Hormuz Crisis India: ਭਾਰਤ ਨੂੰ ਜੀਵਾਣੂ ਬਾਲਣ ਦੀ ਦਰਾਮਦ ’ਤੇ 18,300 ਕਰੋੜ ਰੁਪਏ ਵਾਧੂ ਖਰਚਾ ਪਿਆ
ਰਿਪੋਰਟ ਅਨੁਸਾਰ ਭਾਰਤ ਦੇ ਦਰਾਮਦ ਖਰਚੇ ਵਧਣ ਦਾ ਖੁਲਾਸਾ ਹੋਇਆ
Hormuz Crisis India: ਸੈਂਟਰ ਫਾਰ ਰਿਸਰਚ ਆਨ ਐਨਰਜੀ ਐਂਡ ਕਲੀਨ ਏਅਰ ਦੀ ਇੱਕ ਰਿਪੋਰਟ ਮੁਤਾਬਕ ਹਰਮੁਜ਼ ਜਲ ਮਾਰਗ ਸੰਕਟ ਕਾਰਨ ਊਰਜਾ ਦੀਆਂ ਕੀਮਤਾਂ ਵਿੱਚ ਆਏ ਉਛਾਲ ਤੋਂ ਬਾਅਦ ਭਾਰਤ ਨੂੰ ਮਾਰਚ ਤੋਂ ਅਗਸਤ 2026 ਦੇ ਵਿਚਕਾਰ ਜੀਵਾਣੂ ਬਾਲਣ (ਫਾਸਿਲ ਫਿਊਲ) ਦੀ ਦਰਾਮਦ ਲਈ ਅਨੁਮਾਨਿਤ 18,300 ਕਰੋੜ ਰੁਪਏ (2,200 ਕਰੋੜ ਅਮਰੀਕੀ ਡਾਲਰ) ਦਾ ਵਾਧੂ ਕੁੱਲ ਖਰਚਾ ਕਰਨਾ ਪਿਆ ਹੈ। ਵਾਧੂ ਦਰਾਮਦ ਲਾਗਤ ਦੇ ਮਾਮਲੇ ਵਿੱਚ ਭਾਰਤ ਨੂੰ ਚੀਨ ਤੋਂ ਬਾਅਦ ਦੂਜਾ ਸਭ ਤੋਂ ਵੱਧ ਪ੍ਰਭਾਵਿਤ ਦਰਾਮਦ ਕਰਨ ਵਾਲਾ ਦੇਸ਼ ਦੱਸਿਆ ਗਿਆ ਹੈ। ਹਾਲਾਂਕਿ, ਜਦੋਂ ਆਰਥਿਕ ਪ੍ਰਭਾਵ 'ਤੇ ਨਜ਼ਰ ਮਾਰੀ ਜਾਂਦੀ ਹੈ ਤਾਂ ਸਾਰੇ ਜੀਵਾਣੂ ਬਾਲਣਾਂ 'ਤੇ ਭਾਰਤ ਦੀ ਸ਼ੁੱਧ ਵਾਧੂ ਲਾਗਤ 11,970 ਕਰੋੜ ਰੁਪਏ (1,440 ਕਰੋੜ ਡਾਲਰ) ਦੱਸੀ ਗਈ ਹੈ, ਜੋ ਕਿ ਦੇਸ਼ ਦੀ ਲਗਪਗ 1.4 ਦਿਨਾਂ ਦੀ ਕੌਮੀ ਆਮਦਨ ਜਾਂ ਦੇਸ਼ ਦੀ ਜੀ.ਡੀ.ਪੀ. ਦਾ 0.38 ਪ੍ਰਤੀਸ਼ਤ ਬਣਦੀ ਹੈ।
ਰਿਪੋਰਟ ਅਨੁਸਾਰ ਕੇਵਲ ਕੱਚੇ ਤੇਲ (ਕਰੂਡ ਆਇਲ) ਲਈ ਭਾਰਤ ਦੀ ਸ਼ੁੱਧ ਵਾਧੂ ਲਾਗਤ 17,015 ਕਰੋੜ ਰੁਪਏ (2,050 ਕਰੋੜ ਡਾਲਰ) ਰਹੀ ਹੈ। ਚੀਨ (29,050 ਕਰੋੜ ਰੁਪਏ ਜਾਂ 3,500 ਕਰੋੜ ਡਾਲਰ) ਅਤੇ ਯੂਰਪੀਅਨ ਯੂਨੀਅਨ (64,740 ਕਰੋੜ ਰੁਪਏ ਜਾਂ 7,800 ਕਰੋੜ ਡਾਲਰ) ਤੋਂ ਬਾਅਦ ਭਾਰਤ ਦਾ ਤੀਜਾ ਸਭ ਤੋਂ ਵੱਧ ਵਾਧੂ ਖਰਚਾ ਰਿਹਾ ਹੈ, ਜਿਸ ਵਿੱਚ ਤਰਲ ਕੁਦਰਤੀ ਗੈਸ, ਤੇਲ ਉਤਪਾਦ ਅਤੇ ਸਮੁੰਦਰੀ ਰਸਤੇ ਰਾਹੀਂ ਆਉਣ ਵਾਲਾ ਕੱਚਾ ਤੇਲ ਸ਼ਾਮਲ ਹੈ।
ਦਰਾਮਦਕਾਰਾਂ ਦੁਆਰਾ ਅਸਲ ਵਿੱਚ ਅਦਾ ਕੀਤੀਆਂ ਗਈਆਂ ਕੀਮਤਾਂ ਅਤੇ ਸੰਘਰਸ਼ ਨਾਲ ਜੁੜੇ ਹਮਲਿਆਂ ਤੋਂ ਪਹਿਲਾਂ ਫਿਊਚਰਜ਼ ਮਾਰਕੀਟ ਵਿੱਚ ਤੈਅ ਕੀਤੇ ਗਏ ਭਾਅ ਦੀ ਤੁਲਨਾ ਕਰਕੇ CREA ਨੇ ਇਸ ਵਾਧੇ ਹੋਏ ਖਰਚੇ ਦਾ ਪਤਾ ਲਗਾਇਆ ਹੈ। ਅਮਰੀਕਾ-ਇਰਾਨ ਯੁੱਧ ਤੋਂ ਬਾਅਦ ਦੇ ਛੇ ਮਹੀਨਿਆਂ ਵਿੱਚ, ਜੀਵਾਣੂ ਬਾਲਣ ਦਰਾਮਦਕਾਰਾਂ ਨੇ ਯੁੱਧ ਤੋਂ ਪਹਿਲਾਂ ਦੇ ਫਿਊਚਰਜ਼ ਮਾਰਕੀਟ ਅਨੁਮਾਨਾਂ ਦੇ ਮੁਕਾਬਲੇ ਸਮੁੰਦਰੀ ਕੱਚੇ ਤੇਲ, ਤੇਲ ਉਤਪਾਦਾਂ ਅਤੇ ਐਲ.ਐਨ.ਜੀ. ਲਈ ਲਗਭਗ 2,73,900 ਕਰੋੜ ਰੁਪਏ (33,000 ਕਰੋੜ ਡਾਲਰ) ਵੱਧ ਅਦਾ ਕੀਤੇ।

