DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

MCOCA ਮਾਮਲੇ ‘ਚ ‘ਆਪ’ ਆਗੂ ਨਰੇਸ਼ ਬਾਲਿਆਨ ਨੂੰ ਹਾਈ ਕੋਰਟ ਤੋਂ ਝਟਕਾ; ਜ਼ਮਾਨਤ ਅਰਜ਼ੀ ਖਾਰਜ

ਗੈਂਗਸਟਰ ‘ਨੰਦੂ’ ਗਿਰੋਹ ਨਾਲ ਸਬੰਧਾਂ ਤੇ ਵਸੂਲੀ ਦੇ ਦੋਸ਼ਾਂ ਹੇਠ ਮੰਡੋਲੀ ਜੇਲ੍ਹ ’ਚ ਬੰਦ ਹਨ ਸਾਬਕਾ ਵਿਧਾਇਕ

  • fb
  • twitter
  • whatsapp
  • whatsapp
featured-img featured-img
ਨਰੇਸ਼ ਬਾਲਿਆਨ
Advertisement

ਦਿੱਲੀ ਹਾਈ ਕੋਰਟ ਨੇ ਸੋਮਵਾਰ ਨੂੰ ਆਮ ਆਦਮੀ ਪਾਰਟੀ (AAP) ਦੇ ਨੇਤਾ ਅਤੇ ਉੱਤਮ ਨਗਰ ਤੋਂ ਸਾਬਕਾ ਵਿਧਾਇਕ ਨਰੇਸ਼ ਬਾਲਿਆਨ ਨੂੰ ਵੱਡਾ ਝਟਕਾ ਦਿੰਦਿਆਂ ਮਹਾਰਾਸ਼ਟਰ ਕੰਟਰੋਲ ਆਫ਼ ਆਰਗੋਨਾਈਜ਼ਡ ਕ੍ਰਾਈਮ ਐਕਟ, 1999 (MCOCA) ਤਹਿਤ ਦਰਜ ਮਾਮਲੇ ਵਿੱਚ ਉਨ੍ਹਾਂ ਦੀ ਜ਼ਮਾਨਤ ਅਰਜ਼ੀ ਰੱਦ ਕਰ ਦਿੱਤੀ ਹੈ। ਜਸਟਿਸ ਮਨੋਜ ਜੈਨ ਨੇ ਇਹ ਹੁਕਮ ਸੁਣਾਇਆ। ਅਦਾਲਤ ਨੇ ਪਿਛਲੇ ਹਫ਼ਤੇ ਦੋਵਾਂ ਪੱਖਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਫ਼ੈਸਲਾ ਸੁਰੱਖਿਅਤ ਰੱਖ ਲਿਆ ਸੀ। ਦਸੰਬਰ 2024 ਵਿੱਚ ਗ੍ਰਿਫ਼ਤਾਰ ਕੀਤੇ ਗਏ ਨਰੇਸ਼ ਬਾਲਿਆਨ ਫ਼ਿਲਹਾਲ ਮੰਡੋਲੀ ਜੇਲ੍ਹ ਵਿੱਚ ਜੁਡੀਸ਼ੀਅਲ ਹਿਰਾਸਤ ’ਚ ਬੰਦ ਹਨ।

ਦਿੱਲੀ ਪੁਲੀਸ ਅਨੁਸਾਰ, ਇਹ ਮਾਮਲਾ 2023 ਵਿੱਚ ਨਰੇਸ਼ ਬਾਲਿਆਨ ਅਤੇ ਗੈਂਗਸਟਰ ਕਪਿਲ ਸਾਂਗਵਾਨ (ਉਰਫ਼ ਨੰਦੂ) ਵਿਚਾਲੇ ਹੋਈ ਇੱਕ ਕਥਿਤ ਆਡੀਓ ਗੱਲਬਾਤ ਤੋਂ ਸ਼ੁਰੂ ਹੋਇਆ ਸੀ, ਜਿਸ ਤੋਂ ਬਾਅਦ ਉਸੇ ਸਾਲ ਐੱਫ਼.ਆਈ.ਆਰ. (FIR) ਦਰਜ ਕੀਤੀ ਗਈ ਸੀ। ਦਿੱਲੀ ਪੁਲੀਸ ਨੇ ਅਕਤੂਬਰ 2025 ’ਚ ਕਪਿਲ ਸਾਂਗਵਾਨ ਗਿਰੋਹ ਦੇ 9 ਮੈਂਬਰਾਂ ਖ਼ਿਲਾਫ਼ ਮਕੋਕਾ (MCOCA) ਲਗਾਇਆ ਸੀ, ਜਿਸ ’ਚ ਸਾਬਕਾ ਵਿਧਾਇਕ ਨਰੇਸ਼ ਬਾਲਿਆਨ ਅਤੇ ਗੈਂਗਸਟਰ ਦਾ ਭਰਾ ਵੀ ਸ਼ਾਮਲ ਸੀ।

Advertisement

ਪੁਲੀਸ ਅਨੁਸਾਰ, ਉੱਤਮ ਨਗਰ ਤੋਂ ਸਾਬਕਾ ਵਿਧਾਇਕ ਬਾਲਿਆਨ ਗੈਂਗਸਟਰਾਂ ਨੂੰ ਸਥਾਨਕ ਬਿਲਡਰਾਂ ਸਮੇਤ ਕਈ ਲੋਕਾਂ ਦੇ ਟਾਰਗੇਟ ਮੁਹੱਈਆ ਕਰਵਾ ਕੇ ਜਬਰਨ ਉਗਰਾਹੀ (Extortion) ਗਤੀਵਿਧੀਆਂ ’ਚ ਮਦਦ ਕਰ ਰਹੇ ਸਨ। ਮਾਮਲੇ ’ਚ ਸ਼ਾਮਲ ਸਹਿ-ਦੋਸ਼ੀਆਂ ਦੇ ਖ਼ੁਲਾਸੇ ਤੋਂ ਬਾਅਦ ਉਨ੍ਹਾਂ ਦੀ ਭੂਮਿਕਾ ਸਾਹਮਣੇ ਆਈ ਸੀ। ਉਨ੍ਹਾਂ ਖ਼ਿਲਾਫ਼ ਕੁੱਲ 4 ਅਪਰਾਧਿਕ ਮਾਮਲੇ ਦਰਜ ਹਨ।

Advertisement

Advertisement
×