ਸਾਹਿਤਕ ਸਮਾਗਮ ਵਿੱਚ ਸ਼ਖਸੀਅਤਾਂ ਦਾ ਸਨਮਾਨ : The Tribune India

ਸਾਹਿਤਕ ਸਮਾਗਮ ਵਿੱਚ ਸ਼ਖਸੀਅਤਾਂ ਦਾ ਸਨਮਾਨ

ਸਾਹਿਤਕ ਸਮਾਗਮ ਵਿੱਚ ਸ਼ਖਸੀਅਤਾਂ ਦਾ ਸਨਮਾਨ

ਹਰਮੀਤ ਸਿੰਘ ਤੇ ਗੁਰਚਰਨ ਸਿੰਘ ‘ਚਰਨ’ ਦਾ ਸਨਮਾਨ ਕਰਦੇ ਹੋੲੇ ਪਤਵੰਤੇ।

ਕੁਲਦੀਪ ਿਸੰਘ

ਨਵੀਂ ਦਿੱਲੀ, 25 ਸਤੰਬਰ

ਪੰਜਾਬੀ ਲੋਕ ਮੰਚ ਅਤੇ ਸੰਤ ਸਿਪਾਹੀ ਵਿਚਾਰ ਮੰਚ ਵੱਲੋਂ ਕਰਵਾਏ ਸਾਹਿਤਕ ਸਮਾਗਮ ਵਿੱਚ ਸ਼ਖ਼ਸੀਅਤਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਪ੍ਰੋਗਰਾਮ ਦੇ ਮੁੱਖ ਮਹਿਮਾਨ ਦਿੱਲੀ ਦੇ ਡੇਰਾ ਮੋਹਨਪੁਰ ਤੋਂ ਸੰਤ ਸਾਧੂ ਸਿੰਘ ਸਨ। ਫ਼ਰੀਦਕੋਟ ਤੋਂ ਸ਼ਾਇਰ, ਗੀਤਕਾਰ ਅਤੇ ਸਾਦਿਕ ਵਿਖੇ ਸੈਂਟਰਲ ਹੈਡ ਟੀਚਰ ਜਸਵਿੰਦਰ ਔਲਖ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ।

ਸਟੇਜ ਸੰਚਾਲਕ ਡਾ. ਪ੍ਰਿਥਵੀ ਰਾਜ ਥਾਪਰ ਨੇ ਸਨਮਾਨਿਤ ਸ਼ਖ਼ਸੀਅਤਾਂ ਬਾਰੇ ਸੰਖੇਪ ਜਾਣਕਾਰੀ ਦਿੱਤੀ ਜਿਨ੍ਹਾਂ ਵਿੱਚ ਡਾ. ਹਰਮੀਤ ਸਿੰਘ ਤੇ ਸ਼ਾਇਰ ਗੁਰਚਰਨ ਸਿੰਘ ‘ਚਰਨ’ ਸ਼ਾਮਲ ਸਨ। ਡਾ. ਹਰਮੀਤ ਸਿੰਘ ਪਹਿਲਾਂ ਗੁਰੁ ਨਾਨਕ ਖ਼ਾਲਸਾ ਕਾਲਜ ਵਿਖੇ ਬਤੌਰ ਪ੍ਰਿੰਸੀਪਲ, ਪੰਜਾਬੀ ਅਕਾਦਮੀ ਦਿੱਲੀ ਦੇ ਵਾਈਸ ਚੇਅਰਮੈਨ ਅਤੇ ਕਾਲਜ ਆਫ਼ ਐਜੂਕੇਸ਼ਨ ਦੇ ਡਾਇਰੈਕਟਰ ਵਜੋਂ ਸੇਵਾ ਨਿਭਾਈ ਅਤੇ ਹੁਣ ਗੰਡਾ ਸਿੰਘ ਟਰੱਸਟ ਅਤੇ ਪੰਜਾਬੀ ਲੋਕ ਮੰਚ ਦੇ ਸਰਪ੍ਰਸਤ ਵਜੋਂ ਸਰਗਰਮੀ ਨਾਲ ਭੂਮਿਕਾ ਨਿਭਾਅ ਰਹੇ ਹਨ। ਗੁਰਚਰਨ ਸਿੰਘ ‘ਚਰਨ’ ਸਟੇਜੀ ਸ਼ਾਇਰ ਹਨ ਤੇ ਉਨ੍ਹਾਂ ਨੇ ਸਿੱਖੀ ਨੂੰ ਸਮਰਪਿਤ ਪੁਸਤਕਾਂ ਅਤੇ ਸ਼ਾਇਰੀ ਨਾਲ ਆਪਣੀ ਪਛਾਣ ਬਣਾਈ ਹੈ। ਦੋਵਾਂ ਸ਼ਖ਼ਸੀਅਤਾਂ ਨੂੰ ਸਿਰੋਪੇ, ਦਸਤਾਰ, ਨੋਟਾਂ ਦੇ ਹਾਰਾਂ ਨਾਲ ਅਤੇ ਸਰਟੀਫ਼ਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਜਸਵਿੰਦਰ ਔਲਖ, ਦਰਸ਼ਨ ਸਿੰਘ ਤੇ ਰਣਜੀਤ ਸਿੰਘ ਨੂੰ ਵੀ ਸਿਰੋਪੇ ਦੇ ਕੇ ਨਿਵਾਜਿਆ ਗਿਆ। ਸੰਤ ਸਾਧੂ ਸਿੰਘ ਨੇ ਦੋਵਾਂ ਸਨਮਾਨਿਤ ਸ਼ਖ਼ਸੀਅਤਾਂ ਨੂੰ ਮੁਬਾਰਕਬਾਦ ਦਿੱਤੀ ਅਤੇ ਉਨ੍ਹਾਂ ਦੀ ਲੰਮੀ ਉਮਰ ਦੀ ਕਾਮਨਾ ਕੀਤੀ। ਇਸ ਦੌਰਾਨ ਸਰਮੁਖ ਸਿੰਘ ਆਨੰਦ, ਹਰੀ ਸਿੰਘ ਮਠਾੜੂ, ਸਤਨਾਮ ਕੌਰ ਸੱਤੇ, ਜਸਵਿੰਦਰ ਔਲਖ, ਸਤੀਸ਼ ਸੋਹਲ, ਮਹਿੰਦਰ ਸਿੰਘ ਪਰਿੰਦਾ, ਜਸਵੰਤ ਸੇਖਵਾਂ, ਰਾਜਵੰਤ ਕੌਰ ਰਾਜ, ਜਗਜੀਤ ਕੌਰ ਭੋਲੀ, ਸੁਰਿੰਦਰ ਕੌਰ, ਦਿਆਲ ਸਿੰਘ ਚਾਨਣਾ ਅਤੇ ਗਾਇਕ ਸੁਰਿੰਦਰ ਪੁਸ਼ਕਰਨਾ ਆਦਿ ਸ਼ਾਇਰਾਂ ਨੇ ਆਪਣੀਆਂ ਕਵਿਤਾਵਾਂ ਤੇ ਰਚਨਾਵਾਂ ਨਾਲ ਚੰਗਾ ਰੰਗ ਬੰਨ੍ਹਿਆਂ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸੁਰੰਗਾਂ ਦਾ ਦੇਸ਼ ਨੌਰਵੇ

ਸੁਰੰਗਾਂ ਦਾ ਦੇਸ਼ ਨੌਰਵੇ

ਭਾਰਤੀ ਅਰਥਚਾਰੇ ਪ੍ਰਤੀ ਆਸ਼ਾ ਤੇ ਨਿਰਾਸ਼ਾ ਦੇ ਪਸਾਰ

ਭਾਰਤੀ ਅਰਥਚਾਰੇ ਪ੍ਰਤੀ ਆਸ਼ਾ ਤੇ ਨਿਰਾਸ਼ਾ ਦੇ ਪਸਾਰ

ਸਿਆਸਤ ਨੇ ਸੈਨਾਪਤੀ ਵਾਲੀ ਤਾਣੀ ਹੋਰ ਉਲਝਾਈ...

ਸਿਆਸਤ ਨੇ ਸੈਨਾਪਤੀ ਵਾਲੀ ਤਾਣੀ ਹੋਰ ਉਲਝਾਈ...

ਨੌਜਵਾਨ ਪੀੜ੍ਹੀ ਦੀ ਦਸ਼ਾ ਅਤੇ ਦਿਸ਼ਾ

ਨੌਜਵਾਨ ਪੀੜ੍ਹੀ ਦੀ ਦਸ਼ਾ ਅਤੇ ਦਿਸ਼ਾ

ਸੂਨਕ ਦੇ ਸਿਰ ਕੰਡਿਆਂ ਦਾ ਤਾਜ

ਸੂਨਕ ਦੇ ਸਿਰ ਕੰਡਿਆਂ ਦਾ ਤਾਜ

ਡੇਟਾ ਨਿੱਜੀਕਰਨ ਦੇ ਰਾਹ ’ਤੇ

ਡੇਟਾ ਨਿੱਜੀਕਰਨ ਦੇ ਰਾਹ ’ਤੇ

ਭਾਰਤੀ ਅਰਥਚਾਰੇ ਲਈ ਖ਼ਤਰੇ ਦੀ ਘੰਟੀ

ਭਾਰਤੀ ਅਰਥਚਾਰੇ ਲਈ ਖ਼ਤਰੇ ਦੀ ਘੰਟੀ

ਸ਼ਹਿਰ

View All