DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Gurugram woman biker case: ਮਹਿਲਾ ਬਾਈਕਰ ਨੂੰ ਟੱਕਰ ਮਾਰਨ ਵਾਲਾ ਮੁਲਜ਼ਮ ਕਾਰ ਚਾਲਕ ਰਾਜਸਥਾਨ ਤੋਂ ਗ੍ਰਿਫ਼ਤਾਰ

ਸੋਸ਼ਲ ਮੀਡੀਆ ’ਤੇ ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲੀਸ ਨੇ ਮਾਮਲੇ ’ਚ ਜੋੜੀ ਇਰਾਦਾ-ਏ-ਕਤਲ ਦੀ ਧਾਰਾ

  • fb
  • twitter
  • whatsapp
  • whatsapp
featured-img featured-img
ਗੁਰੂਗ੍ਰਾਮ ਹਿੱਟ-ਐਂਡ-ਰਨ ਮਾਮਲੇ 'ਚ ਮੁਲਜ਼ਮ ਕਲਿਆਣ ਬੈਂਸਲਾ (ਖੱਬੇ), ਜਿਸ ਨੂੰ ਪੁਲੀਸ ਨੇ ਮੰਗਲਵਾਰ ਨੂੰ ਰਾਜਸਥਾਨ ਤੋਂ ਗ੍ਰਿਫ਼ਤਾਰ ਕੀਤਾ। ਫੋਟੋ/ਵੀਡੀਓ: ਏਐੱਨਆਈ
Advertisement

ਔਰਤ ਬਾਈਕਰ ਨੂੰ ਟੱਕਰ ਮਾਰਨ ਵਾਲੇ ਮੁਲਜ਼ਮ ਕਾਰ ਚਾਲਕ ਕਲਿਆਣ ਬੈਂਸਲਾ ਨੂੰ ਪੁਲੀਸ ਨੇ ਮੰਗਲਵਾਰ ਨੂੰ ਰਾਜਸਥਾਨ ਦੇ ਰਾਜਗੜ੍ਹ ਤੋਂ ਗ੍ਰਿਫ਼ਤਾਰ ਕਰ ਲਿਆ ਹੈ। ਇਹ ਗ੍ਰਿਫ਼ਤਾਰੀ ਉਸ ਦੀ ਤੇਜ਼ ਰਫ਼ਤਾਰ ਕਾਰ ਨਾਲ ਔਰਤ ਦੀ ਬਾਈਕ ਨੂੰ ਟੱਕਰ ਮਾਰਨ ਤੋਂ ਦੋ ਦਿਨ ਬਾਅਦ ਹੋਈ ਹੈ, ਜਿਸ ਕਾਰਨ ਔਰਤ ਸੜਕ ’ਤੇ ਜਾ ਡਿੱਗੀ ਸੀ।

ਬਾਈਕਰ ਸ਼ਿਵਾਨੀ ਚੌਹਾਨ, ਜੋ ਆਪਣੀ ਪਛਾਣ 'ਸੀਆ' ਵਜੋਂ ਦੱਸਦੀ ਹੈ, ਨੇ ਇਸ ਤੋਂ ਪਹਿਲਾਂ ਸੋਸ਼ਲ ਮੀਡੀਆ ’ਤੇ ਇੱਕ ਨਵੀਂ ਵੀਡੀਓ ਜਾਰੀ ਕਰਕੇ ਬੈਂਸਲਾ ’ਤੇ ਗੰਭੀਰ ਦੋਸ਼ ਲਾਏ ਸਨ। ਇਸ ਤੋਂ ਬਾਅਦ ਗੁਰੂਗ੍ਰਾਮ ਪੁਲੀਸ ਨੇ ਮਾਮਲੇ ਵਿੱਚ ਇਰਾਦਾ-ਏ-ਕਤਲ ਦੀ ਧਾਰਾ (ਭਾਰਤੀ ਨਿਆਂ ਸੰਹਿਤਾ ਦੀ ਧਾਰਾ 109) ਜੋੜ ਦਿੱਤੀ ਹੈ, ਜਿਸ ਵਿੱਚ 10 ਸਾਲ ਤੱਕ ਦੀ ਕੈਦ ਦੀ ਸਜ਼ਾ ਦਾ ਪ੍ਰਬੰਧ ਹੈ।

Advertisement

ਮਾਮਲੇ ’ਤੇ ਸਵੈ-ਸੰਗਿਆਨ ਲੈਂਦਿਆਂ ਗੁਰੂਗ੍ਰਾਮ ਪੁਲੀਸ ਨੇ ਪਹਿਲਾਂ ਸੈਕਟਰ-56 ਥਾਣੇ ’ਚ ਮਾਮਲਾ ਦਰਜ ਕੀਤਾ ਸੀ। ਏਸੀਪੀ (ਹੈੱਡਕੁਆਰਟਰ) ਅਭਿਲਾਖ ਜੋਸ਼ੀ ਅਨੁਸਾਰ, ਮੁਲਜ਼ਮ ਚਾਲਕ ਖ਼ਿਲਾਫ਼ ਬੀਐੱਨਐੱਸ ਦੀ ਧਾਰਾ 281 (ਲਾਪਰਵਾਹੀ ਨਾਲ ਗੱਡੀ ਚਲਾਉਣਾ) ਅਤੇ ਧਾਰਾ 125 (ਸੱਟ ਪਹੁੰਚਾਉਣਾ) ਤਹਿਤ ਐੱਫਆਈਆਰ ਦਰਜ ਕੀਤੀ ਗਈ ਸੀ।

Advertisement

ਵੀਡੀਓ ਵਿੱਚ ਸੀਆ ਨੇ ਸਵਾਲ ਉਠਾਇਆ ਕਿ ਜੇਕਰ ਬੈਂਸਲਾ ਹਾਦਸੇ ਤੋਂ ਸੱਚਮੁੱਚ ਦੁਖੀ ਸੀ ਤਾਂ ਉਹ ਕਾਰ ਦੀ ਟੱਕਰ ਤੋਂ ਬਾਅਦ ਮੌਕੇ ’ਤੇ ਕਿਉਂ ਨਹੀਂ ਰੁਕਿਆ। ਦੂਜੇ ਪਾਸੇ, ਬੈਂਸਲਾ ਨੇ ਦਾਅਵਾ ਕੀਤਾ ਸੀ ਕਿ ਇਹ ਮਹਿਜ਼ ਇੱਕ ਹਾਦਸਾ ਸੀ।

ਸੀਆ ਨੇ ਇਹ ਵੀ ਦੋਸ਼ ਲਾਇਆ ਕਿ ਉਸ ਨੂੰ ਔਰਤ ਬਾਈਕਰ ਹੋਣ ਕਰਕੇ ਨਿਸ਼ਾਨਾ ਬਣਾਇਆ ਗਿਆ ਅਤੇ ਉਸ ਨੂੰ ਰੋਕਣ ਦੀ ਅੰਨ੍ਹੇਵਾਹ ਕੋਸ਼ਿਸ਼ ਕੀਤੀ ਗਈ। ਉਸ ਨੇ ਦਾਅਵਾ ਕੀਤਾ ਕਿ ਉਸ ਦੀ ਜਾਨ ਵੀ ਜਾ ਸਕਦੀ ਸੀ ਅਤੇ ਮੁਲਜ਼ਮ ਨੇ ਹਾਦਸੇ ਤੋਂ ਬਾਅਦ ਇਹ ਦੇਖਣ ਦੀ ਕੋਸ਼ਿਸ਼ ਵੀ ਨਹੀਂ ਕੀਤੀ ਕਿ ਉਹ ਸੁਰੱਖਿਅਤ ਹੈ ਜਾਂ ਨਹੀਂ।

ਸੀਆ ਨੇ ਕਿਹਾ ਕਿ ਕਾਰ ਨਾਲ ਟੱਕਰ ਮਾਰਨ ਤੋਂ ਬਾਅਦ ਬੈਂਸਲਾ ਇੱਕ ਸੈਕਿੰਡ ਲਈ ਵੀ ਨਹੀਂ ਰੁਕਿਆ। ਉਸ ਨੇ ਕਿਹਾ, "ਮੈਨੂੰ ਅਜਿਹੇ ਲੋਕਾਂ ’ਤੇ ਸ਼ਰਮ ਆਉਂਦੀ ਹੈ। ਦਿੱਲੀ ਅਤੇ ਗੁਰੂਗ੍ਰਾਮ ਦੀਆਂ ਸੜਕਾਂ ’ਤੇ ਔਰਤਾਂ ਅਸੁਰੱਖਿਅਤ ਮਹਿਸੂਸ ਕਰਦੀਆਂ ਹਨ।"

ਉਸ ਨੇ ਕਿਹਾ ਕਿ ਹਾਦਸੇ ਨਾਲ ਸਬੰਧਤ ਸਾਹਮਣੇ ਆਈਆਂ ਦੋ ਵੀਡੀਓਜ਼ ਹੀ ਪੁਖ਼ਤਾ ਸਬੂਤ ਹਨ। ਹਾਦਸਾ ਕੈਮਰੇ ’ਚ ਪੂਰੀ ਤਰ੍ਹਾਂ ਕੈਦ ਹੋ ਗਿਆ ਹੈ, ਜਿਸ 'ਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਕਾਰ ਉਸ ਦੀ ਬਾਈਕ ਨੂੰ ਟੱਕਰ ਮਾਰ ਰਹੀ ਹੈ ਅਤੇ ਚਾਲਕ ਮੌਕੇ ਤੋਂ ਫ਼ਰਾਰ ਹੋ ਰਿਹਾ ਹੈ। ਉਸ ਨੇ ਅੱਗੇ ਕਿਹਾ ਕਿ ਅਜਿਹੇ ਲੋਕਾਂ ਨੂੰ ਗੱਡੀ ਚਲਾਉਣਾ 'ਸਿਖਾਉਣ' ਦੀ ਲੋੜ ਹੈ। ਇਸ ਤੋਂ ਇਲਾਵਾ ਪਿੱਛੇ ਆ ਰਹੇ ਇੱਕ ਹੋਰ ਬਾਈਕਰ ਦੇ ਕੈਮਰੇ ਵਿੱਚ ਕੈਦ ਹੋਈ ਵੀਡੀਓ ਵੀ ਵਾਇਰਲ ਹੋ ਰਹੀ ਹੈ।

ਇੰਸਟਾਗ੍ਰਾਮ ਯੂਜ਼ਰ 'youknowabhishek_' ਵੱਲੋਂ ਬਣਾਈ ਗਈ ਵੀਡੀਓ ’ਚ ਦਿਖਾਇਆ ਗਿਆ ਹੈ ਕਿ ਕਾਰ ਚਾਲਕ ਪਹਿਲਾਂ ਸੀਆ ਨੂੰ ਰੁਕਣ ਦਾ ਇਸ਼ਾਰਾ ਕਰਦਾ ਹੈ। ਜਦੋਂ ਉਹ ਨਹੀਂ ਰੁਕੀ ਤਾਂ ਮੁਲਜ਼ਮ ਨੇ ਕਾਰ ਨੂੰ ਉਸ ਦੀ ਸਪੋਰਟਸ ਬਾਈਕ ਵੱਲ ਮੋੜ ਦਿੱਤਾ ਅਤੇ ਉਸ ਨੂੰ ਪਾਸੇ ਤੋਂ ਟੱਕਰ ਮਾਰ ਦਿੱਤੀ। ਇਸ ਇੰਸਟਾਗ੍ਰਾਮ ਯੂਜ਼ਰ ਨੇ ਕਿਹਾ ਕਿ ਹੁਣ ਉਸ ਨੂੰ ਨਹੀਂ ਲੱਗਦਾ ਕਿ ਗੁਰੂਗ੍ਰਾਮ ਔਰਤਾਂ ਲਈ ਸੁਰੱਖਿਅਤ ਹੈ।

ਦਿੱਲੀ ਦੀ ਰਹਿਣ ਵਾਲੀ ਸੀਆ ਨੇ ਫੈਸ਼ਨ ਡਿਜ਼ਾਇਨਿੰਗ ਦਾ ਕੋਰਸ ਕੀਤਾ ਹੈ ਅਤੇ 2022 ਵਿੱਚ ਕਾਲਕਾਜੀ ਤੋਂ ਨਗਰ ਨਿਗਮ ਚੋਣਾਂ ਵੀ ਲੜ ਚੁੱਕੀ ਹੈ। ਉਸ ਦੇ ਪਿਤਾ ਰੋਸ਼ਨ ਚੌਹਾਨ ਆਮ ਆਦਮੀ ਪਾਰਟੀ ਦੇ ਮੈਂਬਰ ਹਨ।

ਜੋਸ਼ੀ ਨੇ ਦੱਸਿਆ, "ਅਸੀਂ ਮੁਲਜ਼ਮ ਦੀ ਪਛਾਣ ਕਰ ਲਈ ਸੀ ਅਤੇ ਉਸ ਨੂੰ ਫੜਨ ਲਈ ਤਿੰਨ ਵਿਸ਼ੇਸ਼ ਟੀਮਾਂ ਗਠਿਤ ਕੀਤੀਆਂ ਗਈਆਂ ਸਨ।"

ਇਸ ਤੋਂ ਪਹਿਲਾਂ ਸੀਆ ਨੇ ਦੱਸਿਆ ਸੀ ਕਿ ਐਤਵਾਰ ਨੂੰ ਜਦੋਂ ਇਹ ਘਟਨਾ ਵਾਪਰੀ ਤਾਂ ਉਹ ਬਾਈਕਰਾਂ ਦੇ ਸਮੂਹ ਨਾਲ ਗੋਲਫ਼ ਕੋਰਸ ਰੋਡ ’ਤੇ ਆਪਣੀ ਅਪ੍ਰੀਲੀਆ ਆਰਐੱਸ 457 ਸਪੋਰਟਸ ਬਾਈਕ ਚਲਾ ਰਹੀ ਸੀ। ਉਸ ਨੇ ਇਹ ਵੀ ਦੋਸ਼ ਲਾਇਆ ਕਿ ਕਾਰ ਸਵਾਰਾਂ ਨੇ ਉਸ ਦੇ ਨੇੜੇ ਆ ਕੇ ਬਦਸਲੂਕੀ ਕਰਨੀ ਸ਼ੁਰੂ ਕਰ ਦਿੱਤੀ।

ਸੀਆ ਨੇ ਇਹ ਵੀ ਦਾਅਵਾ ਕੀਤਾ ਕਿ ਕਾਰ ਸਵਾਰ ਸ਼ਰਾਬ ਦੇ ਨਸ਼ੇ ਵਿੱਚ ਜਾਪਦੇ ਸਨ। ਬੈਂਸਲਾ ਨੇ ਮੰਨਿਆ ਕਿ ਹਾਦਸਾ ਉਸ ਦੀ ਗਲਤੀ ਸੀ ਪਰ ਉਸ ਨੇ ਜਾਣਬੁਝ ਕੇ ਟੱਕਰ ਮਾਰਨ ਤੋਂ ਇਨਕਾਰ ਕਰਦਿਆਂ ਕਿਹਾ ਕਿ "ਯੂ-ਟਰਨ ਨੇੜੇ ਉਸ ਦਾ ਕੰਟਰੋਲ ਵਿਗੜ ਗਿਆ ਸੀ।"

ਬੈਂਸਲਾ ਨੇ ਕਿਹਾ, "ਲਗਪਗ 20 ਤੋਂ 22 ਬਾਈਕ ਸਵਾਰ ਮੇਰੇ ਕੋਲੋਂ ਤੇਜ਼ ਰਫ਼ਤਾਰ ਨਾਲ ਲੰਘੇ। ਮੈਨੂੰ ਨਹੀਂ ਪਤਾ ਸੀ ਕਿ ਇੱਕ ਬਾਈਕ ’ਤੇ ਮੁਟਿਆਰ ਸਵਾਰ ਹੈ; ਮੈਂ ਤਾਂ ਸਿਰਫ਼ ਉਸ ਨੂੰ ਅਤੇ ਉਸ ਦੇ ਨਾਲ ਆਏ ਨੌਜਵਾਨ ਨੂੰ ਬਾਈਕ ਹੌਲੀ ਚਲਾਉਣ ਲਈ ਕਿਹਾ ਸੀ। ਮੈਂ ਜਾਣਬੁਝ ਕੇ ਟੱਕਰ ਨਹੀਂ ਮਾਰੀ।"

ਉਸ ਨੇ ਅੱਗੇ ਕਿਹਾ, "ਉਹ ਸ਼ੀਸ਼ੇ ਦੇਖੇ ਬਿਨਾਂ ਮੁੜ ਰਹੀ ਸੀ; ਉਦੋਂ ਹੀ ਯੂ-ਟਰਨ ਨੇੜੇ ਕਾਰ ਤੋਂ ਮੇਰਾ ਕੰਟਰੋਲ ਵਿਗੜ ਗਿਆ ਅਤੇ ਟੱਕਰ ਹੋ ਗਈ। ਇਹ ਮੇਰੀ ਗਲਤੀ ਸੀ, ਮੈਂ ਮੰਨਦਾ ਹਾਂ।"

ਆਪਣੇ ਆਪ ਨੂੰ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਦੱਸਣ ਵਾਲੇ ਜਿੰਮ ਮਾਲਕ ਬੈਂਸਲਾ ਨੇ ਕਿਹਾ ਕਿ ਉਹ ਮੌਕੇ ਤੋਂ ਇਸ ਲਈ ਭੱਜ ਗਿਆ ਕਿਉਂਕਿ ਉਸ ਨੂੰ ਡਰ ਸੀ ਕਿ ਬਾਈਕਰਾਂ ਦਾ ਸਮੂਹ ਉਸ ਦੀ ਅਤੇ ਉਸ ਦੇ ਪਰਿਵਾਰ ਦੀ ਕੁੱਟਮਾਰ ਕਰੇਗਾ। ਇਸ ਵਿਵਾਦ ਤੋਂ ਬਾਅਦ ਉਸ ਨੇ ਆਪਣਾ ਇੰਸਟਾਗ੍ਰਾਮ ਅਕਾਊਂਟ ਵੀ ਬੰਦ ਕਰ ਦਿੱਤਾ ਹੈ।

ਮੀਡੀਆ ਨਾਲ ਗੱਲਬਾਤ ਕਰਦਿਆਂ ਉਸ ਨੇ ਕਿਹਾ, "ਮੈਂ ਆਪਣੇ ਪਰਿਵਾਰ ਨਾਲ ਜਾ ਰਿਹਾ ਸੀ। ਮੈਂ ਮੁਟਿਆਰ ਵੱਲ ਕੋਈ ਗਲਤ ਇਸ਼ਾਰਾ ਨਹੀਂ ਕੀਤਾ; ਮੈਂ ਸਿਰਫ਼ ਉਸ ਨੂੰ ਬਾਈਕ ਹੌਲੀ ਚਲਾਉਣ ਲਈ ਕਿਹਾ ਸੀ। ਮੈਂ ਮੰਨਦਾ ਹਾਂ ਕਿ ਟੱਕਰ ਹੋਈ ਹੈ। ਜੇਕਰ ਮੈਂ ਉੱਥੇ ਹੀ ਰੁਕ ਜਾਂਦਾ ਤਾਂ ਉਹ ਲੋਕ ਸਾਡੀ ਕੁੱਟਮਾਰ ਕਰਦੇ।" ਬੈਂਸਲਾ ਨੇ ਦੱਸਿਆ ਕਿ ਉਹ ਆਪਣੀ ਭੈਣ ਅਤੇ ਦੋ ਚਚੇਰੇ ਭਰਾਵਾਂ ਨਾਲ ਯਾਤਰਾ ਕਰ ਰਿਹਾ ਸੀ।

Advertisement
×