DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸ਼ਾਹਦਰਾ ਇਲਾਕੇ ਵਿੱਚ ਪਤੀ-ਪਤਨੀ ਦਾ ਕਤਲ

ਘਰ ’ਚੋਂ ਲਾਸ਼ਾਂ ਬਰਾਮਦ

  • fb
  • twitter
  • whatsapp
  • whatsapp
Advertisement

ਦਿੱਲੀ ਦੇ ਸ਼ਾਹਦਰਾ ਇਲਾਕੇ ਵਿੱਚ ਦੋਹਰੇ ਕਤਲ ਦੀ ਵਾਰਦਾਤ ਨੇ ਇਲਾਕੇ ਵਿੱਚ ਦਹਿਸ਼ਤ ਫੈਲਾ ਦਿੱਤੀ। ਮ੍ਰਿਤਕਾਂ ਦੀ ਪਛਾਣ ਵੀਰੇਂਦਰ ਕੁਮਾਰ ਬਾਂਸਲ (75) ਅਤੇ ਉਸ ਦੀ ਪਤਨੀ ਪਰਵੇਸ਼ ਬਾਂਸਲ (65) ਵਜੋਂ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਵੀਰੇਂਦਰ ਕੁਮਾਰ ਬਾਂਸਲ ਇੱਕ ਸੇਵਾਮੁਕਤ ਅਧਿਆਪਕ ਸੀ। ਦੋਵਾਂ ਦੀਆਂ ਲਾਸ਼ਾਂ ਰਾਮ ਨਗਰ ਐਕਸਟੈਂਸ਼ਨ ਵਿੱਚ ਇੱਕ ਘਰ ਦੀ ਤੀਜੀ ਮੰਜ਼ਿਲ ’ਤੇ ਵੱਖ-ਵੱਖ ਕਮਰਿਆਂ ਵਿੱਚੋਂ ਮਿਲੀਆਂ ਹਨ। ਮ੍ਰਿਤਕ ਦੇ ਪੁੱਤਰ ਨੇ ਪੁਲੀਸ ਨੂੰ ਇਹ ਜਾਣਕਾਰੀ ਰਾਤ ਨੂੰ 12: 30 ਵਜੇ ਦੇ ਕਰੀਬ ਇੱਕ ਪੀ ਸੀ ਆਰ ਕਾਲ ਤੋਂ ਮਿਲੀ। ਵੈਭਵ ਬਾਂਸਲ ਨੇ ਪੁਲੀਸ ਨੂੰ ਦੱਸਿਆ ਕਿ ਉਸ ਦੇ ਮਾਤਾ-ਪਿਤਾ ਬੇਹੋਸ਼ ਪਏ ਹਨ ਜਾਂ ਉਨ੍ਹਾਂ ਦੀ ਮੌਤ ਹੋ ਚੁੱਕੀ ਹੈ। ਸੂਚਨਾ ਮਿਲਣ ’ਤੇ ਐੱਮ ਐੱਸ ਪਾਰਕ ਪੁਲੀਸ ਸਟੇਸ਼ਨ ਤੋਂ ਇੱਕ ਪੁਲੀਸ ਟੀਮ ਮੌਕੇ ’ਤੇ ਪਹੁੰਚੀ। ਵੈਭਵ ਨੇ ਪੁਲੀਸ ਨੂੰ ਦੱਸਿਆ ਕਿ ਕਿਸੇ ਨੇ ਉਸ ਦੇ ਮਾਤਾ-ਪਿਤਾ ਦਾ ਕਤਲ ਕਰ ਦਿੱਤਾ ਹੈ।

ਜਾਂਚ ਕਰਨ ’ਤੇ ਵੀਰੇਂਦਰ ਕੁਮਾਰ ਬਾਂਸਲ ਦੇ ਚਿਹਰੇ ’ਤੇ ਸੱਟਾਂ ਦੇ ਨਿਸ਼ਾਨ ਮਿਲੇ ਹਨ। ਦੋਵਾਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਹਸਪਤਾਲ ਦੇ ਮੁਰਦਾਘਰ ਵਿੱਚ ਭੇਜ ਦਿੱਤਾ ਗਿਆ ਹੈ। ਕ੍ਰਾਈਮ ਸੀਨ ਅਤੇ ਐੱਫ ਐੱਸ ਐੱਲ ਟੀਮ ਨੇ ਘਟਨਾ ਸਥਾਨ ਦਾ ਡੂੰਘਾਈ ਨਾਲ ਨਿਰੀਖਣ ਅਤੇ ਫੋਟੋਗ੍ਰਾਫਿਕ ਜਾਂਚ ਕੀਤੀ। ਪੁਲੀਸ ਆਪਣੀ ਮੁੱਢਲੀ ਜਾਂਚ ਵਿੱਚ ਲੁੱਟ ਦੇ ਇਰਾਦੇ ਨਾਲ ਕਤਲ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕਰ ਰਹੀ ਹੈ, ਹਾਲਾਂਕਿ ਮਾਮਲੇ ਦੀ ਸਾਰੇ ਪਹਿਲੂਆਂ ਤੋਂ ਜਾਂਚ ਕੀਤੀ ਜਾ ਰਹੀ ਹੈ। ਇਸ ਸਮੇਂ ਹੋਰ ਜਾਂਚ ਜਾਰੀ ਹੈ। ਇਹ ਘਟਨਾ ਇਲਾਕੇ ਵਿੱਚ ਸੁਰੱਖਿਆ ਬਾਰੇ ਸਵਾਲ ਖੜ੍ਹੇ ਕਰਦੀ ਹੈ। ਪੁਲੀਸ ਟੀਮਾਂ ਨੇ ਨੇੜਲੇ ਸੀ ਸੀ ਟੀ ਵੀ ਕੈਮਰਿਆਂ ਦੀ ਫੁਟੇਜ ਦੀ ਜਾਂਚ ਕਰਨੀ ਅਤੇ ਗਵਾਹਾਂ ਤੋਂ ਪੁੱਛ-ਪੜਤਾਲ ਕਰਨੀ ਸ਼ੁਰੂ ਕਰ ਦਿੱਤੀ ਹੈ।

Advertisement

Advertisement
Advertisement
×