ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਸੇਵਾ ਸੰਕਲਪ ਮੁਹਿੰਮ ਤਹਿਤ ਅੱਜ ਮਾਲਵੀਆ ਨਗਰ ਖੇਤਰ ਵਿੱਚ ਗੀਤਾਂਜਲੀ ਫਾਇਰ ਸਟੇਸ਼ਨ ਦਾ ਉਦਘਾਟਨ ਕੀਤਾ। ਇਸ ਦੌਰਾਨ ਮੁੱਖ ਮੰਤਰੀ ਨੇ 20 ਫਾਇਰਫਾਈਟਿੰਗ ਮੋਟਰਸਾਈਕਲਾਂ ਅਤੇ 26 ਹੋਰ ਵਾਹਨਾਂ ਨੂੰ ਹਰੀ ਝੰਡੀ ਦਿਖਾਈ। ਮੁੱਖ ਮੰਤਰੀ ਨੇ ਕਿਹਾ ਕਿ ਦਿੱਲੀ ਸਰਕਾਰ ਨੇ ਫਾਇਰ ਸਰਵਿਸ ਦੇ ਬੁਨਿਆਦੀ ਢਾਂਚੇ ਨੂੰ ਹੋਰ ਮਜ਼ਬੂਤ ਕਰਨ ਲਈ 120 ਫਾਇਰ ਸਟੇਸ਼ਨਾਂ ਦਾ ਟੀਚਾ ਰੱਖਿਆ ਹੈ। ਇਸ ਵਿੱਚ ਬੁਢਾਪੁਰ ਮਾਜਰਾ ਵਿੱਚ ਇੱਕ ਅਤਿ-ਆਧੁਨਿਕ ਫਾਇਰ ਸਰਵਿਸ ਟ੍ਰੇਨਿੰਗ ਸੈਂਟਰ ਵੀ ਸ਼ਾਮਲ ਹੈ। ਮੁੱਖ ਮੰਤਰੀ ਨੇ ਕਿਹਾ ਕਿ ਫਾਇਰ ਰਿਸਪਾਂਸ ਮੋਟਰਸਾਈਕਲ ਤੰਗ ਗਲੀਆਂ, ਭੀੜ-ਭੜੱਕੇ ਵਾਲੇ ਬਾਜ਼ਾਰਾਂ ਅਤੇ ਸੰਘਣੀ ਆਬਾਦੀ ਵਾਲੇ ਇਲਾਕਿਆਂ ’ਚ ਅੱਗ ਦੀ ਘਟਨਾ ਦੌਰਾਨ ਤੁਰੰਤ ਬਚਾਅ ਕਾਰਜਾਂ ’ਚ ਜੁਟਣਗੇ, ਜਿੱਥੇ ਫਾਇਰ ਟੈਂਡਰਾਂ ਨੂੰ ਮੁਸ਼ਕਿਲ ਆਉਂਦੀ ਹੈ। ਉਨ੍ਹਾਂ ਕਿਹਾ ਕਿ ਹਰੇਕ ਵਿਸ਼ੇਸ਼ ਮੋਟਰਸਾਈਕਲ ਕੰਪਰੈਸਡ ਏਅਰ ਫੋਮ ਅਤੇ ਵਾਟਰ ਮਿਸਟ ਬੈਕਪੈਕ ਪ੍ਰਣਾਲੀਆਂ, ਦੋ 2-ਲਿਟਰ ਹਾਈ-ਪ੍ਰੈਸ਼ਰ ਏਅਰ ਸਿਲੰਡਰਾਂ, ਪੋਰਟੇਬਲ ਫਾਇਰ ਸਿਸਟਮਾਂ ਅਤੇ ਡਿਊਲ ਮੋਡ ਨੋਜ਼ਲਾਂ ਨਾਲ ਲੈਸ ਹੋਵੇਗੀ। ਮੁੱਖ ਮੰਤਰੀ ਨੇ ਕਿਹਾ ਕਿ ਵਿਸ਼ੇਸ਼ ਸਿਖਲਾਈ ਪ੍ਰਾਪਤ ਫਾਇਰਫਾਈਟਰਾਂ ਨੂੰ ਘਟਨਾ ਵਾਲੀ ਥਾਂ ’ਤੇ ਜਲਦੀ ਪਹੁੰਚਣ, ਤੁਰੰਤ ਅੱਗ ਬੁਝਾਉਣ ਅਤੇ ਫੌਰੀ ਬਚਾਅ ਕਾਰਜ ਸ਼ੁਰੂ ਕਰਨ ਲਈ ਤਿਆਰ ਕੀਤਾ ਗਿਆ ਹੈ। ਦੱਖਣੀ ਦਿੱਲੀ ਦੇ ਮਾਲਵੀਆ ਨਗਰ ਖੇਤਰ ਵਿੱਚ ਗੀਤਾਂਜਲੀ ਫਾਇਰ ਸਟੇਸ਼ਨ ਸ਼ਹਿਰ ਦਾ 71ਵਾਂ ਫਾਇਰ ਸਟੇਸ਼ਨ ਬਣ ਗਿਆ ਹੈ। ਇਸ ਸਟੇਸ਼ਨ ਨਾਲ ਮਾਲਵੀਆ ਨਗਰ, ਗੀਤਾਂਜਲੀ, ਸ਼ਿਵਾਲਿਕ, ਖਿੜਕੀ, ਪ੍ਰੈੱਸ ਐਨਕਲੇਵ, ਆਦਰਸ਼ ਐਨਕਲੇਵ, ਡੇਰਾ ਪਿੰਡ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਅੱਗ ਅਤੇ ਹੋਰ ਐਮਰਜੈਂਸੀ ਸਹੂਲਤਾਂ ਮਿਲਣਗੀਆਂ। ਮੁੱਖ ਮੰਤਰੀ ਨੇ ਕਿਹਾ ਕਿ ਸ਼ਹਿਰ ਵਿੱਚ ਵਿਕਾਸ ਕਾਰਜ ਤੇਜ਼ੀ ਨਾਲ ਚੱਲ ਰਹੇ ਹਨ।
- The Tribune Epaper
- The Tribune App - Android
- The Tribune App - iOS
- Punjabi Tribune online
- Punjabi Tribune Epaper
- Punjabi Tribune App - Android
- Punjabi Tribune App - iOS
- Dainik Tribune online
- Dainik Tribune Epaper
- Dainik Tribune App - Android
- Dainik Tribune App - ios
- Subscribe To Print Edition
- Contact Us
- About Us
- Code of Ethics
- Archive
+
Advertisement
Advertisement
Advertisement
Advertisement
×

