DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਅਮਰੀਕਾ ਦਾ H-1B ਅਤੇ H-4 ਵੀਜ਼ਾ ਲੈਣ ਲਈ ਲੱਗੇਗਾ ਸਮਾਂ

ਹੁਣ ਸਾਰੇ ਦੇਸ਼ਾਂ ਤੋਂ ਅਪਲਾੲੀ ਕਰਨ ਵਾਲਿਆਂ ਦੇ ਸੋਸ਼ਲ ਮੀਡੀਆ ਖਾਤਿਆਂ ਦੀ ਕੀਤੀ ਜਾ ਰਹੀ ਹੈ ਜਾਂਚ: ਅਮਰੀਕੀ ਦੂਤਾਵਾਸ

  • fb
  • twitter
  • whatsapp
  • whatsapp
Advertisement

ਭਾਰਤ ਵਿੱਚ ਅਮਰੀਕੀ ਦੂਤਾਵਾਸ ਨੇ ਅੱਜ ਕਿਹਾ ਕਿ ਸੰਯੁਕਤ ਰਾਜ ਅਮਰੀਕਾ ਵੱਲੋਂ 15 ਦਸੰਬਰ ਤੋਂ H-1B ਅਤੇ H-4 ਵੀਜ਼ਿਆਂ ਲਈ ਅਪਲਾਈ ਕਰਨ ਵਾਲਿਆਂ ਦੇ ਸੋਸ਼ਲ ਮੀਡੀਆ ਖਾਤਿਆਂ ਤੇ ਆਨਲਾਈਨ ਗਤੀਵਿਧੀਆਂ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਕਰ ਕੇ H-1B ਅਤੇ H-4 ਬਿਨੈਕਾਰਾਂ ਨੂੰ ਵੀਜ਼ਾ ਲੈਣ ਲਈ ਸਮਾਂ ਲੱਗ ਰਿਹਾ ਹੈ। ਅਮਰੀਕਾ ਨੇ ਇਨ੍ਹਾਂ ਵਰਗਾਂ ਵਿਚ ਅਪਲਾਈ ਕਰਨ ਵਾਲਿਆਂ ਨੂੰ ਜਲਦੀ ਅਪਲਾਈ ਕਰਨ ਲਈ ਕਿਹਾ ਹੈ ਕਿਉਂਕਿ ਨਿਯਮ ਸਖਤ ਹੋਣ ਕਾਰਨ ਪ੍ਰਕਿਰਿਆ ਲੰਬੀ ਹੋ ਗਈ ਹੈ।

Advertisement

ਅਮਰੀਕੀ ਦੂਤਾਵਾਸ ਨੇ ਇਸ ਸਬੰਧੀ ਪੋਸਟ ਸੋਸ਼ਲ ਮੀਡੀਆ ’ਤੇ ਨਸ਼ਰ ਕੀਤੀ ਹੈ। ਇਸ ਤੋਂ ਪਹਿਲਾਂ ਅਮਰੀਕਾ ਨੇ ਭਾਰਤ ਵਿੱਚ ਇਸ ਮਹੀਨੇ ਦੇ ਅੰਤ ਵਿੱਚ ਹੋਣ ਵਾਲੇ ਹਜ਼ਾਰਾਂ H-1B ਵੀਜ਼ਾ ਬਿਨੈਕਾਰਾਂ ਦੀਆਂ ਪਹਿਲਾਂ ਤੋਂ ਨਿਰਧਾਰਤ ਇੰਟਰਵਿਊਆਂ ਨੂੰ ਕਈ ਮਹੀਨਿਆਂ ਲਈ ਅਚਾਨਕ ਮੁਲਤਵੀ ਕਰ ਦਿੱਤਾ ਸੀ। ਅਮਰੀਕੀ ਦੂਤਾਵਾਸ ਨੇ ਕਿਹਾ ਕਿ ਪਹਿਲਾਂ ਸਿਰਫ ਚੋਣਵੇਂ ਦੇਸ਼ਾਂ ਤੋਂ ਆਉਣ ਵਾਲਿਆਂ ਦੇ ਸੋਸ਼ਲ ਮੀਡੀਆ ਖਾਤੇ ਜਾਂਚੇ ਜਾਂਦੇ ਸਨ ਪਰ ਹੁਣ ਵਿਸ਼ਵ ਭਰ ਵਿਚੋਂ ਅਮਰੀਕੀ ਵੀਜ਼ੇ ਲਈ ਅਪਲਾਈ ਕਰਨ ਵਾਲਿਆਂ ਦੇ ਖਾਤਿਆਂ ਦੀ ਜਾਂਚ ਕੀਤੀ ਜਾ ਰਹੀ ਹੈ।

Advertisement

ਇਸ ਵੇਲੇ ਭਾਰਤ ਵਿਚ ਅਮਮਰੀਕੀ ਵਰਕ ਪਰਮਿਟ ਨਵਿਆਉਣ ਨਹੀਂ ਜਾ ਰਹੇ। ਭਾਰਤੀ ਹੁਨਰਮੰਦ ਵਰਕਰਾਂ ਦੀਆਂ 15 ਤੋਂ 26 ਦਸੰਬਰ ਦੇ ਵਿਚਕਾਰ ਵਾਲੀਆਂ ਸਾਰੀਆਂ ਅਪਾਇੰਟਮੈਂਟਾਂ ਰੱਦ ਕਰ ਦਿੱਤੀਆਂ ਗਈਆਂ ਹਨ।

Advertisement
×