ਗੌਤਮ ਗੰਭੀਰ ਵੱਲੋਂ ਕੋਵਿਡ ਟੀਕਾਕਰਨ ਕੇਂਦਰ ਦੀ ਸ਼ੁਰੂਆਤ

ਗੌਤਮ ਗੰਭੀਰ ਵੱਲੋਂ ਕੋਵਿਡ ਟੀਕਾਕਰਨ ਕੇਂਦਰ ਦੀ ਸ਼ੁਰੂਆਤ

ਪੱਤਰ ਪ੍ਰੇਰਕ

ਨਵੀਂ ਦਿੱਲੀ, 10 ਜੂਨ

ਪੂਰਬੀ ਦਿੱਲੀ ਤੋਂ ਭਾਜਪਾ ਦੇ ਲੋਕ ਸਭਾ ਮੈਂਬਰ ਗੌਤਮ ਗੰਭੀਰ ਨੇ 18 ਸਾਲ ਤੋਂ ਉਪਰ ਵਾਲਿਆਂ ਲਈ ਮੁਫ਼ਤ ਕੋਵਿਡ ਟੀਕਾਕਰਨ ਕੈਂਪ ਦੀ ਸ਼ੁਰੂਆਤ ਕੀਤੀ ਹੈ। ਉਹ 10,000 ਲੋਕਾਂ ਨੂੰ ਟੀਕਾ ਲਗਾਉਣ ਦੀ ਯੋਜਨਾ ਬਣਾ ਰਿਹਾ ਹੈ। ਕੈਂਪ ਦੀ ਸ਼ੁਰੂਆਤ ਉਨ੍ਹਾਂ ਦੇ ਦਫ਼ਤਰ ਜਾਗ੍ਰਿਤੀ ਐਨਕਲੇਵ ਵਿੱਚ ਕੜਕੜਡੂਮਾ ਵਿੱਚ ਕੀਤੀ ਗਈ ਅਤੇ ਹਰ ਰੋਜ਼ ਲਗਭਗ 300 ਲੋਕਾਂ ਦੇ ਟੀਕੇ ਲਗਾਉਣ ਦੀ ਉਮੀਦ ਹੈ। ਗੌਤਮ ਨੇ ਦਿੱਲੀ ਵਿੱਚ ਆਈ ਕਰੋਨਾ ਲਹਿਰ ਦੌਰਾਨ ਆਕਸੀਜਨ ਸਿਲੰਡਰ, ਕੰਸਨਟਰੇਟਰ ਤੇ ਫਾਬੀਫਲੂ ਵੀ ਵੰਡੀ ਸੀ। ਕ੍ਰਿਕਟਰ ਤੋਂ ਸਿਆਸਤਦਾਨ ਬਣੇ ਗੌਤਮ ਨੇ ਕਿਹਾ ਕਿ ਉਹ ਗੌਤਮ ਗੰਭੀਰ ਫਾਊਂਡੇਸ਼ਨ ਰਾਹੀਂ ਲੋਕਾਂ ਨੂੰ ਪ੍ਰੇਸ਼ਾਨੀ ਵਿੱਚੋਂ ਬਾਹਰ ਕੱਢਣ ਦੀ ਕੋਸ਼ਿਸ਼ ਕਰ ਰਹੇ ਹਨ। ਉਸ ਨੇ ਦੱਸਿਆ ਕਿ ਕਈ ਦਿਨਾਂ ਤੋਂ ਲੋਕ ਕਰੋਨਾ ਟੀਕੇ ਲਾਉਣ ਦੀ ਮੰਗ ਕਰ ਰਹੇ ਸਨ ਤੇ ਕੋਵਿਡ ਨੇਮਾਂ ਮੁਤਾਬਕ ਟੀਕਾਕਰਨ ਮੁਹਿੰਮ ਲਈ ਕੁੱਝ ਹਸਪਤਾਲਾਂ ਨਾਲ ਸਮਝੌਤਾ ਕੀਤਾ ਹੈ ਤੇ ਇਸ ਟੀਕਾਕਰਨ ਦਾ ਖਰਚਾ ਫਾਊਂਡੇਸ਼ਨ ਚੁੱਕੇਗੀ। ਅਸੀਂ ਆਪਣੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਮੁਕੰਮਲ ਟੀਕਾਕਰਨ ਦੇ ਦ੍ਰਿਸ਼ਟੀਕੋਣ ਨੂੰ ਸੱਚ ਕਰਨਾ ਚਾਹੁੰਦੇ ਹਾਂ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All