DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਮਾਤਾ ਸੁੰਦਰੀ ਕਾਲਜ ਦੀਆਂ ਹੋਣਹਾਰ ਵਿਦਿਆਰਥਣਾਂ ਦਾ ਸਨਮਾਨ

ਕਾਲਜ ਨੇ 59ਵਾਂ ਸਾਲਾਨਾ ਸਮਾਗਮ ਕਰਵਾਇਆ

  • fb
  • twitter
  • whatsapp
  • whatsapp
featured-img featured-img
ਉਪ ਰਾਜਪਾਲ ਤਰਨਜੀਤ ਸਿੰਘ ਸੰਧੂ ਦਾ ਸਨਮਾਨ ਕਰਦੇ ਹੋੲੋ ਮਨਜਿੰਦਰ ਸਿੰਘ ਸਿਰਸਾ, ਪ੍ਰਿੰਸੀਪਲ ਪ੍ਰੋ. ਹਰਪ੍ਰੀਤ ਕੌਰ, ਵਿਕਰਮਜੀਤ ਸਿੰਘ ਸਾਹਨੀ, ਜਗਦੀਪ ਸਿੰਘ ਕਾਹਲੋਂ ਅਤੇ ਪ੍ਰੋ. ਰਵੇਲ ਸਿੰਘ।
Advertisement

ਦਿੱਲੀ ਯੂਨੀਵਰਸਿਟੀ ਦੇ ਮਾਤਾ ਸੁੰਦਰੀ ਕਾਲਜ ਫਾਰ ਵਿਮੈਨ, ਨਵੀਂ ਦਿੱਲੀ ਨੇ 59ਵਾਂ ਸਾਲਾਨਾ ਦਿਵਸ ਮਨਾਇਆ। ਇਹ ਸਮਾਗਮ ਵਿਦਿਆਰਥਣਾਂ ਦੀਆਂ ਉਪਲਬਧੀਆਂ ਅਤੇ ਕਾਲਜ ਦੀ ਸੱਭਿਆਚਾਰਕ ਵਿਰਾਸਤ ਨੂੰ ਸੰਭਾਲਣ ਦਾ ਵਿਸ਼ੇਸ਼ ਮੌਕਾ ਸਾਬਤ ਹੋਇਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਦਿੱਲੀ ਦੇ ਉਪ ਰਾਜਪਾਲ ਤਰਨਜੀਤ ਸਿੰਘ ਸੰਧੂ, ਦਿੱਲੀ ਦੇ ਕੈਬਨਿਟ ਮੰਤਰੀ ਮਨਜਿੰਦਰ ਸਿੰਘ ਸਿਰਸਾ, ਕਾਲਜ ਗਵਰਨਿੰਗ ਬਾਡੀ ਦੇ ਚੇਅਰਮੈਨ ਵਿਕਰਮਜੀਤ ਸਿੰਘ ਸਾਹਨੀ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਰਨਲ ਸਕੱਤਰ ਜਗਦੀਪ ਸਿੰਘ ਕਾਹਲੋਂ ਅਤੇ ਸਾਬਕਾ ਪੁਲੀਸ ਕਮਿਸ਼ਨਰ ਰਾਕੇਸ਼ ਅਸਥਾਨਾ ਆਦਿ ਪਤਵੰਤੇ ਮੌਜੂਦ ਸਨ। ਪ੍ਰੋਗਰਾਮ ਦਾ ਆਰੰਭ ਅਰਦਾਸ ਨਾਲ ਹੋਇਆ। ਇਸ ਉਪਰੰਤ ਪ੍ਰਿੰਸੀਪਲ ਪ੍ਰੋ. ਹਰਪ੍ਰੀਤ ਕੌਰ ਨੇ ਸਾਰਿਆਂ ਦਾ ਸਵਾਗਤ ਕੀਤਾ। ਉਨ੍ਹਾਂ ਉਪ ਰਾਜਪਾਲ ਤਰਨਜੀਤ ਸਿੰਘ ਸੰਧੂ ਦੀ ਸ਼ਖ਼ਸੀਅਤ ਬਾਰੇ ਵੀ ਚਾਨਣਾ ਪਾਇਆ। ਇਸ ਤੋਂ ਇਲਾਵਾ ਉਨ੍ਹਾਂ ਕਾਲਜ ਦੇ ਵਿਭਿੰਨ ਪੱਧਰੀ ਵਿਕਾਸ ਅਤੇ ਕਾਨਫਰੰਸਾਂ ਰਾਹੀਂ ਕਾਲਜ ਦੀਆਂ ਉਪਲਬਧੀਆਂ ਦਾ ਜ਼ਿਕਰ ਕਰਦੇ ਹੋਏ ਨਵੀਆਂ ਯੋਜਨਾਵਾਂ ਦੇ ਵਿਸਤਾਰ ਬਾਰੇ ਵੀ ਦੱਸਿਆ।

ਇਸ ਮੌਕੇ ਬੋਲਦਿਆਂ ਤਰਨਜੀਤ ਸਿੰਘ ਸੰਧੂ ਨੇ ਕਿਹਾ ਕਿ ਸਾਲਾਨਾ ਦਿਵਸ ਕਿਸੇ ਵੀ ਸੰਸਥਾ ਲਈ ਆਤਮ-ਚਿੰਤਨ ਅਤੇ ਨਵੀਆਂ ਇੱਛਾਵਾਂ ਨੂੰ ਜਨਮ ਦੇਣ ਦਾ ਮਹੱਤਵਪੂਰਨ ਦਿਨ ਹੁੰਦਾ ਹੈ। ਸਮਾਗਮ ਦੌਰਾਨ ਕਾਲਜ ਦਾ ਮੈਗਜ਼ੀਨ ‘ਬਾਣੀ’ ਅਤੇ ‘ਸਾਲਾਨਾ ਰਿਪੋਰਟ 2025-26’ ਰਿਲੀਜ਼ ਕੀਤੇ ਗਏ। ਇਸ ਮਗਰੋਂ ਹੋਣਹਾਰ ਵਿਦਿਆਰਥਣਾਂ ਦਾ ਸਨਮਾਨ ਕਰਨ ਦੇ ਨਾਲ-ਨਾਲ ਬਿਹਤਰੀਨ ਵਿਦਿਆਰਥਣਾਂ ਨੂੰ ‘ਸਟੂਡੈਂਟ ਆਫ ਦਿ ਈਅਰ’ ਅਤੇ ‘ਬੈਸਟ ਆਲ ਰਾਊਂਡਰ’ ਦੇ ਖ਼ਿਤਾਬਾਂ ਨਾਲ ਨਿਵਾਜਿਆ ਗਿਆ। ਪੁਰਸਕਾਰ ਕਮੇਟੀ ਨੇ ਸਿੱਖਿਆ ਅਤੇ ਸਹਿ-ਸਿੱਖਿਆ ਖੇਤਰ ਦੀਆਂ ਗਤੀਵਿਧੀਆਂ ’ਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੀਆਂ ਹੋਰ ਵਿਦਿਆਰਥਣਾਂ ਦਾ ਵੀ ਸਨਮਾਨ ਕੀਤਾ।

Advertisement

ਦੱਸਣਯੋਗ ਹੈ ਕਿ ਇਸ ਮੌਕੇ ਆਡੀਓ-ਵਿਜ਼ੂਅਲ ਪੇਸ਼ਕਾਰੀ ਰਾਹੀਂ ਸਾਲ ਭਰ ਹੋਏ ਸੈਮੀਨਾਰਾਂ, ਹੇਰੀਟੇਜ ਵਾਕ ਅਤੇ ਸੱਭਿਆਚਾਰਕ ਪ੍ਰੋਗਰਾਮਾਂ ਦੀ ਝਲਕ ਦਿਖਾਈ ਗਈ। ਨਾਲ ਹੀ ਅਧਿਆਪਕਾਂ ਵੱਲੋਂ ਕੀਤੇ ਗਏ ਖੋਜ ਕਾਰਜਾਂ ਅਤੇ ਰਚਨਾਵਾਂ ਨੂੰ ਵੀ ਜਾਰੀ ਕੀਤਾ ਗਿਆ। ਕਾਲਜ ਨੇ ਆਪਣੀ ਇਤਿਹਾਸਕ ਵਿਰਾਸਤ ਨੂੰ ‘ਮਾਤਾ ਸੁੰਦਰੀ ਡਿਜ਼ੀਟਲ ਆਰਕਾਈਵਜ਼’ ਰਾਹੀਂ ਸੁਰੱਖਿਅਤ ਕੀਤਾ। ਇਸ ਪ੍ਰੋਗਰਾਮ ਨੂੰ ਸਫ਼ਲ ਬਣਾਉਣ ਵਿੱਚ ਕਾਲਜ ਦੀ ਸਾਲਾਨਾ ਪ੍ਰੋਗਰਾਮ ਕਮੇਟੀ ਦਾ ਵਿਸ਼ੇਸ਼ ਯੋਗਦਾਨ ਰਿਹਾ।

Advertisement

Advertisement
×