DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਪੰਜਾਬੀ ਤੇ ਹਿੰਦੀ ਸਾਹਿਤਕਾਰਾਂ ਦਾ ਸਨਮਾਨ

ਪ੍ਰੈੱਸ ਕਲੱਬ ਵਿੱਚ ਸਮਾਗਮ; ਪੰਜਾਬੀ ਭਾਸ਼ਾ ਤੇ ਸਾਹਿਤ ਦੇ ਵਿਕਾਸ ’ਤੇ ਚਰਚਾ ਹੋਈ

  • fb
  • twitter
  • whatsapp
  • whatsapp
featured-img featured-img
ਪ੍ਰੋ. ਕੇ ਕੇ ਰੱਤੂ ਦਾ ਸਨਮਾਨ ਕਰਦੇ ਹੋਏ ਡਾ. ਕਮਲਜੀਤ ਸਿੰਘ ਤੇ ਹੋਰ।
Advertisement

ਅੰਤਰਰਾਸ਼ਟਰੀ ਪੰਜਾਬੀ ਸਾਹਿਤਕ ਮੰਚ, ਦਿੱਲੀ ਵੱਲੋਂ ਪ੍ਰੈੱਸ ਕਲੱਬ ਆਫ ਇੰਡੀਆ ਵਿੱਚ ਕਰਵਾਏ ਗਏ ਸਮਾਗਮ ਦੌਰਾਨ ਨਾਮਵਰ ਸਾਹਿਤਕਾਰਾਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਮੰਚ ਦੇ ਜਨਰਲ ਸਕੱਤਰ ਡਾ. ਕਮਲਜੀਤ ਸਿੰਘ ਅਤੇ ਖ਼ਜ਼ਾਨਚੀ ਮਿਸਰਦੀਪ ਭਾਟੀਆ ਨੇ ਪੰਜਾਬੀ ਅਤੇ ਹਿੰਦੀ ਸਾਹਿਤ ਦੇ ਉੱਘੇ ਵਿਦਵਾਨ ਪ੍ਰੋ. (ਡਾ.) ਕੇ ਕੇ ਰੱਤੂ ਦਾ ਵਿਸ਼ੇਸ਼ ਤੌਰ ’ਤੇ ਸਨਮਾਨ ਕੀਤਾ। ਜ਼ਿਕਰਯੋਗ ਹੈ ਕਿ ਪ੍ਰੋ. ਰੱਤੂ ਜੇ ਐੱਨ ਯੂ ਜੈਪੁਰ ਦੇ ਸਕੂਲ ਆਫ ਮੀਡੀਆ ਸਟੱਡੀਜ਼ ਦੇ ਡਾਇਰੈਕਟਰ ਅਤੇ ਦੂਰਦਰਸ਼ਨ ਦੇ ਸਾਬਕਾ ਡਿਪਟੀ ਡਾਇਰੈਕਟਰ ਜਨਰਲ ਹਨ। ਉਨ੍ਹਾਂ ਨੇ ਪੰਜਾਬੀ ਅਤੇ ਹਿੰਦੀ ਦੀਆਂ ਕਈ ਪੁਸਤਕਾਂ ਲਿਖੀਆਂ ਹਨ। ਉਨ੍ਹਾਂ ਨੂੰ ਪੰਜਾਬ ਸਰਕਾਰ ਵੱਲੋਂ ਸ਼੍ਰੋਮਣੀ ਸਾਹਿਤ ਸਨਮਾਨ ਵੀ ਹਾਸਲ ਹੈ। ਇਸ ਦੇ ਨਾਲ ਹੀ ਹਿੰਦੀ ਲੇਖਕ ਅਵਧੇਸ਼ ਨੂੰ ਵੀ ਸਨਮਾਨਿਤ ਕੀਤਾ ਗਿਆ।

ਸਮਾਗਮ ਦੌਰਾਨ ਪੰਜਾਬੀ ਭਾਸ਼ਾ ਅਤੇ ਸਾਹਿਤ ਦੇ ਭਖਦੇ ਮਸਲਿਆਂ ’ਤੇ ਗੰਭੀਰ ਚਰਚਾ ਕੀਤੀ ਗਈ ਅਤੇ ਆਉਣ ਵਾਲੇ ਸਮੇਂ ਲਈ ਸਾਹਿਤਕ ਗਤੀਵਿਧੀਆਂ ਦੀ ਰੂਪ-ਰੇਖਾ ਉਲੀਕੀ ਗਈ। ਪ੍ਰੋ. ਰੱਤੂ ਨੇ ਮੰਚ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਲੇਖਕਾਂ ਦਾ ਸਨਮਾਨ ਕਰਨਾ ਨੇਕ ਕਾਰਜ ਹੈ। ਅਵਧੇਸ਼ ਨੇ ਕਿਹਾ ਕਿ ਮੰਚ ਵੱਲੋਂ ਹੋਰ ਭਾਸ਼ਾਵਾਂ ਨਾਲ ਸੰਵਾਦ ਰਚਾਉਣ ਦਾ ਯਤਨ ਬਹੁਤ ਹੀ ਨਿਵੇਕਲਾ ਕਦਮ ਹੈ।

Advertisement

ਮੰਚ ਦੇ ਅਹੁਦੇਦਾਰਾਂ ਨੇ ਕਿਹਾ ਕਿ ਭਵਿੱਖ ਵਿੱਚ ਵੀ ਅਜਿਹੇ ਉਪਰਾਲੇ ਜਾਰੀ ਰਹਿਣਗੇ। ਇਸ ਮੌਕੇ ‘ਆਈਕੌਨਿਕ ਪੇਰੈਂਟਸ’ ਰਸਾਲੇ ਦੇ ਸੰਪਾਦਕ ਸੱਤਿਆ ਸਿੱਧੂ, ਹਿੰਦੀ ਹਫ਼ਤਾਵਾਰੀ ‘ਆਫ਼ਵਰ ਬ੍ਰੇਕ’ ਦੇ ਮੁੱਖ ਸੰਪਾਦਕ ਮਨੀਸ਼ ਸਿਨਹਾ, ਮਲਿਆਲਾ ਮਨੋਰਮਾ ਦੇ ਸੰਪਾਦਕ ਪ੍ਰਦੀਪ ਕੁਮਾਰ ਅਤੇ ਉੱਘੇ ਹਿੰਦੀ ਲੇਖਕ ਪ੍ਰਤਾਪ ਅਨਮ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।

Advertisement

Advertisement
×