਾਏ ਕਾਲੇ ਖਾਂ ਖੇਤਰ ਵਿੱਚ ਲੋਕਾਂ ਦੇ ਕਰੋਨਾ ਟੈਸਟ ਕਰਦਾ ਹੋਇਆ ਸਿਹਤ ਕਾਮਾ।-ਫੋਟੋ: ਮਾਨਸ ਰੰਜਨ ਭੂਈ

ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 25 ਸਤੰਬਰ

ਦਿੱਲੀ ਵਿੱਚ ਚੱਲ ਰਹੇ ਕਰੋਨਾ ਸੰਕਟ ਦੌਰਾਨ ਕਰੋਨਾਵਾਇਰਸ ਦੇ ਗੰਭੀਰ ਮਰੀਜ਼ਾਂ ਲਈ ਆਈਸੀਯੂ ਦੇ ਬਿਸਤਰੇ ਘੱਟ ਪੈਣ ਲੱਗੇ ਹਨ। ਸਿਰਫ਼ 37 ਫ਼ੀਸਦ ਆਈਸੀਯੂ ਬਿਸਤਰੇ ਹੀ ਹੁਣ ਖਾਲੀ ਹਨ ਤੇ ਉਹ ਵੀ ਦਿਨੋ-ਦਿਨ ਭਰਨ ਲੱਗੇ ਹਨ। ਦਿੱਲੀ ਵਿੱਚ ਨਿੱਜੀ ਤੇ ਸਰਕਾਰੀ ਕੁੱਲ 98 ਹਸਤਪਾਲ ਹੀ ਵੈਂਟੀਲੇਟਰ ਵਾਲੇ ਬਿਸਤਰੇ ਮੁਹੱਈਆ ਕਰਵਾਉਂਦੇ ਹਨ ਜਿਨ੍ਹਾਂ ਵਿੱਚੋਂ 49 ਹਸਪਤਾਲਾਂ ਵਿੱਚ ਇਹ ਬਿਸਤਰੇ ਖਾਲੀ ਨਹੀਂ ਹਨ। ਮਾਹਿਰਾਂ ਮੁਤਾਬਕ ਕਰੋਨਾ ਦੇ ਗੰਭੀਰ ਮਰੀਜ਼ਾਂ ਲਈ ਸਾਹ ਲੈਣ ਵਿੱਚ ਪ੍ਰੇਸ਼ਾਨੀ ਦੇ ਚੱਲਦੇ ਆਕਸੀਜਨ ਦੀ ਪੂਰੀ ਮਾਤਰਾ ਸਰੀਰ ਵਿੱਚ ਦਾਖ਼ਲ ਕਰਨ ਲਈ ਵੈਂਟੀਲੇਟਰ ਦੀ ਜ਼ਰੂਰਤ ਹੁੰਦੀ ਹੈ। ਨਿੱਜੀ ਹਸਪਤਾਲਾਂ ਵੱਲੋਂ ਆਈਸੀਯੂ ਵਾਲੇ ਬਿਸਤਰਿਆਂ ਦੀ ਕਾਲਾਬਜ਼ਾਰੀ ਰੋਕਣ ਲਈ ਬਣਾਈ ਗਈ ‘ਐੱਪ’ ਨਾਲ ਰੋਕ ਲੱਗੀ ਸੀ ਪਰ ਹੁਣ ਮਾਮਲਾ ਅਦਾਲਤ ਵਿੱਚ ਜਾਣ ਕਰਕੇ ਦਿੱਲੀ ਸਿਹਤ ਮਹਿਕਮੇ ਦੇ ਅਧਿਕਾਰੀ ਕੁੱਝ ਵੀ ਆਖਣ ਤੋਂ ਡਰਦੇ ਹਨ। ਦਿੱਲੀ ਵਿੱਚ ਬਾਹਰੋਂ ਆ ਕੇ ਇਲਾਜ ਕਰਵਾਉਣ ਵਾਲੇ ਵੀ 30 ਫ਼ੀਸਦ ਮਰੀਜ਼ ਹਨ। ਅਮੀਰ ਮਰੀਜ਼ਾਂ ਵੱਲੋਂ ਜ਼ਿਆਦਾਤਰ ਵੈਂਟੀਲੇਟਰ ਵਾਲੇ ਬਿਸਤਰੇ ਹੀ ਮੱਲ ਲਏ ਜਾਂਦੇ ਹਨ ਤੇ ਗ਼ਰੀਬਾਂ ਨੂੰ ਸਰਕਾਰੀ ਹਸਪਤਾਲਾਂ ਦੇ ਆਈਸੀਯੂ ਵਾਲੇ ਬਿਸਤਰਿਆਂ ਉਪਰ ਨਿਰਭਰ ਹੋਣਾ ਪੈਂਦਾ ਹੈ। ਦਿੱਲੀ ਵਿੱਚ ਕਰੋਨਾ ਦੇ ਕਰੀਬ 4 ਹਜ਼ਾਰ ਨਵੇਂ ਮਰੀਜ਼ ਸਾਹਮਣੇ ਆਉਣ ਕਰਕੇ ਹੁਣ ਆਕਸੀਜਨ ਵਾਲੇ ਬਿਸਤਰਿਆਂ ਦੀ ਕਮੀ ਹੋਣ ਦੀ ਪੁਸ਼ਟੀ ਸਿਹਤ ਮੰਤਰੀ ਸਤਿੰਦਰ ਜੈਨ ਵੀ ਕਰ ਚੁੱਕੇ ਹਨ।

ਕਰੋਨਾ ਕਾਰਨ ਇੱਕ ਮੌਤ

ਫਰੀਦਾਬਾਦ (ਪੱਤਰ ਪ੍ਰੇਰਕ):ਜ਼ਿਲ੍ਹੇ ਅੰਦਰ ਇਕ ਵਿਅਕਤੀ ਦੀ ਕਰੋਨਾਵਾਇਰਸ ਦੀ ਲਪੇਟ ਵਿਚ ਆਉਣ ਕਰਕੇ ਹੁਣ ਤਕ ਮਰਨ ਵਾਲਿਆਂ ਦੀ ਗਿਣਤੀ 212 ਹੋ ਗਈ ਹੈ। ਕੁੱਲ ਮਰੀਜ਼ 18 ਹਜ਼ਾਰ ਤੋਂ ਉਪਰ ਹੋ ਚੁੱਕੇ ਹਨ। ਬੀਤੇ 24 ਘੰਟਿਆਂ ਦੌਰਾਨ 221 ਨਵੇਂ ਮਾਮਲੇ ਸਾਹਮਣੇ ਆਏ ਜਦੋਂ ਕਿ 253 ਮਰੀਜ਼ ਸਿਹਤਮੰਦ ਹੋ ਕੇ ਘਰਾਂ ਨੂੰ ਪਰਤ ਗਏ। ਇਸ ਤਰ੍ਹਾਂ ਠੀਕ ਹੋਣ ਵਾਲੇ ਮਰੀਜ਼ਾਂ ਦੀ ਦਰ 90.9 ਫ਼ੀਸਦ ਤਕ ਪੁੱਜ ਗਈ। 7 ਮਰੀਜ਼ ਵੈਂਟੀਲੇਟਰ ਉਪਰ ਹਨ। ਮਰੀਜ਼ਾਂ ਦੇ ਦੁੱਗਣੇ ਹੋਣ ਦੀ ਦਰ 86.4 ਦਿਨ ਹੋ ਗਈ ਹੈ। ਮੌਤ ਦੀ ਦਰ 1.1 ਫ਼ੀਸਦ ਦੱਸੀ ਗਈ ਹੈ। 307 ਲੋਕਾਂ ਦੀ ਜਾਂਚ ਰਿਪੋਰਟ ਉਡੀਕੀ ਜਾ ਰਹੀ ਹੈ।

ਸਿਸੋਦੀਆ ਦੀ ਹਾਲਤ ਹੁਣ ਬਿਹਤਰ

ਨਵੀਂ ਦਿੱਲੀ (ਪੱਤਰ ਪ੍ਰੇਰਕ): ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਜੋ ਕਿ ਕੋਵਿਡ -19 ਅਤੇ ਡੇਂਗੂ ਦੇ ਦੋਹਰੇ ਇਨਫੈਕਸ਼ਨ ਨਾਲ ਲੜ ਰਹੇ ਹਨ ਦੀ ਹਾਲਤ ਹੁਣ ਬਿਹਤਰ ਹੈ। ਉਨ੍ਹਾਂ ਦੇ ਦਫ਼ਤਰ ਦੇ ਅਧਿਕਾਰੀ ਨੇ ਦੱਸਿਆ ਕਿ ਸਿਸੋਦੀਆ ਦਾ ਮੈਕਸ ਹਸਪਤਾਲ, ਸਾਕੇਤ ਵਿੱਚ ਇਲਾਜ ਚੱਲ ਰਿਹਾ ਹੈ ਜਿਥੇ ਖੂਨ ਦੀ ਪਲੇਟਲੈੱਟ ਦੀ ਗਿਰਾਵਟ ਤੇ ਘੱਟ ਆਕਸੀਜਨ ਦੇ ਪੱਧਰ ਕਾਰਨ ਉਨ੍ਹਾਂ ਨੂੰ ਵੀਰਵਾਰ ਸ਼ਾਮ ਨੂੰ ਦਿੱਲੀ ਸਰਕਾਰ ਵੱਲੋਂ ਸੰਚਾਲਤ ਐਲਐਨਜੇਪੀ ਹਸਪਤਾਲ ਤੋਂ ਲੈ ਜਾਇਆ ਗਿਆ। ਉਹ ਦੱਖਣੀ ਦਿੱਲੀ ਦੇ ਨਿੱਜੀ ਹਸਪਤਾਲ ਦੇ ਆਈਸੀਯੂ ਵਿੱਚ ਦਾਖ਼ਲ ਹਨ। ਉਹ ਸ਼ਾਇਦ ਸ਼ਹਿਰ ਦੀ ਪਹਿਲੀ ਉੱਘੀ ਸ਼ਖਸੀਅਤ ਹਨ ਜਿਨ੍ਹਾਂ ‘ਚ ਦੋਵੇਂ ਕੋਵਿਡ -19 ਤੇ ਡੇਂਗੂ ਦੇ ਦੋਹਰੇ ਲਾਗ ਦੀ ਪਛਾਣ ਕੀਤੀ ਗਈ।

ਆਈਸੀਯੂ ਬਿਸਤਰੇ ਰਾਖਵੇਂ ਰੱਖਣ ਦੇ ਮਾਮਲੇ ਦੀ ਸੁਣਵਾਈ ਟਲੀ

ਨਵੀਂ ਦਿੱਲੀ (ਪੱਤਰ ਪ੍ਰੇਰਕ):ਦਿੱਲੀ ਦੇ ਨਿੱਜੀ ਹਸਪਤਾਲਾਂ ਵਿਚ ਕਰੋਨਾ ਦੇ ਮਰੀਜ਼ਾਂ ਲਈ 80 ਫ਼ੀਸਦ ਆਈਸੀਯੂ ਬਿਸਤਰੇ ਰਾਖਵੇਂ ਕੀਤੇ ਗਏ ਸਨ। ਅੱਜ ਵਧੀਕ ਸਾਲਿਸਟਰ ਜਨਰਲ ਸੰਜੇ ਜੈਨ ਵੱਲੋਂ ਦਿੱਲੀ ਸਰਕਾਰ ਦਾ ਪੱਖ ਪੇਸ਼ ਨਾ ਕਰਨ ਲਈ ਸੁਣਵਾਈ ਮੁਲਤਵੀ ਕਰ ਦਿੱਤੀ ਗਈ। ਹਾਈ ਕੋਰਟ ਹੁਣ ਸੋਮਵਾਰ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਦਿੱਲੀ ਸਰਕਾਰ ਦੀ ਅਪੀਲ ਵਿਚ ਸੁਣਵਾਈ ਕਰੇਗਾ। 22 ਸਤੰਬਰ ਨੂੰ ਦਿੱਲੀ ਹਾਈ ਕੋਰਟ ਨੇ ਦਿੱਲੀ ਸਰਕਾਰ ਦੇ ਉਸ ਫੈਸਲੇ ’ਤੇ ਰੋਕ ਲਗਾ ਦਿੱਤੀ ਸੀ। ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ ਸਰਕਾਰ ਨੇ ਕੌਮੀ ਰਾਜਧਾਨੀ ਦੇ ਨਿੱਜੀ ਹਸਪਤਾਲਾਂ ਨੂੰ ਕੋਵਿਡ -19 ਦੇ ਮਰੀਜ਼ਾਂ ਲਈ 80 ਫ਼ੀਸਦ ਆਈਸੀਯੂ ਬਿਸਤਰੇ ਰਾਖਵੇਂ ਕਰਨ ਦੇ ਹੁਕਮ ਦਿੱਤੇ ਸਨ। ਇਸ ਸਬੰਧੀ ਜਸਟਿਸ ਨਵੀਨ ਚਾਵਲਾ ਦੀ ਅਗਵਾਈ ਵਾਲੀ ਹਾਈ ਕੋਰਟ ਦੇ ਸਿੰਗਲ ਜੱਜ ਬੈਂਚ ਨੇ ‘ਐਸੋਸੀਏਸ਼ਨ ਆਫ਼ ਹੈਲਥਕੇਅਰ ਪ੍ਰੋਵਾਈਡਰਜ਼’ ਵੱਲੋਂ ਦਾਇਰ ਪਟੀਸ਼ਨ ’ਤੇ ਨੋਟਿਸ ਜਾਰੀ ਕੀਤਾ ਸੀ। ਬੈਂਚ ਨੇ ਦਿੱਲੀ ਸਰਕਾਰ ਸਿਹਤ ਸੇਵਾਵਾਂ ਦੇ ਡਾਇਰੈਕਟਰ ਜਨਰਲ (ਡੀਜੀਐੱਚਐੱਸ) ਤੇ ਕੇਂਦਰ ਸਰਕਾਰ ਤੋਂ ਜਵਾਬ ਮੰਗੇ ਤੇ ਅਗਲੀ ਸੁਣਵਾਈ ਲਈ ਇਹ ਮਾਮਲਾ 16 ਅਕਤੂਬਰ ਤੱਕ ਮੁਲਤਵੀ ਕਰ ਦਿੱਤਾ। ਪਟੀਸ਼ਨ ਵਿੱਚ ਕਿਹਾ ਗਿਆ ਹੈ ਕਿ ਇਹ ਹੁਕਮ ਅਣਉਚਿਤ ਤੇ ਗੈਰ ਕਾਨੂੰਨੀ ਤੌਰ ’ਤੇ ਪਾਸ ਕੀਤਾ ਗਿਆ ਸੀ ਕਿ ਨਿੱਜੀ ਨਰਸਿੰਗ ਹੋਮਜ਼ ਤੇ ਹਸਪਤਾਲਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਤੋਂ ਇਲਾਵਾ ਇਸ ਤੱਥ ’ਤੇ ਕੋਈ ਧਿਆਨ ਨਹੀਂ ਦਿੱਤਾ ਗਿਆ ਹੈ ਕਿ ਗੈਰ-ਕੋਵਿਡ ਮਰੀਜ਼ ਲੰਬੇ ਜਾਂ ਅਚਾਨਕ ਬਿਮਾਰੀ ਦੀ ਸਥਿਤੀ ਵਿਚ ਆਈਸੀਯੂ / ਐੱਚਡੀਯੂ ਬਿਸਤਰੇ ਦੀ ਉਪਲਬਧਤਾ ਨਾ ਹੋਣ ਕਾਰਨ ਘਾਤਕ ਸਿੱਟੇ ਭੁਗਤ ਸਕਦੇ ਹਨ। ਪਟੀਸ਼ਨ ਵਿਚ ਇਹ ਵੀ ਕਿਹਾ ਗਿਆ ਹੈ ਕਿ ਨਿੱਜੀ ਹਸਪਤਾਲਾਂ ਨਾਲ ਬਿਨਾਂ ਕਿਸੇ ਵਿਚਾਰ ਵਟਾਂਦਰੇ ਦੇ ਇਹ ਆਦੇਸ਼ ਜਾਰੀ ਕੀਤੇ ਗਏ ਹਨ ਤਾਂ ਕਿ ਗੰਭੀਰ ਦੇਖਭਾਲ ਵਾਲੇ ਬਿਸਤਰੇ ਦੀ ਮੰਗ-ਸਪਲਾਈ ਦੀ ਮੌਜੂਦਾ ਸਥਿਤੀ ਨੂੰ ਸਮਝਿਆ ਜਾ ਸਕੇ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਖੇਤੀ ਕਾਨੂੰਨ: ਸਮੁੱਚੇ ਦੇਸ਼ ’ਚ ਮਘੇਗਾ ਕਿਸਾਨ ਅੰਦੋਲਨ

ਖੇਤੀ ਕਾਨੂੰਨ: ਸਮੁੱਚੇ ਦੇਸ਼ ’ਚ ਮਘੇਗਾ ਕਿਸਾਨ ਅੰਦੋਲਨ

ਦੇਸ਼ ਵਿਆਪੀ ਚੱਕਾ ਜਾਮ 5 ਨੂੰ, 26-27 ਨਵੰਬਰ ਨੂੰ ‘ਦਿੱਲੀ ਚੱਲੋ’ ਪ੍ਰੋਗ...

ਅਨਲੌਕ: 30 ਨਵੰਬਰ ਤੱਕ ਜਾਰੀ ਰਹਿਣਗੇ ਮੌਜੂਦਾ ਦਿਸ਼ਾ-ਨਿਰਦੇਸ਼

ਅਨਲੌਕ: 30 ਨਵੰਬਰ ਤੱਕ ਜਾਰੀ ਰਹਿਣਗੇ ਮੌਜੂਦਾ ਦਿਸ਼ਾ-ਨਿਰਦੇਸ਼

ਕੇਂਦਰ ਸਰਕਾਰ ਵਲੋਂ 31 ਅਕਤੂਬਰ ਤੱਕ ਜਾਰੀ ਨਿਰਦੇਸ਼ਾਂ ਦੀ ਸਮਾਂ-ਸੀਮਾ ’ਚ...