DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Gen Z ਨੂੰ ਲੱਗਦਾ ਹੈ Networking ਤੋਂ ਡਰ: 83 ਫੀਸਦੀ ਨੌਜਵਾਨ ਕਰੀਅਰ ਲਈ ਲੋਕਾਂ ਨਾਲ ਸੰਪਰਕ ਕਰਨ ਤੋਂ ਝਿਜਕਦੇ: ਰਿਪੋਰਟ

LinkedIn ਦੀ ਰਿਪੋਰਟ ’ਚ ਖੁਲਾਸਾ: ਆਲੋਚਨਾ ਅਤੇ ਬਣਾਉਟੀ ਲੱਗਣ ਦਾ ਡਰ ਬਣ ਰਿਹਾ ਰੁਕਾਵਟ

  • fb
  • twitter
  • whatsapp
  • whatsapp
featured-img featured-img
ਸੰਕੇਤਕ ਤਸਵੀਰ। AI
Advertisement

ਲਿੰਕਡਇਨ ਦੀ ਇੱਕ ਰਿਪੋਰਟ ਅਨੁਸਾਰ ਬਹੁਤੇ ‘ਜੈੱਨ-ਜ਼ੀ’ (Gen Z) ਕਰਮਚਾਰੀ ਨਿੰਦਾ ਜਾਂ ਪਰਖੇ ਜਾਣ ਦੇ ਡਰ ਕਾਰਨ ਨੈੱਟਵਰਕਿੰਗ ਜਾਂ ਉਨ੍ਹਾਂ ਲੋਕਾਂ ਨਾਲ ਗੱਲਬਾਤ ਕਰਨ ਤੋਂ ਗੁਰੇਜ਼ ਕਰਦੇ ਹਨ, ਜੋ ਉਨ੍ਹਾਂ ਦੇ ਕਰੀਅਰ ਵਿੱਚ ਮਦਦ ਕਰ ਸਕਦੇ ਹਨ।

ਰਿਪੋਰਟ ਮੁਤਾਬਕ ਭਾਰਤ ਵਿੱਚ 83 ਫ਼ੀਸਦੀ ਜੈੱਨ-ਜ਼ੀ ਪੇਸ਼ੇਵਰ ਉਨ੍ਹਾਂ ਲੋਕਾਂ ਨਾਲ ਸੰਪਰਕ ਕਰਨ ਜਾਂ ਨੈੱਟਵਰਕ ਬਣਾਉਣ ਤੋਂ ਝਿਜਕਦੇ ਹਨ, ਜੋ ਉਨ੍ਹਾਂ ਦੇ ਕਿੱਤੇ ਵਿੱਚ ਸਹਾਈ ਹੋ ਸਕਦੇ ਹਨ, ਭਾਵੇਂ ਕਿ ਉਨ੍ਹਾਂ ਨੇ ਲਗਾਤਾਰ ਇੰਟਰਨੈੱਟ ਦੀ ਪਹੁੰਚ ਨਾਲ ਜੀਵਨ ਬਤੀਤ ਕੀਤਾ ਹੈ।

Advertisement

ਇਸ ਵਿੱਚ ਅੱਗੇ ਕਿਹਾ ਗਿਆ ਹੈ ਕਿ ਆਲੋਚਨਾ ਦਾ ਡਰ (44 ਫ਼ੀਸਦੀ), ਲੋਕਾਂ ਨੂੰ ਪਰੇਸ਼ਾਨ ਕਰਨ ਦੀ ਚਿੰਤਾ (39 ਫ਼ੀਸਦੀ) ਅਤੇ ਬਣਾਉਟੀ ਜਾਪਣ ਦਾ ਡਰ (37 ਫ਼ੀਸਦੀ) ਜੈੱਨ-ਜ਼ੀ ਨੂੰ ਅਹਿਮ ਸਲਾਹ ਲੈਣ, ਸਬੰਧ ਬਣਾਉਣ ਅਤੇ ਨਵੇਂ ਮੌਕਿਆਂ ਦਾ ਲਾਭ ਉਠਾਉਣ ਤੋਂ ਰੋਕ ਰਿਹਾ ਹੈ।

Advertisement

ਲਿੰਕਡਇਨ ਦੀ ਇਹ ਰਿਪੋਰਟ ਅਮਰੀਕਾ, ਬ੍ਰਿਟੇਨ, ਭਾਰਤ, ਫ਼ਰਾਂਸ, ਜਰਮਨੀ, ਇਟਲੀ, ਨੀਦਰਲੈਂਡਜ਼, ਸਿੰਗਾਪੁਰ, ਆਸਟਰੇਲੀਆ, ਬ੍ਰਾਜ਼ੀਲ, ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ਅਤੇ ਸਾਊਦੀ ਅਰਬ (ਕੇ.ਐੱਸ.ਏ.) ਵਿੱਚ 20 ਜੁਲਾਈ ਤੋਂ 11 ਅਗਸਤ 2026 ਦਰਮਿਆਨ ‘ਸੈਂਸਸਵਾਈਡ’ ਵੱਲੋਂ 18 ਤੋਂ 80 ਸਾਲ ਦੀ ਉਮਰ ਦੇ 18,050 ਪੂਰੇ ਸਮੇਂ ਅਤੇ ਅੰਸ਼ਕ ਸਮੇਂ (ਫੁੱਲ-ਟਾਈਮ ਅਤੇ ਪਾਰਟ-ਟਾਈਮ) ਦੇ ਕਾਮਿਆਂ ’ਤੇ ਕੀਤੇ ਗਏ ਸਰਵੇਖਣ ’ਤੇ ਆਧਾਰਿਤ ਹੈ।

ਰਿਪੋਰਟ ਅਨੁਸਾਰ ਭਾਵੇਂ 79 ਫ਼ੀਸਦੀ ਭਾਰਤੀ ਜੈੱਨ-ਜ਼ੀ ਪੇਸ਼ੇਵਰ ਰਿਸ਼ਤਿਆਂ ਦੀ ਕਦਰ ਨੂੰ ਸਮਝਦੇ ਹਨ, ਪਰ 52 ਫ਼ੀਸਦੀ ਤੋਂ ਵੱਧ ਨੂੰ ਇਹ ਨਹੀਂ ਪਤਾ ਕਿ ਕਿਵੇਂ ਸ਼ੁਰੂਆਤ ਕੀਤੀ ਜਾਵੇ ਅਤੇ 53 ਫ਼ੀਸਦੀ ਨੂੰ ਸੰਪਰਕਾਂ ਨੂੰ ਅਸਲ ਸਬੰਧਾਂ ਵਿੱਚ ਬਦਲਣ ਵਿੱਚ ਮੁਸ਼ਕਲ ਆਉਂਦੀ ਹੈ ਅਤੇ ਉਹ ਖ਼ਰਚੇ ਨੂੰ ਲੈ ਕੇ ਚਿੰਤਤ ਹਨ।

ਰਿਪੋਰਟ ਦਰਸਾਉਂਦੀ ਹੈ ਕਿ ਅੰਦਰੂਨੀ ਸਬੰਧਾਂ (ਇਨਸਾਈਡਰ ਕਨੈਕਸ਼ਨਜ਼) ਵਾਲੇ ਭਾਰਤੀ ਨੌਕਰੀ ਲੱਭਣ ਵਾਲਿਆਂ ਦੇ ਨੌਕਰੀ ’ਤੇ ਰੱਖੇ ਜਾਣ ਦੀ ਸੰਭਾਵਨਾ ਬਿਨਾਂ ਕਿਸੇ ਸਬੰਧ ਵਾਲਿਆਂ ਨਾਲੋਂ ਲਗਪਗ 8.5 ਗੁਣਾ ਵੱਧ ਸੀ।

ਇਸ ਤੋਂ ਇਲਾਵਾ, ਰਿਪੋਰਟ ਮੁਤਾਬਕ ਇਹ ਜਾਣਨਾ ਵਧੇਰੇ ਔਖਾ ਹੈ ਕਿ ਕਿਸ ਨਾਲ ਸੰਪਰਕ ਕਰਨਾ ਹੈ, ਕਦੋਂ ਪਹੁੰਚ ਕਰਨੀ ਹੈ ਅਤੇ ਕੀ ਕਹਿਣਾ ਹੈ, ਕਿਉਂਕਿ ਲਗਪਗ 5 ਵਿੱਚੋਂ 3 ਜੈੱਨ-ਜ਼ੀ (59 ਫ਼ੀਸਦੀ) ਨੇ ਦਾਅਵਾ ਕੀਤਾ ਕਿ ਕਿਸੇ ਨੇ ਵੀ ਉਨ੍ਹਾਂ ਨੂੰ ਪੇਸ਼ੇਵਰ ਰਿਸ਼ਤੇ ਬਣਾਉਣ ਦਾ ਸਪੱਸ਼ਟ ਤਰੀਕਾ ਨਹੀਂ ਸਿਖਾਇਆ ਅਤੇ ਬਹੁਤਿਆਂ ਨੇ ਕੋਈ ਸਿਖਲਾਈ ਨਹੀਂ ਲਈ ਸਗੋਂ ਖ਼ੁਦ ਹੀ ਸਭ ਕੁਝ ਸਿੱਖਿਆ ਹੈ।

Advertisement
×