DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸੇਵਾਮੁਕਤ ਸਕੂਲ ਇੰਸਪੈਕਟਰ ਦਾ ਸਨਮਾਨ

ਇੱਥੇ ਗੋਬਿੰਦਪੁਰੀ ਸਥਿਤ ਦਸਮੇਸ਼ ਪਬਲਿਕ ਸਕੂਲ ਵਿੱਚ ਨਗਰ ਨਿਗਮ ਸੈਂਟਰਲ ਜ਼ੋਨ ਦੇ ਸਕੂਲ ਇੰਸਪੈਕਟਰ ਹਿਰਦੇ ਸਿੰਘ ਤੋਮਰ ਨੂੰ ਨੌਕਰੀ ਤੋਂ ਸੇਵਾਮੁਕਤ ਹੋਣ ’ਤੇ ਸਨਮਾਨਿਤ ਕੀਤਾ ਗਿਆ। ਸਥਾਨਕ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ...

  • fb
  • twitter
  • whatsapp
  • whatsapp
featured-img featured-img
ਸਾਬਕਾ ਇੰਸਪੈਕਟਰ ਹਿਰਦੇ ਸਿੰਘ ਤੋਮਰ ਦਾ ਸਨਮਾਨ ਕਰਦੇ ਹੋਏ ਚੇਅਰਮੈਨ ਹਰਦਿੱਤ ਸਿੰਘ ਗੋਬਿੰਦਪੁਰੀ।
Advertisement

ਇੱਥੇ ਗੋਬਿੰਦਪੁਰੀ ਸਥਿਤ ਦਸਮੇਸ਼ ਪਬਲਿਕ ਸਕੂਲ ਵਿੱਚ ਨਗਰ ਨਿਗਮ ਸੈਂਟਰਲ ਜ਼ੋਨ ਦੇ ਸਕੂਲ ਇੰਸਪੈਕਟਰ ਹਿਰਦੇ ਸਿੰਘ ਤੋਮਰ ਨੂੰ ਨੌਕਰੀ ਤੋਂ ਸੇਵਾਮੁਕਤ ਹੋਣ ’ਤੇ ਸਨਮਾਨਿਤ ਕੀਤਾ ਗਿਆ। ਸਥਾਨਕ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪੰਜਾਬੀ ਭਾਸ਼ਾ ਪ੍ਰਸਾਰ ਕਮੇਟੀ ਦੇ ਚੇਅਰਮੈਨ ਹਰਦਿੱਤ ਸਿੰਘ ਗੋਬਿੰਦਪੁਰੀ ਨੇ ਸ੍ਰੀ ਤੋਮਰ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਤੋਮਰ ਇੱਕ ਇਮਾਨਦਾਰ, ਮਿਹਨਤੀ, ਮਦਦਗਾਰ ਤੇ ਸੂਝਵਾਨ ਅਫ਼ਸਰ ਹਨ ਤੇ ਇਨ੍ਹਾਂ ਨੇ ਸਕੂਲ ਨੂੰ ਸਰਕਾਰ ਵੱਲੋਂ ਮਾਨਤਾ ਦੁਆਉਣ ਵਿੱਚ ਬਹੁਤ ਵੱਡੀ ਭੂਮਿਕਾ ਨਿਭਾਈ ਹੈ। ਇਸ ਤਰ੍ਹਾਂ ਦੇ ਅਫ਼ਸਰ ਵਿਰਲੇ ਹੀ ਮਿਲਦੇ ਹਨ। ਉਨ੍ਹਾਂ ਆਖਿਆ ਅੱਜ ਤੋਮਰ ਨੌਕਰੀ ਤੋਂ ਵਿਦਾਈ ਲੈ ਰਹੇ ਹਨ ਪਰ ਸਾਡੇ ਦਿਲਾਂ ਤੋਂ ਨਹੀਂ। ਹਿਰਦੇ ਸਿੰਘ ਤੋਮਰ ਨੇ ਕਿਹਾ ਕਿ ਉਸ ਨੇ ਹਮੇਸ਼ਾ ਇਮਾਨਦਾਰੀ ’ਤੇ ਪਹਿਰਾ ਦਿੱਤਾ। ਇਸ ਰਾਹ ਉੱਤੇ ਚੱਲਣ ਲਈ ਬਹੁਤ ਤਕਲੀਫ਼ਾਂ ਵੀ ਸਹਿਣੀਆਂ ਪਈਆਂ ਪਰ ਕਦੇ ਨਹੀਂ ਡੋਲਿਆ। ਉਨ੍ਹਾਂ ਸਕੂਲ ਸਟਾਫ਼ ਅਤੇ ਸਮੁੱਚੀ ਪ੍ਰਬੰਧਕੀ ਕਮੇਟੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਕੂਲ ਵਲੋਂ ਮਿਲਿਆਂ ਇਹ ਸਨਮਾਨ ਸਾਰੀ ਉਮਰ ਨਹੀਂ ਭੁੱਲਣਗੇ। ਸਕੂਲ ਮੁਖੀ ਜਗਜੋਤ ਕੌਰ ਨੇ ਕਿਹਾ ਕਿ ਉਹ ਹਿਰਦੇ ਸਿੰਘ ਤੋਮਰ ਦਾ ਧੰਨਵਾਦ ਕਰਦੀ ਹੈ ਜਿਨ੍ਹਾਂ ਦੇ ਸਾਂਝੇ ਉੱਦਮਾਂ ਸਦਕਾ 22 ਸਾਲ ਬਾਅਦ ਸਕੂਲ ਨੂੰ ਸਰਕਾਰ ਪਾਸੋਂ ਮਾਨਤਾ ਪ੍ਰਾਪਤ ਹੋਈ। ਉਪਰੰਤ ਸਥਾਨਕ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਸੁਰਜੀਤ ਸਿੰਘ, ਜਨਰਲ ਸਕੱਤਰ ਹਰਦਿੱਤ ਸਿੰਘ ਗੋਬਿੰਦਪੁਰੀ, ਮੀਤ ਪ੍ਰਧਾਨ ਰਜਿੰਦਰ ਸਿੰਘ, ਖ਼ਜ਼ਾਨਚੀ ਅਜੈਪਾਲ ਸਿੰਘ, ਮੀਤ ਖ਼ਜ਼ਾਨਚੀ ਕੁਲਦੀਪ ਸਿੰਘ ਅਤੇ ਸਕੂਲ ਮੁਖੀ ਜਗਜੋਤ ਕੌਰ ਨੇ ਸਾਂਝੇ ਰੂਪ ’ਚ ਹਿਰਦੇ ਸਿੰਘ ਤੋਮਰ ਦਾ ਸਨਮਾਨ ਕੀਤਾ। ਇਸ ਮੌਕੇ ਕਮੇਟੀ ਦੇ ਮੈਂਬਰ ਸੰਗਤ ਸਿੰਘ, ਮੋਹਣ ਸਿੰਘ, ਮਹਿੰਦਰ ਸਿੰਘ, ਅਜੀਤਪਾਲ ਸਿੰਘ, ਅਜੈਬ ਸਿੰਘ, ਕੁਲਵੰਤ ਸਿੰਘ, ਸਕੂਲ-ਕੋਆਰਡੀਨੇਟਰ ਜਸਪਾਲ ਕੌਰ, ਸੋਸ਼ਲ ਮੀਡੀਆ ਇੰਚਾਰਜ ਅੰਜੂ ਭੋਗਲ ਸਮੇਤ ਸਕੂਲ ਅਧਿਆਪਕ ਅਤੇ ਪ੍ਰਬੰਧਕੀ ਸਟਾਫ਼ ਹਾਜ਼ਰ ਸੀ।

Advertisement
Advertisement
×