ਸਰਕਾਰ ਵੱਲੋਂ 500 ਤਿਰੰਗੇ ਝੁਲਾਉਣ ਦਾ ਟੀਚਾ ਮੁਕੰਮਲ: ਕੇਜਰੀਵਾਲ : The Tribune India

ਸਰਕਾਰ ਵੱਲੋਂ 500 ਤਿਰੰਗੇ ਝੁਲਾਉਣ ਦਾ ਟੀਚਾ ਮੁਕੰਮਲ: ਕੇਜਰੀਵਾਲ

ਮੁੱਖ ਮੰਤਰੀ ਨੇ ਮਯੂਰ ਵਿਹਾਰ ਵਿੱਚ ਤਿਰੰਗਾ ਲਹਿਰਾਇਆ; ਲੋਕ ਨੂੰ ਕੀਤੀ ਦੇਸ਼ ਨੂੰ ਨੰਬਰ ‘ਵਨ’ ਬਣਾਉਣ ਦੀ ਅਪੀਲ

ਸਰਕਾਰ ਵੱਲੋਂ 500 ਤਿਰੰਗੇ ਝੁਲਾਉਣ ਦਾ ਟੀਚਾ ਮੁਕੰਮਲ: ਕੇਜਰੀਵਾਲ

ਨਵੀਂ ਦਿੱਲੀ ਦੇ ਮਯੂਰ ਵਿਹਾਰ ਇਲਾਕੇ ਵਿੱਚ ਕੌਮੀ ਝੰਡਾ ਚੜ੍ਹਾਉਂਦੇ ਹੋਏ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ। -ਫੋਟੋ: ਪੀਟੀਆਈ

ਨਵੀਂ ਦਿੱਲੀ, 9 ਅਗਸਤ

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਆਜ਼ਾਦੀ ਦਿਹਾੜੇ ਦੀ 75ਵੀਂ ਵਰ੍ਹੇਗੰਢ ਤਹਿਤ ਅੱਜ ਰਾਜਧਾਨੀ ਵਿੱਚ 500ਵਾਂ ਤਿਰੰਗਾ ਲਹਿਰਾਇਆ। ਮਯੂਰ ਵਿਹਾਰ ਵਿੱਚ ਤਿਰੰਗਾ ਲਹਿਰਾਉਣ ਸਬੰਧੀ ਕਰਵਾਏ ਸਮਾਗਮ ਦੌਰਾਨ ਮੁੱਖ ਮੰਤਰੀ ਨੇ ਆਪਣੇ ਸੰਬੋਧਨ ਦੀ ਸ਼ੁਰੂਆਤ ‘‘ਭਾਰਤ ਮਾਤਾ ਦੀ ਜੈ’’, ‘‘ਇਨਕਲਾਬ ਜ਼ਿੰਦਾਬਾਦ’’ ਤੇ ‘‘ਵੰਦੇ ਮਾਤਰਮ’’ ਦੇ ਨਾਅਰਿਆਂ ਨਾਲ ਕੀਤੀ। ਇਸ ਦੌਰਾਨ ਉਨ੍ਹਾਂ ਕਿਹਾ, ‘‘ਇਕ ਸਾਲ ਪਹਿਲਾਂ ਅਸੀਂ ਦਿੱਲੀ ਵਿੱਚ ਵੱਡੀ ਗਿਣਤੀ ’ਚ ਤਿਰੰਗੇ ਲਾਉਣ ਦਾ ਫ਼ੈਸਲਾ ਕੀਤਾ ਸੀ ਤਾਂ ਕਿ ਦਿੱਲੀ ਵਾਸੀ ਕਿਧਰੇ ਵੀ ਜਾਣ ਤਾਂ ਉਨ੍ਹਾਂ ਦੇ ਨੇੜੇ ਘੱਟੋ ਘੱਟ ਇਕ ਤਿਰੰਗਾ ਜ਼ਰੂਰ ਦਿਖਾਈ ਦੇਵੇ। ਅਸੀਂ ਅਜਿਹਾ ਮਾਹੌਲ ਬਣਾ ਰਹੇ ਹਾਂ ਕਿ ਲੋਕ ਦਿਨ ਵਿੱਚ ਤਿੰਨ ਤੋਂ ਚਾਰ ਵਾਰ ਤਿਰੰਗਾ ਦੇਖਣ।’’ ਉਨ੍ਹਾਂ ਕਿਹਾ ਕਿ ਰਾਜਧਾਨੀ ਵਿੱਚ ਸਰਕਾਰ ਨੇ 500 ਤਿਰੰਗੇ ਝੁਲਾ ਦਿੱਤੇ ਹਨ। ਇਸ ਦੌਰਾਨ ਉਨ੍ਹਾਂ ਕਿਹਾ ਕਿ ਦੇਸ਼ ਵਾਸੀਆਂ ਨੂੰ ਭਾਰਤ ਨੂੰ ਵਿਸ਼ਵ ਦਾ ਨੰਬਰ ਇਕ ਦੇਸ਼ ਬਣਾਉਣ ਦਾ ਅਹਿਦ ਲੈਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਭਾਰਤ ਤੋਂ ਬਾਅਦ ਤੋਂ ਆਜ਼ਾਦੀ ਪ੍ਰਾਪਤ ਕਰਨ ਵਾਲੇ ਦੇਸ਼ਾਂ ਨੇ ਸਾਨੂੰ ਪਿੱਛੇ ਛੱਡ ਦਿੱਤਾ ਹੈ। ਸ੍ਰੀ ਕੇਜਰੀਵਾਲ ਨੇ ਕਿਹਾ, ਸਾਡੇ ਕੋਲ ਸਭ ਕੁੱਝ ਹੈ। ਸਾਡੇ ਕੋਲ ਦੁਨੀਆ ਵਿੱਚੋਂ ਸਭ ਤੋਂ ਬੁੱਧੀਮਾਨ ਤੇ ਮਿਹਨਤੀ ਲੋਕ ਹਨ, ਪਰ ਅਸੀਂ ਪੱਛਣ ਗਏ ਹਾਂ।’’ ਸਰਕਾਰ ਦੀ ਭਲਾਈ ਸਕੀਮਾਂ ਨੂੰ ‘ਮੁਫ਼ਤਖੋਰੀ’ ਕਹਿਣ ਵਾਲਿਆਂ ਦੀ ਦੁਬਾਰਾ ਨਿੰਦਾ ਕਰਦਿਆਂ ਉਨ੍ਹਾਂ ਕਿਹਾ, ‘‘ਕੁੱਝ ਵਿਅਕਤੀਆਂ ਵੱਲੋਂ ਮੁਫ਼ਤ ਸਿੱਖਿਆ ਬੰਦ ਕਰਨ ਬਾਰੇ ਸੁਣਕੇ ਮੈਨੂੰ ਬਹੁਤ ਦੁੱਖ ਹੁੰਦਾ ਹੈ। ਉਹ ਇਸ ਨੂੰ ਮੁਫ਼ਤਖੋਰੀ ਦੱਸਦੇ ਹੋਏ ਕਹਿ ਰਹੇ ਹਨ ਕਿ ਗਰੀਬਾਂ ਨੂੰ ਸਰਕਾਰੀ ਸਕੂਲਾਂ ਵਿੱਚ ਮੁਫ਼ਤ ਸਿੱਖਿਆ ਨਹੀਂ ਮਿਲਣੀ ਚਾਹੀਦੀ। ਮੈਨੂੰ ਸਮਝ ਨਹੀਂ ਆਉਂਦਾ ਕਿ ਮੁਫ਼ਤਖੋਰੀ ਤੇ ਮੁਫ਼ਤ ਰਿਓੜੀ ਕੀ ਹੁੰਦੀ ਹੈ। ਜੇਕਰ ਸਰਕਾਰੀ ਸਕੂਲ ਬੰਦ ਕਰ ਦਿੱਤੇ ਤਾਂ ਦੇਸ਼ ਵਿੱਚ 70 ਤੋਂ 80 ਫ਼ੀਸਦ ਬੱਚੇ ਅਨਪੜ੍ਹ ਰਹਿ ਜਾਣਗੇ।’’ ਉਨ੍ਹਾਂ ਕਿਹਾ ਕਿ ਬਿਹਤਰ ਸਿੱਖਿਆ, ਸਿਹਤ ਸੰਭਾਲ ਤੇ ਰੁਜ਼ਗਾਰ ਨੂੰ ਮੌਲਿਕ ਅਧਿਕਾਰ ਮੰਨਣਾ ਚਾਹੀਦਾ ਹੈ। ਇਸ ਨੂੰ ਮੁਫ਼ਤਖੋਰੀ ਨਹੀਂ ਕਹਿਣਾ ਚਾਹੀਦਾ। ਇਸ ਦੌਰਾਨ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਦਿੱਲੀ ਵਿੱਚ 500 ਤਿਰੰਗੇ ਲਾਉਣ ਦੇ ਸੁਫ਼ਨੇ ਨੂੰ ਪੂਰਾ ਕਰਨ ਵਾਲੇ ਇੰਜਨੀਅਰਾਂ ਤੇ ਠੇਕੇਦਾਰਾਂ ਦਾ ਧੰਨਵਾਦ ਕੀਤਾ। -ਪੀਟੀਆਈ

ਮੁੱਖ ਮੰਤਰੀ ਵੱਲੋਂ ‘ਫਾਂਸੀ ਘਰ’ ਦਾ ਉਦਘਾਟਨ

ਨਵੀਂ ਦਿੱਲੀ: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਮੰਗਲਵਾਲ ਨੂੰ ਦਿੱਲੀ ਵਿਧਾਨ ਸਭਾ ਕੰਪਲੈਕਸ ਸਥਿਤ ‘ਫਾਂਸੀ ਘਰ’ ਤੇ ਕਰੋਨਾ ਵਾਰੀਅਰਜ਼ ਮੈਮੋਰੀਅਲ ਦਾ ਉਦਘਾਟਨ ਕੀਤਾ। ਇਸ ਦੌਰਾਨ ਮੁੱਖ ਮੰਤਰੀ ਨੇ ਕੋਵਿਡ ਮਹਾਮਾਰੀ ਦੌਰਾਨ ਆਪਣੀ ਜਾਨ ਗੁਆਉਣ ਵਾਲੇ 31 ਕਰੋਨਾ ਯੋਧਿਆਂ ਦੇ ਪਰਿਵਾਰਕ ਮੈਂਬਰਾਂ ਨੂੰ ਸਰਟੀਫਿਕੇਟ ਵੀ ਭੇਟ ਕੀਤੇ। ਮੁੱਖ ਮੰਤਰੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਦੋਸਤਾਂ ਨਾਲ ਦਿੱਲੀ ਸਰਕਾਰ ਵੱਲੋਂ ਨਵਿਆਏ ‘ਫਾਂਸੀ ਘਰ’ ਨੂੰ ਜ਼ਰੂਰ ਦੇਖਣ ਆਉਣ। ਇਸ ਤੋਂ ਇਲਾਵਾ ਉਨ੍ਹਾਂ ‘ਕਰੋਨਾ ਵਾਰੀਅਜ਼ ਮੈਮੋਰੀਅਲ’ ਦਾ ਵੀ ਉਦਘਾਟਨ ਕੀਤਾ। -ਪੀਟੀਆਈ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਇੱਕ ਸੀ ‘ਬਾਪੂ ਭਾਈ’

ਇੱਕ ਸੀ ‘ਬਾਪੂ ਭਾਈ’

... ਕਾਗਦ ਪਰ ਮਿਟੈ ਨ ਮੰਸੁ।।

... ਕਾਗਦ ਪਰ ਮਿਟੈ ਨ ਮੰਸੁ।।

ਕੇਂਦਰੀ ਏਸ਼ੀਆ ਵਿਚ ਪੈਰ ਪਸਾਰਦਾ ਚੀਨ

ਕੇਂਦਰੀ ਏਸ਼ੀਆ ਵਿਚ ਪੈਰ ਪਸਾਰਦਾ ਚੀਨ

ਕਰਨਾਟਕ ਵਿਚ ਦੂਹਰਾ ਸੱਤਾ ਵਿਰੋਧ

ਕਰਨਾਟਕ ਵਿਚ ਦੂਹਰਾ ਸੱਤਾ ਵਿਰੋਧ

ਸ਼ਹਿਰ

View All